ਸਿੱਖ ਖਬਰਾਂ

ਹੈਲਮਟ ਬਗੈਰ ਸਾਈਕਲ ਦੌੜ ‘ਚ ਹਿੱਸਾ ਨਾ ਲੈਣ ਦੇਣਾ ਵਿਤਕਰਾ ਨਹੀਂ,ਕੋਈ ਨਵੀਂ ਹਦਾਇਤ ਨਹੀਂ ਜਾਰੀ ਕੀਤੀ ਜਾਵੇਗੀ: ਸੁਪਰੀਮ ਕੋਰਟ

February 20, 2019 | By

ਚੰਡੀਗੜ੍ਹ: ਦਿੱਲੀ ਦੇ ਰਹਿਣ ਵਾਲੇ ਸਿੱਖ ਜਗਦੀਪ ਸਿੰਘ ਪੁਰੀ ਨੂੰ ਹੈਲਮਟ ਦੀ ਜਗ੍ਹਾ ਪੱਗ ਬਨ੍ਹਣ ਕਰਕੇ ਇੱਕ ਨਿੱਜੀ ਸੰਸਥਾ ਵਲੋਂ ਅਗਸਤ 2015 ‘ਚ ਕਰਵਾਏ ਗਈ ਸਾਈਕਲ ਦੌੜ ‘ਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਸੀ।

50 ਸਾਲਾ ਜਗਦੀਪ ਸਿੰਘ ਪੁਰੀ ਵਲੋਂ ਪਾਈ ਗਈ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਇਤਰਾਜ ਜਾਹਰ ਕਰਦਿਆਂ ਕਿਹਾ ਹੈ ਕਿ ਕਿਸੇ ਨੂੰ ਹੈਲਮਟ ਨਾ ਪਾਉਣ ਕਰਕੇ ਸਾਈਕਲ ਦੌੜ ‘ਚ ਹਿੱਸਾ ਲੈਣ ਤੋਂ ਰੋਕਣ ਨੂੰ ਕਿਸੇ ਨਾਲ ਧਰਮ ਅਧਾਰਤ ਕੀਤਾ ਵਿਤਕਰਾ ਨਹੀਂ ਆਖਿਆ ਜਾ ਸਕਦਾ।

ਪਟੀਸ਼ਨ ਪਾਉਣ ਵਾਲੇ ਜਗਦੀਪ ਸਿੰਘ ਪੁਰੀ ਵਲੋਂ ਇਹ ਮੰਗ ਕੀਤੀ ਗਈ ਸੀ ਕਿ ਅਜਿਹੀਆਂ ਦੌੜਾਂ ਜਾ ਹੋਰਨਾਂ ਖੇਡਾਂ ਨਾਲ ਜੁੜੇ ਸਮਾਗਮਾਂ ਬਾਰੇ ਦਸਤਾਰਧਾਰੀਆਂ ਲਈ ਖਾਸ ਹਦਾਇਤਾਂ ਜਾਰੀ ਹੋਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਸੁਪਰੀਮ ਕੋਰਨ ਨੇ ਸਰਕਾਰ ਜਾਂ ਹੋਰ ਖੇਡਾਂ ਕਰਵਾਉਣ ਵਾਲੀਆਂ ਨਿੱਜੀ ਸੰਸਥਾਵਾਂ ਨੂੰ ਦਸਤਾਰਧਾਰੀਆਂ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਕੈਨੇਡਾ ਦੇ ਉਨਟਾਰੀੳ,ਮੋਨੀਟੋਬਾ,ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਸਿੱਖਾਂ ਨੂੰ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਖੁੱਲ੍ਹ ਹੈ ਅਤੇ ਸਮੇਂ-ਸਮੇਂ ‘ਤੇ ਸੰਬੰਧਤ ਅਫਸਰਾਂ ਵਲੋਂ ਹੋਰ ਹਦਾਇਤਾਂ ਵੀ ਅਦਾਰਿਆਂ ਨੂੰ ਜਾਰੀ ਕੀਤੀਆਂ ਜਾਂਦੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: