ਖਾਸ ਖਬਰਾਂ » ਸਿੱਖ ਖਬਰਾਂ

ਹਿਸਾਰ ‘ਚ ਸਿੱਖ ਪਰਿਵਾਰ ਦੀ ਕੁੱਟ-ਮਾਰ, ਕਿਹਾ ਸਿੱਖ ਹਰਿਆਣਾ ਛੱਡ ਜਾਣ, ਹਰਿਆਣਾ ਪੁਲਿਸ ਦੋਸ਼ੀਆਂ ਨੂੰ ਬਚਾਉਣ ਤੇ ਲੱਗੀ

August 20, 2018 | By

ਚੰਡੀਗੜ੍ਹ: ਹਰਿਆਣਾ ਦੇ ਹਿਸਾਰ ਵਿਖੇ ਅੰਮ੍ਰਿਤਧਾਰੀ ਪਰਿਵਾਰ ਨਾਲ ਸਥਾਨਕ ਕਾਲਜ ‘ਚ ਕਾਨੂੰਨ ਦੀ ਪੜਾਈ ਕਰ ਰਹੇ 4-5 ਵਿਿਦਆਰਥੀਆਂ ਵੱਲੋਂ 16 ਅਗਸਤ ਦੋਪਹਿਰ ਨੂੰ ਹਿਸਾਰ ਦੇ ਮਿਡ ਟਾਊਨ ਗ੍ਰੇਂਡ ਮਾੱਲ ਵਿਚ ਮਸਟਰਡ ਰੇਸਟੋਰੈਂਟ ‘ਤੇ ਦੁਪਹਿਰ ਦੀ ਰੋਟੀ ਖਾਣ ਉਪਰੰਤ ਆਪਣੇ ਘਰ ਜਾਣ ਵਾਸਤੇ ਬਾਹਰ ਨਿਕਲੇ ਪਰਿਵਾਰ ਨਾਲ ਅੰਮ੍ਰਿਤਧਾਰੀ ਬੀਬੀ ਵੱਲੋਂ ਦਸਤਾਰ ਸਜਾਏ ਜਾਣ ਨੂੰ ਲੈ ਕੇ ਭੱਦੀ ਟਿੱਪਣੀਆਂ ਕਸਦੇ ਹੋਏ ਸਿੱਖਾਂ ਨੂੰ ਹਰਿਆਣਾ ’ਚ ਨਾ ਰਹਿਣ ਦੇਣ ਦੀ ਸਲਾਹ ਦਿੱਤੀ ।

ਅੰਮ੍ਰਿਤਧਾਰੀ ਬੀਬੀ ਵੱਲੋਂ ਇਸ ਮਸਲੇ ’ਤੇ ਨੌਜਵਾਨਾਂ ਨੂੰ ਤਾੜਨਾ ਕਰਨ ਉਪਰੰਤ ਕਾਨੂੰਨ ਦੇ ਪੜਾਈ ਕਰਦੇ ਵਿਿਦਆਰਥੀਆਂ ਨੇ ਉਨ੍ਹਾਂ ਦੇ ਪਤੀ ਅਤੇ ਸੌਹਰਾ ਸਾਹਿਬ ਨੂੰ ਧੱਕਾ-ਮੁੱਕੀ ਅਤੇ ਮਾਰਕੁੱਟ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੌਰਾਨ 7 ਮਹੀਨੇ ਦੀ ਗਰਭਵਤੀ ਬੀਬੀ ਸਿਮਰਨ ਕੌਰ ਵੱਲੋਂ ਪੇਟ ’ਚ ਲੱਤਾਂ ਮਾਰਣ ਦਾ ਦੋਸ਼ ਵੀ ਵਿਿਦਆਰਥੀਆਂ ’ਤੇ ਲਗਾਇਆ ਗਿਆ ਹੈ। ਇਸ ਘਟਨਾ ’ਚ ਤਰਨਪ੍ਰੀਤ ਸਿੰਘ ਅਤੇ ਜੋਗਿੰਦਰ ਸਿੰਘ ਦੀ ਦਾੜ੍ਹੀ ਅਤੇ ਦਸਤਾਰ ’ਤੇ ਹੱਥ ਪਾਉਂਦੇ ਹੋਏ ਗੰਭੀਰ ਸੱਟਾ ਮਾਰੀਆਂ ਗਈਆਂ ਹਨ।

