ਸਿੱਖ ਖਬਰਾਂ

ਸਾਕਾ ਨੀਲਾ ਤਾਰਾ ਤੋਂ ਬਾਅਦ ਅਜ਼ਾਦ ਸਿੱਖ ਰਾਜ ਦੀ ਸਥਾਪਨਾ ਅਟੱਲ: ਭਾਈ ਚੀਮਾ

June 6, 2011 | By

ਫ਼ਤਿਹਗੜ੍ਹ ਸਾਹਿਬ, (5 ਜੂਨ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਵੀ ਹੋਰਨਾ ਸਾਕਿਆਂ ਵਾਂਗ ਆਜ਼ਾਦ ਸਿੱਖ ਰਾਜ ਦੀ ਅਟੱਲ ਸਥਾਪਤੀ ਦਾ ਅਧਾਰ ਬਣੇਗਾ। ਉਨਾਂ ਕਿਹਾ ਕਿ ਇਸ ਸਾਕੇ ਦਾ ਦਰਦ ਅੱਜ ਵੀ ਸਿੱਖ ਕੌਮ ਅੰਦਰ ਓਨਾ ਹੀ ਹੈ ਜਿੰਨਾ 27 ਸਾਲ ਪਹਿਲਾਂ 1984 ਵਿਚ ਸੀ ਅਤੇ ਕੌਮ ਇਸ ਨੂੰ ਕਦੇ ਵੀ ਨਹੀਂ ਭੁੱਲ ਸਕੇਗੀ। ਸਾਡੇ ਇਤਿਹਾਸ ਵਿੱਚ ਸਾਕਿਆ ਤੋਂ ਬਾਅਦ ਹਮੇਸਾਂ ਸਿੱਖ ਕੌਮ ਵਿੱਚ ਉਭਾਰ ਆਇਆ ਹੈ।ਛੋਟੇ ਸ਼ਾਹਿਬਜਾਦਿਆ ਦੀ ਸ਼ਹੀਦੀ ਵਾਲੇ ਸਾਕਾ ਸਰਹਿੰਦ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿਖਾ ਨੇ ਖ਼ਾਲਸਾ ਰਾਜ ਕਾਇਮ ਕੀਤਾ ਇਸ ਤੋਂ ਬਾਅਦ ਵਾਪਰੇ ਛੋਟੇ ਤੇ ਵੱਡੇ ਸਾਕਿਆਂ ਅਤੇ ਘੱਲੂਘਾਰਿਆ ਬਾਅਦ ਵੱਖ ਵੱਖ ਸਿੱਖ ਮਿਸਲਾਂ ਤੋਂ ਬਿਨਾਂ ਮਹਾਰਾਜਾ ਰਣਜੀਤ ਸਿੰਘ ਨੇ ਆਜ਼ਾ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਸਾਕਾ ਨੀਲਾ ਤਾਰਾ ਤੋਂ ਬਾਅਦ ਵੀ ਸਿਖ ਕੌਮ ਵਲੋਂ ਆਜ਼ਾਦ ਸਿੱਖ ਰਾਜ ਦੀ ਕਾਇਮੀ ਲਈ ਜਦੋ-ਜਹਿਦ ਜਾਰੀ ਹੈ। ਭਾਈ ਚੀਮਾ ਨੇ ਕਿਹਾ ਕਿ ਇਸ ਸਾਕੇ ਨੇ ਸਿੱਖ ਕੌਮ ਦੇ ਹਿੰਦੁਸਤਾਨ ਨਾਲ ਸਬੰਧਾਂ ਨੂੰ ਇੱਕ ਵੱਖਰਾ ਮੋੜ ਦਿੱਤਾ ਹੈ ਅਤੇ ਸਿੱਖ ਨੌਜਵਾਨੀ  ਅੰਦਰ ਅਪਣੀ ਹਿੰਦੁਸਤਾਨ ਤੋਂ ਵੱਖਰੀ ਹਸਤੀ ਦਾ ਅਹਿਸਾਸ ਵਧਿਆ ਹੈ ਅਤੇ ਸਮੁੱਚੀ ਦੁਨੀਆਂ ਵਿੱਚ ਸਿੱਖ ਕੌਮ ਦੀ ਹਿੁੰਦਸਤਾਨ ਤੋਂ ਵੱਖਰੀ ਹੋਂਦ ਦੀ ਗੱਲ ਪਹੁੰਚੀ ਹੈ ਜੂਨ 84 ਤੋਂ ਬਾਅਦ ਸਿੱਖ ਕੌਮ ਦੇ ਅੱਜ ਤੱਕ ਡੁੱਲ੍ਹੇ ਖ਼ੂਨ ਦੀ ਪਿੱਠਭੂਮੀ ਇਹ ਸਾਕਾ ਹੀ ਹੈ। ਭਾਈ ਚੀਮਾ ਨੇ ਕਿਹਾ ਕਿ ਇਸ ਦੇਸ਼ ਨਾਲ ਸਿੱਖ ਕੌਮ ਦੇ ਮੌਜ਼ੂਦਾ ਵਿਵਹਾਰਕ ਤੇ ਸਿਧਾਂਤਕ ਸਬੰਧ ਇਸ ਸਾਕੇ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਜ਼ਰੂਰ ਹਨ ਤੇ ