June 19, 2015 | By ਸਿੱਖ ਸਿਆਸਤ ਬਿਊਰੋ
ਬਰੇਸ਼ੀਆ,ਇਟਲੀ (18 ਜੂਨ, 2015):ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਨੂੰ ਆਪਣੀ ਨਿਵੇਕਲੀ ਪਛਾਣ ਅਤੇ ਪੰਜ ਕੱਕਾਰਾਂ ਪ੍ਰਤੀ ਆਮ ਲੋਕਾਂ ਵਿੱਚ ਅਗਿਆਨਤਾ ਕਾਰਣ ਬਹੁਤ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਕਰੀ ਵਾਰ ਉਹਨਾਂ ਨੂੰ ਮਜਬੂਰੀ ਵੱਸ ਪਵਿੱਤਰ ਕੱਕਾਰਾਂ ਨੂੰ ਆਪਣੇ ਸ਼ਰੀਰ ਤੋਂ ਅਲੱਗ ਵੀ ਕਰਨਾ ਪੈਂਦਾ ਹੈ।
ਇਸ ਤਰਾਂ ਦੀ ਘਟਨਾ ਵਿੱਚ ਪਿਛਲੇ ਦਿਨੀਂ ਬਰੇਸ਼ੀਆ ਦੀ ਇੱਕ ਅਦਾਲਤ ‘ਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਇੱਕ ਸਿੱਖ ਵਿਅਕਤੀ ਸ੍ਰੀ ਸਾਹਿਬ ਪਹਿਨ ਕੇ ਅਦਾਲਤ ‘ਚ ਦਾਖ਼ਲ ਹੋ ਰਿਹਾ ਸੀ । ਇਟਾਲੀਅਨ ਮੀਡੀਆ ਮੁਤਾਬਿਕ ਗੇਟ ਉੱਪਰ ਲੱਗੇ ਮੈਟਲ ਡਿਟੈਕਟਰ ਦਾ ਅਲਾਰਮ ਵੱਜਣ ਸਮੇਂ ਉਸਨੂੰ ਮੌਕੇ ‘ਤੇ ਮੌਜੂਦ ਮਿਲਟਰੀ ਵਲੋਂ ਪਕੜ ਲਿਆ ਗਿਆ ਅਤੇ ਸ੍ਰੀ ਸਾਹਿਬ ਉੇਤਾਰ ਕੇ ਅੰਦਰ ਜਾਣ ਲਈ ਕਿਹਾ । ਉਪਰੰਤ ਉਹ ਵਿਅਕਤੀ ਵਲੋਂ ਸ੍ਰੀ ਸਾਹਿਬ ਉਤਾਰ ਕੇ ਅਦਾਲਤ ਦੇ ਅੰਦਰ ਗਿਆ ਤੇ ਵਾਪਿਸ ਆਉਣ ‘ਤੇ ਉਸ ਦੀ ਸ੍ਰੀ ਸਾਹਿਬ ਵਾਪਿਸ ਕਰ ਦਿੱਤੀ ਗਈ ।
ਮੀਡੀਆ ਮੁਤਾਬਿਕ ਸਿੱਖਾਂ ਦੇ ਪੰਜ ਕਕਾਰਾਂ ‘ਚੋਂ ਪ੍ਰਮੁੱਖ ਸ੍ਰੀ ਸਾਹਿਬ ਨੂੰ ਜ਼ਰੂਰੀ ਪਹਿਨ ਕੇ ਰੱਖਣ ਕਾਰਨ ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਯੋਗ ਹੱਲ ਲਈ ਇਟਾਲੀਅਨ ਸਰਕਾਰ ਨੂੰ ਵਿਸ਼ੇਸ਼ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਵਰਨਣਯੋਗ ਹੈ ਕਿ ਇਟਲੀ ਦੇ 40 ਦੇ ਕਰੀਬ ਗੁਰਦੁਆਰਾ ਸਾਹਿਬ ਵਲੋਂ ਗਠਿਤ ਕੀਤੀ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵਲੋਂ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਹਿੱਤ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੇ ਇਟਲੀ ਦੇ ਸਿੱਖ ਆਗੂ ਆਪਣੇ ਧਰਮ ਨੂੰ ਰਜਿਸਟਰਡ ਕਰਵਾਉਣ ‘ਚ ਕਾਮਯਾਬ ਹੋ ਜਾਂਦੇ ਹਨ ਤਾਂ ਕਿਸੇ ਵੀ ਸਿੱਖ ਨੂੰ ਭਵਿੱਖ ‘ਚ ਅਜਿਹੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ।
Related Topics: Kirpan, Kirpan Issue, Sikh Sword