October 8, 2014 | By ਸਿੱਖ ਸਿਆਸਤ ਬਿਊਰੋ
ਜੰਡਿਆਲਾ ਗੁਰੁ ( 8 ਅਕਤੂਬਰ, 2014): ਜੂਨ 1984 ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੋਜ ਵੱਲੋਂ ਕੀਤੇ ਫੌਜੀ ਹਮਲੇ ਦੌਰਾਨ ਭਾਰਤੀ ਫੌਜਾਂ ਦੀ ਅਗਵਾਈ ਕਰ ਰਹੇ ਫੌਜ ਦੇ ਮੁੱਖੀ ਨੂੰ ਉਸ ਦੀ ਕੀਤੀ ਦਾ ਫਲ ਭੁਗਤਾਉਣ ਵਾਲੇ ਸਿੱਖੀ ਜਗਤ ਦੇ ਧਰੂ ਤਾਰੇ, 20ਵੀਂ ਸਦੀ ਦੇ ਮਹਾਨ ਯੋਧੇ, ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦਾ 22ਵਾਂ ਸ਼ਹੀਦੀ ਦਿਹਾੜਾ ਭਾਈ ਜਿੰਦਾ ਦੇ ਪਿੰਡ ਗਦਲੀ ਵਿੱਖੇ 9ਅਕਤੂਬਰ ਨੂੰ ਪਰਿਵਾਰ ਅਤੇ ਸਮੂਹ ਪੰਥ ਵਲੋਂ ਮਨਾਇਆ ਜਾ ਰਿਹਾ ਹੈ।
ਜਿਸ ਵਿੱਚ ਸਮੂਹ ਸਿੱਖ ਕੌਮ ਨੂੰ ਹੁੰਮ-ਹੁੰਮਾ ਕੇ ਪਹੂੰਚਣ ਦਾ ਸੱਦਾ ਦਿੱਤਾ ਜਾਦਾ ਹੈ।ਇੱਸ ਮੌਕੇ 9 ਅਕਤੂਬਰ ਨੂੰ 12 ਵਜੇ ਅਮ੍ਰਿਤ ਸੰਚਾਰ ਕੀਤਾ ਜਾਵੇਗਾ ਅਤ ਅਖੰਡ ਪਾਠ ਸਾਹਿਬ ਦੇ ਭੋਗ ਉਪ੍ਰੰਤ ਸ਼ਹੀਦਾ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਜਾਣਗੀਆਂ। ਜਿਸ ਵਿੱਚ ਸਾਰੀਆਂ ਹੀ ਪੰਥਕ ਦਰਦੀ ਸਿੱਖ ਜੱਥੇਬੰਦੀਆਂ ਵਧ-ਚੜ ਕੇ ਹਿਸਾ ਲੈ ਰਹੀਆਂ ਹਨ। ਇੱਹ ਜਾਣਕਾਰੀ ਸ਼ਹੀਦਾਂ ਦੇ ਪਰਿਵਾਰਾਂ ਅਤੇ ਮੌਕੇ ਤੇ ਮੌਜੂਦ ਕੁਝ ਪੰਥਕ ਜੱਥੇਬੰਦੀਆਂ ਦਿਤੀ।
ਇੱਸ ਮੌਕੇ ਭਾਈ ਜਿੰਦਾ ਦੀ ਭੈਣ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਬਰਸੀ ਮੌਕੇ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਭਾਈ ਜਿੰਦਾ ਦੇ ਸਾਥੀਆਂ ਜਨਰਲ ਲਾਭ ਸਿੰਘ,ਭਾਈ ਮਥਰਾ ਸਿੰਘ,ਸਤਨਾਮ ਸਿੰਘ ਬਾਵਾ,ਚਰਨਜੀਤ ਸਿੰਘ ਚੰਨੀ,ਬਲਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਕੇ. ਸੀ. ਸ਼ਰਮਾਂ, ਦਿਲਜੀਤ ਸਿੰਘ ਬੋਦੂ ਅਤੇ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਹੋਰ ਸਿੰਘਾਂ ਨੂੰ ਵੀ ਸ਼ਰਧਾਜਲੀਆਂ ਭੇਂਟ ਕੀਤੀਆਂ ਜਾਣਗੀਆਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸਨਮਾਂਨਤ ਵੀ ਕੀਤਾ ਜਾਵੇਗਾ।
Related Topics: Shaheed Bhai Harjinder Singh Jinda, Shaheed Bhai Sukhdev Singh Sukha