July 20, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿਚ ਲਗਭਗ 5 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਹੋਈਆਂ ਚੋਣਾਂ ਨੂੰ ਲੈ ਕੇ ਸਹਿਜਧਾਰੀ ਵੋਟਾਂ ਦੇ ਹੱਕ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਜੋ ਪਟੀਸ਼ਨ ਦਾਇਰ ਕਰ ਰੱਖੀ ਹੈ, ਉਸ ਦੀ ਤਰੀਕ ਦੀ ਪੇਸ਼ੀ ਫਿਰ 2 ਹਫ਼ਤੇ ਅੱਗੇ ਪੈ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਵੋਟਿੰਗ ਅਧਿਕਾਰ ਨੂੰ ਸਹਿਜਧਾਰੀ ਸਿੱਖਾਂ ਨਾਲ ਸਬੰਧਿਤ ਇਸ ਕੇਸ ਦੀ ਜਿਹੜੀ ਅੰਤਿਮ ਸੁਣਵਾਈ 20 ਜੁਲਾਈ ਨੂੰ ਹੋਣੀ ਤੈਅ ਪਾਈ ਸੀ ਉਹ ਹੁਣ 3 ਅਗਸਤ ਨੂੰ ਹੋਏਗੀ। ਇਸ ਬਾਰੇ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੀ ਇੱਛਾ ਹੈ ਕਿ ਸੁਪਰੀਮ ਕੋਰਟ ਲਗਭਗ 5 ਸਾਲ ਤੋਂ ਲਟਕ ਰਹੇ ਇਸ ਕੇਸ ਦਾ ਜਲਦ ਨਿਪਟਾਰਾ ਕਰੇ।
Related Topics: Punjab Politics, Sehajdhai issue, Shiromani Gurdwara Parbandhak Committee (SGPC), Supreme Court of India