April 15, 2015 | By ਸਿੱਖ ਸਿਆਸਤ ਬਿਊਰੋ
ਜਲੰਧਰ (14 ਅਪ੍ਰੈਲ, 2015): ਹਰਿੰਦਰ ਸਿੱਕਾ ਦੀ ਸਿੱਖ ਸਿਧਾਂਤਾਂ ‘ਤੇ ਵਾਰ ਕਰਦੀ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਅਤੇ ਸਤਿਕਾਰਤ ਸ਼ਖਸ਼ੀਅਤਾਂ ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਜੀ ਨੂੰ ਦ੍ਰਿਸ਼ਮਾਨ ਫ਼ਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਭਲਕੇ 15 ਅਪਰੈਲ ਨੂੰ ਜਲੰਧਰ ਸਥਿਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਇਕ ਮੀਟਿੰਗ ਵੀ ਸੱਦੀ ਗਈ ਹੈ, ਜਿਸ ਵਿੱਚ ਫਿਲਮ ਨੂੰ ਰੋਕਣ ਸਬੰਧੀ ਰਣਨੀਤੀ ਉਲੀਕੀ ਜਾਵੇਗੀ। ਸਿੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਦਮਦਮੀ ਟਕਸਾਲ, ਦਲ ਖਾਲਸਾ, ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ, ਨਿਹੰਗ ਸਿੰਘ ਜਥੇਬੰਦੀਆਂ, ਫੈਡਰੇਸ਼ਨਾਂ ਤੇ ਹੋਰ ਸ਼ਾਮਲ ਹਨ, ਇਸ ਫਿਲਮ ਨੂੰ ਰੋਕਣ ਲਈ ਦ੍ਰਿੜ ਹਨ।
ਜਥੇਬੰਦੀਆਂ ਵੱਲੋਂ ਆਪੋ ਆਪਣੇ ਪੱਧਰ ’ਤੇ ਕੇਂਦਰ ਤੇ ਸੂਬਾ ਸਰਕਾਰ ਨੂੰ ਵੀ ਅਪੀਲ ਕੀਤੀ ਜਾ ਚੁੱਕੀ ਹੈ ਕਿ ਫਿਲਮ ਤੇ ਰੋਕ ਲਾਈ ਜਾਵੇ ਪਰ ਦੋਵਾਂ ਸਰਕਾਰਾਂ ਵੱਲੋਂ ਹੁਣ ਤਕ ਇਸ ਸਬੰਧੀ ਕੋਈ ਹਿੱਲ ਜੁਲ ਨਹੀਂ ਫ਼ਿਲਮ ਵਿਰੁੱਧ ਜਾਗਰੂਕ ਕੀਤਾ ਅੱਜ ਸਿੱਖ ਜਥੇਬੰਦੀ ਨੀਲੀਆਂ ਫੌਜਾਂ ਦੇ ਕਾਰਕੁੰਨਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਖੜ੍ਹੇ ਹੋ ਕੇ ਫਿਲਮ ਦੇ ਵਿਰੋਧ ਵਿੱਚ ਸੰਗਤ ਨੂੰ ਜਾਗਰੂਕ ਕੀਤਾ ਗਿਆ। ਇਨ੍ਹਾਂ ਕਾਰਕੁਨਾਂ ਨੇ ਹੱਥਾਂ ਵਿੱਚ ਫਿਲਮ ਸਬੰਧੀ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਫਿਲਮ ਸਬੰਧੀ ਇਤਰਾਜ਼ ਬਾਰੇ ਨਾਅਰੇ ਲਿਖੇ ਹੋਏ ਸਨ।
ਹੋਈ।
