ਖਾਸ ਖਬਰਾਂ » ਸਿੱਖ ਖਬਰਾਂ

ਦਸਤਾਨ-ਏ-ਮੀਰੀ-ਪੀਰੀ ਮਾਮਲਾ: ਸ਼੍ਰੋ.ਗੁ.ਪ੍ਰ.ਕ. ਦੀ ਕਾਰਵਾਈ ਭੇਤ ਬਣੀ; ਸੰਗਤਾਂ ਚ ਰੋਹ ਵਧਿਆ

June 3, 2019 | By

ਚੰਡੀਗੜ: ਵਿਵਾਦਤ ਫ਼ਿਲਮ ‘ਦਾਸਤਾਨ ਏ ਮੀਰੀ-ਪੀਰੀ’ ਦਾ ਪੰਜਾਬ ਅਤੇ ਵਿਦੇਸ਼ਾਂ ਅੰਦਰ ਵੱਸਦੇ ਸਿੱਖਾਂ ਵੱਲੋ ਕੀਤੇ ਜਾ ਰਹੇ ਵਿਰੋਧ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਫਿਲਮ ਸਮੀਖਿਆ ਕਮੇਟੀ ਦੀ ਬੈਠਕ ਅੱਜ ਮਿਤੀ 3 ਜੂਨ 2019 ਨੂੰ ਸੱਦੀ ਗਈ ਸੀ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਫਿਲਮ ਸਮੀਖਿਆ ਕਮੇਟੀ ਦੀ ਬੈਠਕ ਵਿੱਚ ਸਿਰਫ ਦੋ ਮੈਂਬਰ (ਬੀਬੀ ਕਿਰਨਜੋਤ ਕੌਰ ਅਤੇ ਭਗਵੰਤ ਸਿੰਘ ਸਿਆਲਕਾ) ਹੀ ਸ਼ਾਮਿਲ ਹੋਏ।

ਸ਼੍ਰੋਮਣੀ ਕਮੇਟੀ ਵੱਲੋ ਅੱਜ ਇਸ ਬੈਠਕ ਸਬੰਧੀ ਕੋਈ ਬਿਆਨ ਨਹੀ ਜਾਰੀ ਕੀਤਾ ਗਿਆ ਪਰ ਪਤਾ ਲੱਗਾ ਹੈ ਕਿ ਦੋ ਮੈਂਬਰਾਂ ਨੇ ਹੀ “ਦਾਸਤਾਨ-ਏ-ਮੀਰੀ-ਪੀਰੀ” ਫ਼ਿਲਮ ਸਬੰਧੀ ਰਿਪੋਰਟ ਤਿਆਰ ਕਰ ਲਈ ਹੈ ਜੋ ਮਿਤੀ 4 ਜੂਨ (ਕੱਲ) ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਪੀ ਜਾ ਸਕਦੀ ਹੈ।

ਇਸ ਬੈਠਕ ਵਿੱਚੋ ਗੈਰ ਹਾਜ਼ਰ ਰਹਿਣ ਵਾਲੇ ਮੈਬਰਾਂ ਬਾਰੇ ਪਤਾ ਲੱਗਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬੈਠਕ ਦਾ ਸੁਨੇਹਾ ਠੀਕ ਢੰਗ ਨਾਲ ਨਹੀ ਲਾਇਆ ਅਤੇ ਬੈਠਕ ਦੇ ਸਮੇਂ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀ ਦਿੱਤੀ ਸੀ।

ਸ਼੍ਰੋਮਣੀ ਕਮੇਟੀ ਵੱਲੋ ਫਿਲਮ ਸਬੰਧੀ ਪੂਖਤਾ ਫੈਸਲਾ ਨਾ ਲੈ ਕਾਰਨ ਸੰਗਤ ‘ਚ ਰੋਹ ਵਧਿਆ

ਦੁਜੇ ਪਾਸੇ ਪੰਜਾਬ ਅਤੇ ਪੰਜਾਬ ਤੋ ਬਾਹਰ ਵੱਸਦੀ ਸਿੰਖ ਸੰਗਤ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭੁਲੈਖਾ ਪਾਓ ਬਿਆਨ ਆਉਣ ਤੋ ਬਾਅਦ ਆਪਣੇ ਪੱਧਰ ‘ਤੇ ਇਲਾਕੇ ਦੇ ਸਿਨੇਮਾ ਘਰਾਂ ਦੇ ਪ੍ਰਬੰਧਕਾਂ ਨੂੰ “ਦਾਸਤਾਨ-ਏ-ਮੀਰੀ-ਪੀਰੀ” ਫ਼ਿਲਮ ਨਾ ਚਲਾਉਣ ਸਬੰਧੀ ਮੰਗ ਪੱਤਰ ਦਿੱਤੇ ਜਾ ਰਿਹੇ ਹਨ।

