ਸਿਆਸੀ ਖਬਰਾਂ

ਬਿਕਰਮ ਮਜੀਠੀਆ ‘ਤੇ ਆਪਣੇ ਹੀ ਹਲਕੇ ਵਿਚ ਜੁੱਤੀ ਸੁੱਟੀ ਗਈ

May 21, 2017 | By

ਮਜੀਠਾ: ਸ਼ਨੀਵਾਰ (20 ਮਈ) ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਜੀਠਾ ਹਲਕੇ ਤੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ‘ਤੇ ਪੁਲਿਸ-ਜਨਤਾ ਸੰਪਰਕ ਪ੍ਰੋਗਰਾਮ ਦੌਰਾਨ ਜੁੱਤੀ ਸੁੱਟੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਮਜੀਠਾ ‘ਚ ਕਾਨੂੰਨ ਵਿਵਸਥਾ ਦੇ ਏ.ਡੀ.ਜੀ.ਪੀ. ਰੋਹਿਤ ਚੌਧਰੀ ਸ਼ਨੀਵਾਰ ਨੂੰ ਜਨਤਾ ਨਾਲ ਪੁਲਿਸ ਸੰਪਰਕ ਪ੍ਰੋਗਰਾਮ ਕਰਨ ਰਹੇ ਸਨ, ਤਾਂ ਬਿਕਰਮ ਮਜੀਠੀਆ ‘ਅਚਨਚੇਤ’ ਹੀ ਉੱਥੇ ਪਹੁੰਚ ਗਏ।

ਬਿਕਰਮ ਮਜੀਠੀਆ (ਫਾਈਲ ਫੋਟੋ)

ਬਿਕਰਮ ਮਜੀਠੀਆ (ਫਾਈਲ ਫੋਟੋ)

ਇੰਡੀਅਨ ਐਕਸਪ੍ਰੈਸ ਮੁਤਾਬਕ, “ਅਣਜਾਣ ਕਾਂਗਰਸੀ ਕਾਰਜਕਰਤਾਵਾਂ ਨੇ ਸਾਬਕਾ ਮੰਤਰੀ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਕ ਜੁੱਤੀ ਮਜੀਠੀਏ ਵੱਲ ਸੁੱਟ ਦਿੱਤੀ, ਜਦੋਂ ਉਹ ਪੁਲਿਸ-ਜਨਤਾ ਸੰਪਰਕ ਪ੍ਰੋਗਰਾਮ ਵਾਲੀ ਥਾਂ ਛੱਡ ਕੇ ਜਾ ਰਿਹਾ ਸੀ। ਇਸ ਪ੍ਰੋਗਰਾਮ ਨੂੰ ਏ.ਡੀ.ਜੀ.ਪੀ. ਰੋਹਿਤ ਚੌਧਰੀ ਮਜੀਠਾ ਹਲਕੇ ਦੇ ਇਕ ਮੈਰਿਜ ਪੈਲਸ ‘ਚ ਕਰਵਾ ਰਿਹਾ ਸੀ। ਪ੍ਰੋਗਰਾਮ ‘ਚ ਆਏ ਬਹੁਤੇ ਲੋਕ ਕਾਂਗਰਸੀ ਸਨ, ਉਹ ਬਾਦਲ ਦਲ-ਭਾਜਪਾ ਦੇ ਪਿਛਲੇ 10 ਸਾਲਾਂ ਦੌਰਾਨ ਦਰਜ ਹੋਏ ਝੂਠੇ ਕੇਸਾਂ ਬਾਰੇ ਸ਼ਿਕਾਇਤਾਂ ਕਰਨ ਆਏ ਸਨ। ਬਹੁਤੇ ਸ਼ਿਕਾਇਤਕਰਤਾ ਬਿਕਰਮ ਮਜੀਠੀਆ ਅਤੇ ਉਸਦੇ ਬੰਦਿਆਂ ਦੇ ਵਿਰੋਧ ਵਿਰੋਧੀ ਸਨ।”

ਅੰਗ੍ਰੇਜ਼ੀ ਰੋਜ਼ਾਨਾ ਡੇਲੀ ਨਿਊਜ਼ ਐਂਡ ਅਨੈਲਿਸਿਸ (DNA) ਮੁਤਾਬਕ, “ਬਿਕਰਮ ਮਜੀਠੀਆ ਨੂੰ ਉਥੇ ਦੇਖ ਕੇ ਕਾਂਗਰਸ ਕਾਰਜਕਰਤਾ ਭੜਕ ਗਏ ਅਤੇ ਉਨ੍ਹਾਂ ਨੇ ਮਜੀਠੀਆ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਬਿਕਰਮ ਮਜੀਠੀਆ ਦਾ ਕਾਫਲਾ ਉਹ ਥਾਂ ਛੱਡ ਕੇ ਜਾ ਰਿਹਾ ਸੀ ਤਾਂ ਇਕ ਨੌਜਵਾਨ ਨੇ ਬਾਦਲ ਦਲ ਦੇ ਆਗੂ ‘ਤੇ ਜੁੱਤੀ ਵਗਾਹ ਮਾਰੀ।”

ਇੰਡੀਅਨ ਐਕਸਪ੍ਰੈਸ ਨੇ ਲਿਖਿਆ, “ਬਾਅਦ ‘ਚ ਬਿਕਰਮ ਮਜੀਠੀਆ ਨੇ ਕਿਹਾ ਕਿ ਏ.ਡੀ.ਜੀ.ਪੀ. ਦਾ ਪ੍ਰੋਗਰਾਮ ਜਨਤਾ ਲਈ ਨਹੀਂ ਸੀ ਸਗੋਂ ਸਿਰਫ ਕਾਂਗਰਸੀਆਂ ਲਈ ਸੀ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Shoe Hurled at Bikram Majithia in his home Constituency Majitha …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,