ਸਮੁੱਚੀ ਸਿੱਖ ਕੌਮ ਵੱਲੋਂ ਵਿਆਪਕ ਪੱਧਰ ‘ਤੇ ਸਿੱਖ ਗੁਰੂ ਸਾਹਿਬਾਨ ਨੂੰ ਦ੍ਰਿਸ਼ਮਾਨ ਕਰਨ ਦੇ ਰੋਸ ਵੱਜੋਂ ਇਸ ਫਿਲਮ ਖਿਲਾਫ ਰੋਸ ਅਤੇ ਰੋਹ ਜ਼ਾਹਿਰ ਕਤਿਾ ਜਾ ਰਿਹਾ ਹੈ।ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਸੰਸਥਾਵਾਂ ਜਿਵੇਂ ਕਿ ਦਮਦਮੀ ਟਕਸਾਲ ਭਿੰਡਰਾਂਵਾਲਾ, ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਨੇ ਵੀ ਫਿਲ਼ਮ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।
ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਸਥਿਤ ਯੂਨੀਵਰਸਿਟੀ ਦੇ ਵਿਦਆਰਥੀਆਂ ਨੇ ਸੜਕਾਂ ਉਤੇ ਆ ਕੇ ਫਿਲਮ ਵਿਰੁੱਧ ਆਪਣਾ ਰੋਹ ਦਾ ਪ੍ਰਗਟਾਵਾ ਕੀਤਾ ਹੈ।
ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਬਰਤਾਨੀਆਂ, ਕੈਨੇਡਾ , ਆਸਟਰੇਲੀਆ, ਇਟਲੀ, ਜਰਮਨ, ਅਮਰੀਕਾ ਆਦਿ ਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਇਸ ਫਿਲਮ ‘ਤੇ ਪਾਬਮਦੀ ਲਾਉਣ ਦੀ ਮੰਗ ਕੀਤੀ ਹੈ। ਇਟਲੀ ਦੀ ਸਮੂਹ ਸੰਗਤ ਵੱਲੋਂ ਇਸ ਫਿਲਮ ਦੇ ਸਮੂਹਿਕ ਬਾਈਕਾਟ ਦਾ ਐਲਾਨ ਵੀ ਕੀਤਾ ਗਿਆ ਹੈ। ਸਿੱਖ ਧਰਮ ਵਿੱਚ ਗੁਰੂ ਦਾ ਸੰਕਲਪ ਬੜਾ ਮਹਾਨ ਹੈ, ਸਿੱਖ ਦਾ ਸਭ ਕੁਝ ਗੁਰੂ ਦੇ ਆਸਰੇ ਹੀ ਹੈ।
ਸਿੱਖ ਗੁਰੂ ਸਾਹਿਬਾਨ ਨੇ ਸਰੀਰਕ ਰੂਪ ਵਿੱਚ ਬਿਰਾਜਮਾਨ ਹੁੰਦਿਆਂ ਹੋਇਆ, ਗੁਰੂ ਜੋਤ ਨੂੰ ਮਹੱਤਤਾ ਦਿੱਤੀ ਸੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਗੁਰਤਾ ਗੱਦੀ ਦੀ ਸੌਂਪਣਾ ਕਰਕੇ ਉਨ੍ਹਾਂ ਨੂੰ ਭਾਵ ਗੁਰੂ ਜੋਤ ਨੂੰ ਸੀਸ ਝੁਕਾਇਆ ਸੀ।ਸਿੱਖ ਕੌਮ ਦੇ ਬਨਿਆਦੀ ਸਿਧਾਂਤਾਂ ਅਨੁਸਾਰ ਸਿੱਖ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਨਾਲ ਸਬੰਧਿਤ ਸਤਿਕਾਰਤ ਸ਼ਖਸ਼ੀਅਤਾਂ, ਪਰਿਵਾਰਕ ਮੈਂਬਰਾਂ ਨੂੰ ਕਿਸੇ ਵੀ ਰੁਪ ਵਿੱਚ ਦ੍ਰਿਸ਼ਮਾਨ ਕਰਨ ਦੀ ਸਖ਼ਤ ਮਨਾਹੀ ਹੈ।
