July 4, 2015 | By ਸਿੱਖ ਸਿਆਸਤ ਬਿਊਰੋ
ਮੈਲਬੌਰਨ (3 ਜੁਲਾਈ, 2015): ਸਿੱਖ ਧਰਮ ਦੇ ਸੁਨਿਹਰੀ ਅਸੂਲਾਂ ‘ਤੇ ਪਹਿਰਾ ਦਿੰਦਿਆਂ ਮਨੁੱਖਤਾ ਦੇ ਸੇਵਾ ਲਈ ਨਿਭਾਵੇ ਫਰਜ਼ ਲਈ ਪੁਲਿਸ ਨੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਪੁਲਿਸ ਦੇ ਇਕ ਉੱਚ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ।
ਮਨਾਕਾਊ ਇੰਸਟੀਚਿਊਟ ਆਫ ਟੈਕਨਾਲੌਜੀ ‘ਚ ਕਰਵਾਏ ਇਕ ਸਨਮਾਨ ਸਮਾਰੋਹ ਦੌਰਾਨ 22 ਸਾਲਾ ਸਿੱਖ ਨੌਜਵਾਨ ਹਰਮਨ ਸਿੰਘ ਨੂੰ ਪੁਲਿਸ ਦੇ ਜ਼ਿਲ੍ਹਾ ਕਮਾਂਡਰ ਵੱਲੋਂ ‘ਸਰਟੀਫਿਕੇਟ ਆਫ ਐਪਰੀਸਿਏਸ਼ਨ’ ਨਾਲ ਸਨਮਾਨਿਤ ਕੀਤਾ ਗਿਆ ।
ਹਰਮਨ ਸਿੰਘ ਨੂੰ ਇਹ ਸਨਮਾਨ ਕਾਰਜਕਾਰੀ ਡਿਪਟੀ ਕਮਿਸ਼ਨਰ ਗਰਾਂਟ ਨਿਕੋਲਸ ਤੇ ਹੂਨੁਆ ਦੇ ਐਮ. ਪੀ. ਐਾਡਰਿਊ ਬੇਲੀ ਨੇ ਦਿੱਤਾ । ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਨਾਲ ਲੱਗਦੇ ਇੱਕ ਇਲਾਕੇ ਟਾਕਾਨੀਨੀ ‘ਚ ਇੱਕ ਕਾਰ ਵੱਲੋ ਇਕ ਸੱਤ ਸਾਲ ਦੇ ਬੱਚੇ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਕਾਰ ਨੂੰ ਭਜਾ ਕੇ ਲੈ ਜਾਣ ‘ਚ ਵੀ ਕਾਮਯਾਬ ਰਿਹਾ ।
ਇਸ ਹਾਦਸੇ ‘ਚ ਉਸ ਬੱਚੇ ਨੂੰ ਕਾਫੀ ਸੱਟਾਂ ਲੱਗੀਆਂ ਜਿਸ ਕਾਰਨ ਜਦ ਉਸ ਬੱਚੇ ਦੇ ਰੋਣ ਦੀ ਆਵਾਜ਼ ਸੁਣ ਹਰਮਨ ਸਿੰਘ ਨਾਂਅ ਦਾ ਸਿੱਖ ਜੋ ਘਟਨਾ ਵਾਲੀ ਸਥਾਨ ਦੇ ਸਾਹਮਣੇ ਰਹਿੰਦਾ ਸੀ, ਨੇ ਬਾਹਰ ਆ ਕੇ ਦੇਖਿਆ ਤਾਂ ਬੱਚਾ ਜ਼ਖਮੀ ਹਾਲਤ ‘ਚ ਸੜਕ ‘ਤੇ ਪਿਆ ਸੀ ।
ਖ਼ੂਨ ਵਗ਼ ਰਿਹਾ ਸੀ ਤਾਂ ਹਰਮਨਪ੍ਰੀਤ ਨੇ ਆਪਣੇ ਸਿਰ ਦੀ ਦਸਤਾਰ ਇੱਕ ਦਮ ਖੋਲ੍ਹ ਕੇ ਜ਼ਖਮੀ ਬੱਚੇ ਦੇ ਵਗ਼ ਰਹੇ ਖ਼ੂਨ ਵਾਲੀ ਜਗ੍ਹਾ ‘ਤੇ ਬੰਨ੍ਹ ਦਿੱਤੀ ਤਾਕਿ ਖ਼ੂਨ ਵਗਣਾ ਬੰਦ ਕੀਤਾ ਜਾ ਸਕੇ।
ਆਪਣੇ ਆਪ ਨੂੰ ਇਹ ਸਨਮਾਨ ਮਿਲਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਹਰਮਨ ਸਿੰਘ ਨੇ ਕਿਹਾ ਕਿ ਜਦੋਂ ਮੈਨੂੰ ਸਨਮਾਨ ਸਮਾਗਮ ਦੇ ਸੱਦੇ ਦੀ ਈ-ਮੇਲ ਮਿਲੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ।
Related Topics: Dastar Isuue, Sikh Turban, Sikhs in New zealand