ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਵਿਚ ਹੋਣ ਵਾਲੀ ਮਰਦਮ ਸ਼ੁਮਾਰੀ (2020) ‘ਚ ਸਿੱਖਾਂ ਨੂੰ ਵੱਖਰੀ ਸ਼੍ਰੇਣੀ ‘ਚ ਰੱਖਣ ਦੀ ਮੰਗ

May 16, 2017 | By

ਨਿਊਯਾਰਕ: ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਯੂਨਿਟ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਮੈਂਬਰ ਪਲੈਨਿੰਗ ਬੋਰਡ ਨਾਰਵਿਚ ਕਨੈਕਟੀਕਟ, ਮੈਂਬਰ ਡੀਪਾਰਟਮੈਂਟ ਆਫ ਜਸਟਿਸ ਨੇ ਅਮਰੀਕਾ ਵਿਚ ਨਸਲੀ ਹਮਲੇ ਰੋਕਣ ਦੇ ਲਈ ਟਰੰਪ ਸਰਕਾਰ ਨੂੰ ਅਪੀਲ ਕੀਤੀ ਕਿ ਅਮਰੀਕਾ ਵਿਚ ਹੋ ਰਹੀ 2020 ਦੀ ਜਨਗਣਨਾ (ਮਰਦਮ ਸ਼ੁਮਾਰੀ) ’ਚ ਸਿੱਖ ਕੌਮ ਨੂੰ ਇਕ ਅਲੱਗ ਸ਼੍ਰੇਣੀ ਵਜੋਂ ਸ਼ਾਮਲ ਕੀਤਾ ਜਾਵੇ। ਸਵਰਨਜੀਤ ਸਿੰਘ ਖਾਲਸਾ ਨੇ ਸਮੁੱਚੀ ਦੁਨੀਆਂ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਨੇਕਾਂ ਦੇਸਾਂ ਵਿਚ ਸੱਜੇ ਪੱਖੀ ਤਾਕਤਾਂ ਭਾਰੂ ਪੈ ਰਹੀਆਂ ਹਨ ਜੋ ਜਾਤੀਵਾਦ ਤੇ ਨਸਲਵਾਦ ਦੀ ਸੋਚ ਅਧੀਨ ਸੱਭਿਆਚਾਰਕ ਬਹੁਲਤਾ ਤੇ ਸਰਬੱਤ ਦੀ ਆਜ਼ਾਦੀ ਨੂੰ ਢਾਅ ਲਗਾ ਰਹੀਆਂ ਹਨ। ਅਮਰੀਕਾ ਤੇ ਹੋਰ ਯੂਰਪੀ ਮੂਲ ਦੇ ਲੋਕਾਂ ਵਿੱਚ ਹੀ ਨਹੀਂ, ਏਸ਼ਿਆਈ ਤੇ ਦੱਖਣ ਤੇ ਮੱਧ ਏਸ਼ਿਆਈ ਮੂਲ ਤੇ ਖਾਸ ਕਰਕੇ ਭਾਰਤ ਦੇ ਲੋਕਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜੋ ਨਸਲਵਾਦ ਤੇ ਹਿੰਸਾ ਫੈਲਾ ਰਹੇ ਹਨ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਭਾਰਤ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ, ਘੱਟ ਗਿਣਤੀਆਂ ’ਤੇ ਹਮਲੇ ਦੀ ਨਿੰਦਾ ਕਰਦਿਆਂ ਸਵਰਨਜੀਤ ਸਿੰਘ ਨੇ ਕਿਹਾ ਕਿ ਮੋਦੀ ਦੇ ਰਾਜ ਦੌਰਾਨ ਇਹੋ ਜਿਹੇ ਨਸਲੀ ਹਮਲੇ ਵਧੇ ਹਨ, ਜਿਸ ਦੇ ਜ਼ਿੰਮੇਵਾਰ ਹਿੰਦੂਵਾਦੀ ਲੋਕ ਅਤੇ ਉਨ੍ਹਾਂ ਦੀ ਵਿਚਾਰਧਾਰਾ ਹੈ, ਜੋ ਦੂਸਰੀਆਂ ਕੌਮਾਂ ਨੂੰ ਦਬਾ ਕੇ ਮਨੁੱਖੀ ਅਜ਼ਾਦੀ ਨੂੰ ਖਤਮ ਕਰਨਾ ਚਾਹੁੰਦੇ ਹਨ। ਖਾਲਸਾ ਨੇ ਕਿਹਾ ਕਿ ਅਮਰੀਕਾ, ਨਾਰਵੇ, ਆਸਟ੍ਰੇਲੀਆ, ਜਰਮਨੀ, ਆਇਰਲੈਂਡ ਅਤੇ ਚੈ¤ਕ ਗਣਰਾਜ ਆਦਿ ਨੇ ਇਹ ਵੀ ਮੱਸਲਾ ਚੁੱਕਿਆ ਹੈ ਕਿ ਭਾਰਤ ਵਿਚ ਘੱਟਗਿਣਤੀ ਕੌਮਾਂ ਨਾਲ ਸੰਬੰਧਿਤ ਸਮਾਜਸੇਵੀ ਸੰਸਥਾਵਾਂ ਲਈ ਵਿਦੇਸ਼ੀ ਫੰਡਾਂ ’ਤੇ ਰੋਕ ਲਗਾਈ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,