ਇਸ ਮਸਲੇ ਨੂੰ ਲੈਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਹਰਿਆਣਾ ਪੁਲਿਸ ’ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਲਟਾ ਪੀੜਿਤਾਂ ਦੇ ਖਿਲਾਫ਼ 307 ਦਾ ਪਰਚਾ ਦੇਣ ਦੀ ਗੱਲ ਪੁਲਿਸ ਵੱਲੋਂ ਕਹੀ ਗਈ ਹੈ। ਕਿਉਂਕਿ ਕਾਨੂੰਨ ਦੀ ਪੜਾਈ ਕਰ ਰਹੇ ਉਕਤ ਵਿਿਦਆਰਥੀਆਂ ’ਚੋਂ ਇੱਕ ਵਿਿਦਆਰਥੀ ਦਾ ਪਿਤਾ ਵੱਡਾ ਵਕੀਲ ਦੱਸਿਆ ਜਾ ਰਿਹਾ ਹੈ। ਜੌਲੀ ਨੇ ਕਿਹਾ ਕਿ ਸਿੱਖਾਂ ਨੂੰ ਧਮਕਾਉਣ ਵਾਲੇ ਵਿਿਦਆਰਥੀਆਂ ਨੂੰ ਸਬਕ ਸਿੱਖਾਉਣ ਲਈ ਦਿੱਲੀ ਕਮੇਟੀ ਕਿਸੇ ਵੀ ਪੱਧਰ ਤਕ ਜਾਣ ਨੂੰ ਤਿਆਰ ਹੈ। ਕਿਉਂਕੀ ਇਹ ਮਾਮਲਾ ਇੱਕ ਗਰਭਵਤੀ ਅੰਮ੍ਰਿਤਧਾਰੀ ਮਹਿਲਾ ਦੇ ਮਾਨ-ਸਨਮਾਨ ਅਤੇ ਕਕਾਰਾਂ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ। ਜੌਲੀ ਨੇ ਇਸ ਮਾਮਲੇ ਦੀ ਜਾਂਚ ਹਰਿਆਣਾ ਪੁਲਿਸ ਤੋਂ ਲੈ ਕੇ ਕ੍ਰਾਈਮ ਬ੍ਰਾਂਚ ਨੂੰ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਮਹਿਲਾ ਐਸ.ਐਸ.ਪੀ. ਨੂੰ ਇਸ ਜਾਂਚ ਦਾ ਜਿੰਮਾ ਸੌਂਪਣ ਦੀ ਵਕਾਲਤ ਕੀਤੀ।

ਕਰਨੈਲ ਸਿੰਘ ਪੀਰਮੁਹਮੰਦ ਅਤੇ ਜੌਲੀ ਨੇ ਕਿਹਾ ਕਿ ਇੱਕ ਪਾਸੇ ਤਰਨਪ੍ਰੀਤ ਦੀ ਨੱਕ ਦੀ ਹੱਡੀ ਟੁੱਟ ਗਈ ਹੈ। ਜਿਸ ਕਰਕੇ ਉਸਦਾ ਆੱਪਰੇਸ਼ਨ ਕੀਤਾ ਗਿਆ ਹੈ।ਪਰ ਹਰਿਆਣਾ ਪੁਲਿਸ ਉਲਟਾ ਸਿੱਖ ਪਰਿਵਾਰ ਦੇ ਖਿਲਾਫ਼ ਇਸ ਝਗੜੇ ਦੌਰਾਨ ਗਾਇਬ ਹੋਈ ਸਿੱਖ ਦੀ ਕ੍ਰਿਪਾਨ ਨੂੰ ਲੈ ਕੇ ਨੌਜਵਾਨਾਂ ਦੀ ਸ਼ਿਕਾਇਤ ’ਤੇ ਉਨ੍ਹਾਂ ’ਤੇ ਹਮਲਾ ਕਰਨ ਦਾ ਦੋਸ਼ ਲਗਾ ਰਹੀ ਹੈ। ਇਸ ਲਈ ਦਿੱਲੀ ਕਮੇਟੀ ਵੱਲੋਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਕੌਮੀ ਮਹਿਲਾ ਕਮਿਸ਼ਨ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ, ਹਰਿਆਣਾ ਦੇ ਮੁਖਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਪੱਤਰ ਭੇਜੇ ਗਏ ਹਨ।

ਜੌਲੀ ਨੇ ਕਿਹਾ ਕਿ ਪਿੱਛਲੇ ਸਾਲ ਏਮਸ ਵਿਖੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ’ਤੇ ਸਿਗਰਟ ਦਾ ਧੂੰਆਂ ਸੁੱਟਣ ਵਾਲੇ ਵਕੀਲ ਦੀ ਤਰ੍ਹਾਂ ਹਿਸਾਰ ਮਾਮਲੇ ’ਚ ਵੀ ਮਾਮਲਾ ਵਕੀਲਾਂ ਨਾਲ ਜੁੜਿਆ ਹੋਣ ਕਰਕੇ ਪੁਲਿਸ ਦਬਾਵ ’ਚ ਕੰਮ ਕਰ ਰਹੀ ਹੈ। ਪਰ ਜਿਸ ਤਰੀਕੇ ਨਾਲ ਅਸੀਂ ਦਿੱਲੀ ਪੁਲਿਸ ਨਾਲ ਨਜਿਠੀਆ ਸੀ ਉਸੇ ਤਰ੍ਹਾਂ ਹੀ ਹਰਿਆਣਾ ਪੁਲਿਸ ਨਾਲ ਨਿਪਟਾਗੇਂ। ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਹਰਿਆਣਾ ਦੀ ਸਿੱਖ ਲੀਡਰਸ਼ਿਪ ਨੂੰ ਇਸ ਸਬੰਧੀ ਸਖਤ ਕਾਰਵਾਈ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,