ਸਿੱਖ ਨੁਕਤਾ ਨਜ਼ਰ ਤੋਂ ਫਿਲਮ ਵਿੱਚ ਗੁਰੂ ਸਾਹਿਬ ਦਾ ਰੋਲ ਭਾਂਵੇ ਜਿਊਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਂਵੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ, ਦੋਵੇਂ ਢੰਗਾਂ ਨਾਲ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਕੌਮ ਲਈ ਇੱਕੋ ਜਿੰਨੇ ਘਾਤਕ ਹਨ। ਸਿੱਖ ਸਿਧਾਂਤਾਂ ਅਨੁਸਾਰ ਕੋਈ ਵੀ ਵਿਅਕਤੀ ਗੁਰੂ ਸਾਹਿਬਾਨ ਅਤੇ ਗੁਰੂ-ਪਰਿਵਾਰ ਨੂੰ ਕਿਸੇ ਵੀ ਮਾਧਿਅਮ ਜਾਂ ਢੰਗ ਰਾਹੀਂ ਦ੍ਰਿਸ਼ਮਾਨ ਨਹੀ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹ ਸਿੱਖ ਧਰਮ ਦੇ ਅਸੂਲਾਂ ਅਤੇ ਸਿਧਾਂਤਾਂ ਨਾਲ ਖਿਲਵਾੜ ਕਰ ਰਿਹਾ ਹੁੰਦਾ ਹੈ।
ਸਿੱਖ ਕੌਮ ਦੀ ਵਿਲੱਖਣ ਹਸਤੀ ਨੂੰ ਗੁਰੂ ਦੇ ਸਿਧਾਂਤਕ ਬਿੰਬ ਨਾਲੋਂ ਤੋੜਕੇ ਨੇਸਤੋ-ਨਾਬੂਤ ਕਰਨ ਲਈ ਵਿਰੋਧੀਆਂ ਵੱਲੋਂ ਬਾਕਾਇਦਾ ਇੱਕ ਮਹਿੰਮ ਚਲਾਈ ਜਾ ਰਹੀ ਹੈਇਸ ਮੁਹਿੰਮ ਅਧੀਨ ਬੜੇ ਮਹੀਨ ਹਮਲੇ ਸਿੱਖ ਕੌਮ ਉੱਤੇ ਕੀਤੇ ਜਾ ਰਹੇ ਹਨ। ਸਿੱਖ ਵਿਰੋਧੀ ਬੜੇ ਚਿਰ ਤੋਂ ਇਹ ਨਾਪਾਕ ਚਾਹਤ ਰੱਖਦਾ ਆ ਰਿਹਾ ਹੈ ਕਿ ਸਿੱਖ ਕੌਮ ਦਾ ਸ਼ਬਦ-ਗੁਰੂ ਨਾਲੋਂ ਰਿਸ਼ਤਾ ਟੁੱਟ ਜਾਵੇ ਅਤੇ ਪੰਥ ਅੰਦਰ ਦੇਹ ਨੂੰ ਪੂਜਣ ਦੀ (ਗੈਰ-ਸਿਧਾਂਤਕ) ਪਰੰਪਰਾ ਦਾ ਅਰੰਭ ਹੋ ਜਾਵੇ।ਇੱਕ ਵਾਰੀ ਸ਼ਬਦ-ਗੁਰੂ ਨਾਲੋਂ ਅਲੱਗ ਹੋਇਆ ਸਿੱਖ ਅਨੰਦ ਦੀ ਪ੍ਰਾਪਤੀ ਲਈ ਥਾਂ-ਥਾਂ ਪੁਰ ਗੁਰੂ ਬਣਕੇ ਬੈਠੇ ਦੇਹਧਾਰੀ ਪਖੰਡੀਆਂ ਦੇ ਦਰ ਤੇ ਠੋਕਰਾਂ ਖਾਂਦਾ ਫਿਰੇਗਾ।
ਸਿੱਖ ਵਿਦਵਾਨਾਂ ਵੱਲੋਂ ਫਿਲਮ ਵਿੱਚ ਗੁਰੂ ਸਾਹਿਬ ਅਤੇ ਸਤਿਕਾਰਤ ਸ਼ਖਸ਼ੀਅਤਾਂ ਦੀ ਪੇਸ਼ਕਾਰੀ ਸਬੰਧੀ ਸਿੱਖ ਨੁਕਤਾ ਨਜ਼ਰ ਤੋਂ ਬੜੇ ਗੰਭੀਰ ਸੁਆਲ ਉਠਾਏ ਹਨ, ਜਿਨ੍ਹਾਂ ਦਾ ਨਿਰਮਾਤਾ ਹਰਿੰਦਰ ਸਿੱਕਾ ਵੱਲੋਂ ਕੋਈ ਜਬਾਬ ਨਹੀਂ ਦਿੱਤਾ ਗਿਆ।
Related Topics: Akhand Kirtani Jatha International, Dal Khalsa International, Damdami Taksal, Nanak Shah Fakir Film Controversy