May 5, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ/ ਜਲੰਧਰ: ਭਾਈ ਸਰਵਣ ਸਿੰਘ ਸੱਬਾ ਵਾਸੀ ਸਿੰਬਲ ਕੈਂਪ ਜੰਮੂ ਦੀ ਹਾਈ ਕੋਰਟ ਤੋਂ ਜ਼ਮਾਨਤ ਹੋ ਗਈ। ਸਰਵਣ ਸਿੰਘ ਕਪੂਰਥਲਾ ਜੇਲ੍ਹ ਵਿਚ ਬੰਦ ਹਨ। ਉਹਨਾਂ ਨੂੰ ਜਲੰਧਰ ਪੁਲਿਸ ਨੇ ਥਾਣਾ ਭੋਗਪੁਰ ਦੇ ਇਕ ਕੇਸ ਵਿਚ ਐਫ.ਆਈ.ਆਰ. 102/ 2014 ਧਾਰਾ 121, 121-ਏ, 120-ਬੀ, ਅਸਲੇ ਦੀ ਧਾਰਾ 25/54/59, ਗੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 15, 17, 18, 18ਬੀ ਤਹਿਤ ਜੰਮੂ ਤੋਂ ਗ੍ਰਿਫਤਾਰ ਕੀਤਾ ਸੀ।
ਜਲਦ ਹੀ ਉਹ ਜ਼ਮਾਨਤਾਂ ਭਰਵਾ ਕੇ ਬਾਹਰ ਆ ਜਾਣਗੇ। ਉਹਨਾਂ ਵਲੋਂ ਹਾਈ ਕੋਰਟ ਦੇ ਵਕੀਲ ਬਲਬੀਰ ਸਿੰਘ ਸੇਵਕ ਪੇਸ਼ ਹੋਏ।
Related Topics: jammu sikh, RDX, ਪੰਜਾਬ ਪੁਲਿਸ (Punjab Police)