January 9, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (9 ਜਨਵਰੀ, 2015): ਦਿੱਲੀ ਯੂਨੀਵਰਸਿਟੀ (ਡੀ.ਯੂ) ਦੇ ਕੰਪਲੈਕਸ ‘ਚ ਅੱਜ ਰਾਮ ਮੰਦਰ ‘ਤੇ ਸੈਮੀਨਾਰ ਹੋ ਰਿਹਾ ਹੈ। ‘ਰਾਮ ਜਨਮ ਭੂਮੀ ਮੰਦਰ : ਉਭਰਤਾ ਪਰੀ ਦ੍ਰਿਸ਼’ ਨਾਮ ਦੇ ਵਿਸ਼ੇ ‘ਤੇ ਦੋ ਦਿਨਾਂ ਦੇ ਸੈਮੀਨਾਰ ਦਾ ਆਯੋਜਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਰਹੂਮ ਨੇਤਾ ਅਸ਼ੋਕ ਸਿੰਘਲ ਦੁਆਰਾ ਸਥਾਪਿਤ ਸੰਸਥਾ ਅਰੁੰਧਤੀ ਵਸ਼ਿਸਠ ਅਨੁਸੰਧਾਨ ਪੀਠ ਦੁਆਰਾ ਦਿੱਲੀ ਯੂਨੀਵਰਸਿਟੀ ‘ਚ ਕੀਤਾ ਜਾ ਰਿਹਾ ਹੈ।
ਕਾਂਗਰਸ ਵਿਦਿਆਰਥੀ ਸੰਗਠਨ ਐਨ.ਐਸ.ਯੂ.ਆਈ. ਤੇ ਵਾਮ ਪੰਥੀ ਵਿਦਿਆਰਥੀ ਸੰਗਠਨ ਆਇਸਾ ਇਸ ਸੰਮੇਲਨ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜਦਕਿ ਭਾਜਪਾ ਦਾ ਵਿਦਿਆਰਥੀ ਸੰਗਠਨ ਏ.ਬੀ.ਵੀ.ਪੀ. ਸੈਮੀਨਾਰ ਦਾ ਸਮਰਥਨ ਕਰ ਰਿਹਾ ਹੈ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਗਰੁੱਪਾਂ ਵਿਚਕਾਰ ਝੜਪ ਹੋਣ ਦੀ ਵੀ ਖ਼ਬਰ ਹੈ।
ਭਾਜਪਾ ਨੇਤਾ ਸੁਬਰਮਨਿਅਮ ਸਵਾਮੀ ਨੇ ਦਿੱਲੀ ਯੂਨੀਵਰਸਿਟੀ ਕੰਪਲੈਕਸ ‘ਚ ਰਾਮ ਜਨਮ ਭੂਮੀ ‘ਤੇ ਇਕ ਸੈਮੀਨਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਸਖ਼ਤ ਹੱਥੀ ਲਿਆ ਹੈ ਤੇ ਉਨ੍ਹਾਂ ਨੂੰ ਅਸਹਿਣਸ਼ੀਲ ਕਰਾਰ ਦਿੱਤਾ ਹੈ।
Related Topics: BJP, Congress Government in Punjab 2017-2022, Hindu Groups, Ram Mandir