ਇਸ ਸਬੰਧੀ ਸ਼ੋਸਲ ਮੀਡੀਆ ‘ਤੇ ਵਾਈਲ ਹੋਈ ਵੀਡਿਓ ਵਿੱਚ ਨਵਾਂ ਸ਼ਹਿਰ ਦੀਆਂ ਸਿੱਖ ਸੰਗਤਾਂ ਨੇ “ਕੇ ਸੇਰਾ ਸੇਰਾ ਮਲਟੀਪਲੈਸ” ਨਾਂ ਦੇ ਸਿਨੇਮਾ ਘਰ ਚੋ ਇਸ ਵਿਵਾਦਤ ਫ਼ਿਲਮ ਨੂੰ ਪ੍ਰਬੰਧਕਾਂ ਵੱਲੋ ਨਾ ਚਲਾਉਣਾ ਮੰਨੇ ਜਾਣ ਤੋਂ ਬਾਅਦ ਇਸ ਮਲਟੀਪਲੈਸ ਦੇ ਬਾਹਰ ਲੱਗੇ ਫਲੈਕਸ ਨੂੰ ਮਲਟੀਪਲੈਸ ਦੇ ਸਕੀਉਰਟੀ ਗਾਰਡ ਹਟਾਉਦੇ ਨਜ਼ਰ ਆ ਰਹੇ ਹਨ।

ਸ਼ੋਸਲ ਮੀਡੀਆ ‘ਤੇ ਵਾਈਲ ਹੋਈ ਵੀਡਿਓ ਦੇਖੋ:

ਇਸ ਫ਼ਿਲਮ ਨੂੰ ਬੰਦ ਕਰਵਾਉਣ ਸਬੰਧੀ ਜਿਥੇ ਸਿਨੇਮਾਂ ਘਰਾਂ ਦੇ ਪ੍ਰਬੰਧਕਾਂ ਨੂੰ ਕਿਹਾ ਜਾ ਰਿਹਾ ਉਥੇ ਦੁਜੇ ਬੰਨ੍ਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਈ-ਮੇਲ ਉਪਰ ਹਰ ਗੁਰੂ ਦੇ ਸਿੱਖ ਵੱਲੋ ਮੇਲ ਭੇਜਣ ਦਾ ਕੰਮ ਵੱਡੀ ਪੱਧਰ ਉਪਰ ਚੱਲ ਰਿਹਾ ਹੈ।ਖ਼ਬਰ ਲਿਖੇ ਜਾਣ ਤੱਕ ਸਂੈਕੜਿਆਂ ਦੀ ਗਿਣਤੀ ਵਿੱਚ ਮੇਲਾਂ ਸ਼੍ਰੋਮਣੀ ਕਮੇਟੀ ਦੀ ਮੇਲ ਉੱਪਰ ਪਹੁੰਚ ਚੁੱਕੀਆਂ ਹਨ। (ਜਿਸ ਦੀ ਪੂਖਤਾ ਜਾਣਕਾਰੀ ਸਿੱਖ ਸਿਆਸਤ ਕੋਲ ਮਜੂਦ ਹੈ) ਇਸ ਸਬੰਧੀ ਰਾਤ 12 ਵਜੇ ਦੇ ਕਰੀਬ ਇੱਕ ਸਾਝੀ ਚਿੱਠੀ ਸ਼ੋਸਲ ਮੀਡੀਆ ‘ਤੇ ਜਾਈ ਕੀਤੀ ਗਈ ਸੀ। ਜਿਸ ਵਿੱਚ ਫਿਲ਼ਮ ਨੂੰ ਬੰਦ ਕਰਨ ਬਾਰੇ ਅਤੇ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ, ਸ਼ਹੀਦਾਂ ਉੱਪਰ ਬਣ ਰਹੀਆਂ ਐਨੀਮੇਸ਼ਨ ਫਿਲਮਾਂ ਦੇ ਸਿਧਾਂਤਕ ਪੱਖ ਦੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋ ਇਸ ਤਰਾਂ ਦੀਆਂ ਫਿਲਮਾਂ ਨਾ ਬਣਾਉਣ ਸਬੰਧੀ ਪਾਸ ਕੀਤੇ ਪੁਰਾਣੇ ਮਤਿਆ ਦਾ ਜ਼ਿਕਰ ਕੀਤਾ ਹੈ।

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਫਿਲਮ ਸਬੰਧੀ ਪੱਕਾ ਫੈਸਲਾ ਕੱਲ ਨੂੰ ਸੌਪੀ ਜਾਣ ਵਾਲੀ ਰਿਪੋਰਟ ਤੋ ਬਾਅਦ ਆਉਣ ਦੇ ਆਸਾਰ ਹਨ।ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਸ਼੍ਰੀ ਅਕਾਲ ਤਖਤ ਤੋ ਬਿਆਨ ਕਾਰੀ ਕਰਕੇ ਮਾਫ਼ ਕਰ ਦਿੱਤਾ ਸੀ ਪਰ ਸਿੱਖ ਸੰਗਤ ਦੇ ਵਿਰੋਧ ਨੂੰ ਦੇਖਦਿਆ ਉਨਾਂ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਪਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,