April 14, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵਲੋਂ 13 ਅਪ੍ਰੈਲ 1978 ਦੇ ਸਾਕੇ ‘ਚ ਸ਼ਹੀਦ ਹੋਏ 13 ਸਿੰਘਾਂ ਨੂੰ ਯਾਦ ਕਰਦਿਆਂ ਗੁਰਦੁਆਰਾ ਅੰਗੀਠਾ ਸਾਹਿਬ, ਰਾਮਸਰ ਰੋਡ, ਅੰਮ੍ਰਿਤਸਰ ਵਿਖੇ ਅਰਦਾਸ ਕੀਤੀ ਗਈ। ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਰਣਜੀਤ ਸਿੰਘ ਅਰਦਾਸ ਕੀਤੀ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਅੰਗੀਠਾ ਸਾਹਿਬ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ 13 ਸਿੰਘਾਂ ਦੀ ਯਾਦ ‘ਚ ਉਸਾਰਿਆ ਗਿਆ ਹੈ। ਸ਼ਹੀਦ ਹੋਣ ਵਾਲੇ ਸਿੰਘ, ਨਿਰੰਕਾਰੀਆਂ ਵਲੋਂ ਕੀਤੇ ਜਾ ਰਹੇ ਸਿੱਖ ਵਿਰੋਧੀ ਪ੍ਰਚਾਰ ਖਿਲਾਪ ਰੋਸ ਪ੍ਰਗਟਾ ਰਹੇ ਸਨ। 1978 ਦਾ ਸਾਕਾ ਮੌਜੂਦਾ ਸਿੱਖ ਇਤਿਹਾਸ ‘ਚ ਇਕ ਅਹਿਮ ਮੋੜ ਸਾਬਤ ਹੁੰਦਾ ਹੈ ਕਿਉਂਕਿ ਭਾਰਤ ਵਿਚ ਸਿੱਖਾਂ ਨੂੰ ਇਨਸਾਫ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਜਾਂਦਾ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Sikh Youth Federation Bhindranwala Observes Martyrdom Day Of Saka 1978 Martyrs …
Related Topics: Indian Politics, Indian Satae, Nirankari Gurbachana, Punjab Politics, Ranjit Singh, Saka 1978, Sikh Youth Federation (Bhindranwale)