February 26, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ( 25 ਫਰਵਰੀ, 2015 ): ਬਰਤਾਨੀਆਂ ਦੇ ਰੱਖਿਆ ਮੰਤਰੀ ਮਾਰਕ ਫਰੈਂਕੋਜ ਵੱਲੋਂ ਚੀਫ਼ ਆਫ਼ ਜਨਰਲ ਸਟਾਫ਼ ਨੂੰ ਬਰਤਾਨੀਆਂ ਫੌਜ ਵਿੱਚ ਸਿੱਖ ਰੈਜੀਮੈਂਟ ਸਥਾਪਿਤ ਕਰਨ ਬਾਰੇ ਦਿੱਤੇ ਸੁਝਾਅ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਸਵਾਗਤ ਕੀਤਾ ਹੈ ਅਤੇ ਚੀਫ਼ ਆਫ਼ ਜਨਰਲ ਸਟਾਫ਼ ਤੋਂ ਆਸ ਪ੍ਰਗਟਾਈ ਹੈ ਕਿ ਉਹ ਸਿੱਖ ਰੈਜੀਮੈਂਟ ਲਈ ਹਾਂ ਪੱਖੀ ਹੁੰਗਾਰਾ ਭਰਨਗੇ।
ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਪਹਿਲੀ ਤੇ ਦੂਜੀ ਸੰਸਾਰ ਜੰਗ ਵੇਲੇ ਸਿੱਖਾਂ ਤੇ ਅਧਾਰਿਤ ਸਿੱਖ ਰੈਜੀਮੈਂਟ ਨੇ ਸਲਾਹੁਣ ਯੋਗ ਭੂਮਿਕਾ ਨਿਭਾਈ ਸੀ ਅਤੇ ਮੋਹਰੀ ਹੋ ਕੇ ਜੰਗ ਲੜੀ ਸੀ। ਉਨ੍ਹਾਂ ਕਿਹਾ ਕਿ ਬਰਤਾਨੀਆਂ ‘ਚ ਹੀ ਨਹੀਂ ਬਲਕਿ ਜਿਸ ਕਿਸੇ ਦੇਸ਼ ਵਿੱਚ ਸਿੱਖਾਂ ਦੀ ਵਸੋਂ ਵਧੇਰੇ ਹੈ ਓਥੇ ਹੀ ਸਿੱਖਾਂ ਨੂੰ ਫੌਜ ਵਿੱਚ ਵਿਸ਼ੇਸ਼ ਥਾਂ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਜਿਸ ਦੇਸ਼ ਵਿੱਚ ਵੀ ਵਸ ਰਹੇ ਹਨ ਉਸ ਦੇਸ਼ ਦੀ ਤਰੱਕੀ, ਖੁਸ਼ਹਾਲੀ ਅਤੇ ਤਰੱਕੀ ਲਈ ਉਨ੍ਹਾਂ ਨੇ ਸਲਾਹੁਣ ਯੋਗ ਹਿੱਸਾ ਪਾਇਆ ਹੈ। ਇਸ ਲਈ ਸਿੱਖਾਂ ਨੂੰ ਸਨਮਾਨ ਯੋਗ ਪਦਵੀਆਂ ਤੇ ਥਾਂ ਦੇਣੀ ਚਾਹੀਦੀ ਹੈ।
Related Topics: Avtar Singh Makkar, Shiromani Gurdwara Parbandhak Committee (SGPC), Sikhs in United Kingdom