March 13, 2016 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (12 ਜਨਵਰੀ, 2016): ਪਿੰਡ ਰਾਮਦਿਵਾਲੀ ਮੁਸਲਮਾਨਾ (ਮੱਤੇਵਾਲ) ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੇ ਗੁਟਕਿਆਂ ਨੂੰ ਅਗਨ ਭੇਟ ਕੀਤੇ ਜਾਣ ਦੀ ਘਟਨਾ ਦੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਨੇ ਨਿੰਦਾ ਕੀਤੀ ਹੈ।
ਅਵਤਾਰ ਸਿੰਘ ਨੇ ਨਿਖੇਧੀ ਕਰਦਿਆਂ ਕਿਹਾ ਕਿ ਪੰਥ ਦੋਖੀਆਂ ਵੱਲੋਂ ਬੇਅਦਬੀ ਦਾ ਸਿਲਸਿਲਾ ਪੰਜਾਬ ‘ਚ ਲਗਾਤਾਰ ਜਾਰੀ ਹੈ, ਜੋ ਬੇਹੱਦ ਘਿਨਾਉਣਾ, ਦੁਖਦਾਈ ਤੇ ਨਾ-ਸਹਾਰਨਯੋਗ ਹੈ । ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਕਮੇਟੀ ਦੀ ਪੜਤਾਲੀਆ ਟੀਮ ਵੀ ਮੌਕੇ ‘ਤੇ ਭੇਜ ਦਿੱਤੀ ਗਈ ਹੈ ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ‘ਚ ਅਜਿਹੀ ਕਾਰਵਾਈ ਕਰਨ ਦੀ ਕੋਈ ਹਿਮਾਕਤ ਨਾ ਕਰ ਸਕੇ ।
Related Topics: Avtar Singh Makkar, Giani Gurbachan Singh, Incidents Beadbi of Guru Granth Sahib, Shiromani Gurdwara Parbandhak Committee (SGPC), Sri Guru Granth Sahib ji