June 28, 2017 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ: ਅਮਰੀਕਾ ਤੋਂ ਨਸ਼ਰ ਹੋਣ ਵਾਲੀਆਂ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਸਦੇ ਸਿੱਖਾਂ ਅਤੇ ਕਸ਼ਮੀਰੀਆਂ ਨੇ ਸਾਂਝੇ ਤੌਰ ‘ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵ੍ਹਾਈਟ ਹਾਊਸ ਪੁੱਜਣ ‘ਤੇ ਭਾਰਤ ਵਿਰੋਧੀ ਨਾਅਰੇ ਅਤੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ। ਵ੍ਹਾਈਟ ਹਾਊਣ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਮੀਟਿੰਗ ਹੋਣੀ ਸੀ।
ਜਤਿੰਦਰ ਸਿੰਘ ਗਰੇਵਾਲ ਨੇ ਇਸ ਸਮੇਂ ਅਮਰੀਕਾ ਦੇ ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, “ਅਸੀਂ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲੇ ‘ਚ ਦੁਨੀਆ ਨੂੰ ਦੱਸਣ ਲਈ ਅੱਜ ਇਥੇ ਆਏ ਹਾਂ।”
ਪਿਛਲੇ ਕੁਝ ਸਾਲਾਂ ਦੇ ਮੋਦੀ ਦੇ ਸ਼ਾਸਨ ਦੌਰਾਨ ਸਿੱਖਾਂ, ਇਸਾਈਆਂ ਅਤੇ ਹੋਰ ਘੱਟਗਿਣਤੀਆਂ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ।
ਖ਼ਬਰਾਂ ਦੀ ਇਕ ਪ੍ਰਮੁੱਖ ਵੈਬਸਾਈਟ ‘ਤੇ ਇਕ ਰਿਪੋਰਟ ਛਪੀ ਹੈ ਜਿਸ ‘ਚ ਦੱਸਿਆ ਗਿਆ ਕਿ, “ਜਦੋਂ ਮੋਦੀ 2014 ‘ਚ ਸੱਤਾ ‘ਚ ਆਇਆ ਤਾਂ ਉਸਨੇ ਵਾਅਦਾ ਕੀਤਾ ਕਿ ਉਹ ਧਰਮ ਦੀ ਆਜ਼ਾਦੀ ਦੇਣਗੇ। ਪਰ ਉਸਨੇ ਝੂਠ ਕਿਹਾ। ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰਨ ਵਾਲਿਆਂ ‘ਚ ਸ਼ਾਮਲ ਪਾਦਰੀ ਰੌਬ ਰੋਟੋਲਾ ਨੇ ਕਿਹਾ ਕਿ ਮੋਦੀ ਸਿਰਫ ਉਨ੍ਹਾਂ ਲੋਕਾਂ ਦੀ ਅਗਵਾਈ ਕਰਦੇ ਹਨ ਜਿਹੜੇ ਹਿੰਦੂਤਵ ਦੀ ਅਤੇ ਹਿੰਸਾ ਦੀ ਗੱਲ ਕਰਦੇ ਹਨ। ਮੋਦੀ ਦੇ ਕਾਰਜ ਕਾਲ ਦੌਰਾਨ ਅਜਿਹੇ ਹਿੰਦੂਵਾਦੀ ਲੋਕਾਂ ਦੀ ਵਧਾਵਾ ਦਿੱਤਾ ਗਿਆ ਹੈ ਅਤੇ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਅਜਿਹਾ ਕਰਨ ਵਾਲਿਆਂ ਦਾ ਸਾਥ ਦੇ ਰਹੀ ਹੈ।”
ਸੀਬੀਐਸ ਨਿਊਜ਼ (CBC News) ਨੇ ਰਿਪੋਰਟ ਕੀਤੀ ਕਿ ਭਾਰਤੀ ਉਪਮਹਾਂਦੀਪ ਦੇ ਇਕ ਮਿਸ਼ਨਰੀ ਬਿਸ਼ਪ ਜੌਨ ਲੁਟੇਮਬੀਕ ਨੇ ਕਿਹਾ, “ਮੈਂ ਭਾਰਤੀ ਚਰਚ ਦੀ ਗੱਲ ਕਰਨ ਆਇਆ ਹਾਂ, ਇਸਾਈਆਂ ਨੂੰ ਕਤਲ ਕਰ ਦਿੱਤਾ ਗਿਆ, ਔਰਤਾਂ ਦਾ ਬਲਾਤਕਾਰ ਕੀਤਾ ਗਿਆ, ਹਿੰਦੂਵਾਦੀ ਤੱਤ ਭਾਰਤੀ ਉਪ ਮਹਾਂਦੀਪ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਇਨ੍ਹਾਂ ਗੱਲਾਂ ਨੇ ਹੀ ਸਾਨੂੰ ਇਥੇ ਵਿਰੋਧ ਕਰਨ ਲਈ ਮਜਬੂਰ ਕੀਤਾ ਹੈ। ਅਸੀਂ ਇੱਥੇ ਇਸ ਲਈ ਆਏ ਹਾਂ ਕਿ ਦੁਨੀਆ ਨੂੰ ਪਤਾ ਚੱਲ ਸਕੇ ਕਿ ਰਾਸ਼ਟਰਪਤੀ ਟਰੰਪ ਨੂੰ ਮੋਦੀ ਨਾਲ ਗੱਲ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।”
ਵ੍ਹਾਈਟ ਹਾਊਸ ਦੇ ਅੰਦਰਲੇ ਸੂਤਰਾਂ ਮੁਤਾਬਕ ਰਾਸ਼ਟਰਪਤੀ ਟਰੰਪ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਮੁੱਦਿਆਂ ਵਰਗੇ ਨਾਜ਼ੁਕ ਮਸਲਿਆਂ ‘ਤੇ ਦੁਨੀਆ ਦੇ ਆਗੂਆਂ ਨਾਲ ਨਿਜੀ ਰੂਪ ‘ਚ ਗੱਲ ਕਰਦੇ ਹਨ। ਪਰ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੋਦੀ ਨਾਲ ਮੁਲਾਕਾਤ ਸਮੇਂ ਟਰੰਪ ਨੇ ਇਸ ਵਿਸ਼ੇ ‘ਤੇ ਗੱਲ ਕੀਤੀ ਜਾਂ ਨਹੀਂ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵ੍ਹਾਈਟ ਹਾਊਸ ਦੇ ਦੱਖਣੀ ਹਿੱਸੇ ‘ਚ ਪਹੁੰਚਿਆ ਸੀ, ਜਦਕਿ ਪ੍ਰਦਰਸ਼ਨਕਾਰੀ ਉੱਤਰ ਵੱਲ ਸਨ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੋਦੀ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਦੇਖਿਆ ਕਿ ਨਹੀਂ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Sikhs & Kashmiri Protest Jointly Against Indian PM Modi’s Visit To White House …
Related Topics: All News Related to Kashmir, Human Rights Violation in India, Indian Satae, Narendra Modi, Sikh Diaspora, USA, Violence against religious Minorities