August 18, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅਮਰੀਕਾ ਦੇ ਨਿਊ ਜਰਸੀ ਸੂਬੇ ’ਚ ਇੱਕ ਸਿੱਖ ਬੰਦੇ ਨੂੰ ਉਸ ਦੇ ਹੀ ਸਟੋਰ ’ਚ ਚਾਕੂ ਦਾ ਵਾਰ ਕਰਕੇ ਮਾਰ ਦਿੱਤਾ। ਪਿਛਲੇ ਤਿੰਨ ਹਫ਼ਤਿਆਂ ‘ਚ ਅਮਰੀਕਾਂ ਅੰਦਰ ਸਿੱਖ ਉਪਰ ਹਮਲੇ ਦੀ ਇਹ ਤੀਜੀ ਘਟਨਾ ਹੈ।
ਤਰਲੋਕ ਸਿੰਘ ਦੀ ਛਾਤੀ ‘ਚ ਚਾਕੂ ਦਾ ਵਾਰ ਕੀਤੀ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।ਉਸ ਦੀ ਲਾਸ਼ ਕੱਲ ਉਸ ਦੇ ਆਪਣੇ ਸਟੋਰ ’ਚੋਂ ਮਿਲੀ ਹੈ। ਅਮਰੀਕਨ ਮੀਡੀਆ ਦੀ ਰਿਪੋਰਟਾਂ ’ਚ ਇਸ ਨੂੰ ਕਤਲ ਦਾ ਮਾਮਲਾ ਦੱਸਿਆ ਗਿਆ ਹੈ। ਹਾਲਾਂਕਿ ਇਸ ਘਟਨਾ ਪਿਛਲੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।
ਅਮਰੀਕਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਤਰਲੋਕ ਸਿੰਘ ਪਿਛਲੇ ਛੇ ਸਾਲਾਂ ਤੋਂ ਇਹ ਸਟੋਰ ਚਲਾ ਰਹੇ ਸਨ। ਤਰਲੋਕ ਸਿੰਘ ਦੀ ਮੌਤ ਸਬੰਧੀ ਜਾਣਕਾਰੀ ਉਨ੍ਹਾਂ ਦੇ ਸਟੋਰ ਨੇੜਲੇ ਪੈਟਰੋਲ ਪੰਪ ’ਤੇ ਕੰਮ ਕਰਦੇ ਇੱਕ ਮੁਲਾਜ਼ਮ ਨੇ ਦਿੱਤੀ। ਉਸ ਨੇ ਦੱਸਿਆ ਕਿ ਉਹ ਜਦੋਂ ਇੱਥੋਂ ਲੰਘ ਰਿਹਾ ਸੀ ਤਾਂ ਉਸ ਨੇ ਤਰਲੋਕ ਸਿੰਘ ਨੂੰ ਆਵਾਜ਼ ਮਾਰੀ। ਕੋਈ ਜਵਾਬ ਨਾ ਮਿਲਣ ’ਤੇ ਉਸ ਨੇ ਗੁਥਲਖਾਨੇ ਦੀ ਜਾਂਚ ਕੀਤੀ ਤਾਂ ਅੰਦਰ ਤਰਲੋਕ ਸਿੰਘ ਦੀ ਲਾਸ਼ ਲਹੂ ਨਾਲ ਲੱਥਪੱਥ ਪਈ ਸੀ।
ਜ਼ਿਕਰਯੋਗ ਹੈ ਕਿ ਇਸ ਸਾਲ 31 ਜੁਲਾਈ ਨੂੰ ਸੁਰਜੀਤ ਸਿੰਘ ਮੱਲ੍ਹੀ ਅਤੇ 6 ਅਗਸਤ ਨੂੰ ਸਾਹਿਬ ਸਿੰਘ ਨੱਤ ’ਤੇ ਵੀ ਨਸਲੀ ਹਮਲਾ ਕੀਤਾ ਗਿਆ ਸੀ।
ਅਮਰੀਕਾਂ ਚ ਸਿੱਖਾਂ ਉਪਰ ਹੋ ਰਹੇ ਇਸ ਤਰਾਂ ਦੇ ਹਮਲਿਆਂ ਸਬੰਧੀ ਕਲ ਅਮਰੀਕਾਂ ਦੀਆਂ ਸਿੱਖ ਜਥੇਬੰਦੀਆਂ ਨੇ ਅਮਰੀਕੀ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਹ ਖ਼ਬਰ ਪੜ੍ਹੋ: ਅਮਰੀਕਾਂ ਦੀਆਂ ਸਿੱਖ ਸੰਸਥਾਵਾਂ ਵੱਲੋਂ ਸਿੱਖਾਂ ਖਿਲਾਫ ਵਧ ਰਹੇ ਨਫਰਤੀ ਅਪਰਾਧਾਂ ਦੇ ਮੁੱਦੇ ‘ਤੇ ਅਧਿਕਾਰੀਆਂ ਨਾਲ ਬੈਠਕ
Related Topics: Sikh in America, Sikhs in America, Tarlochan Singh New jersey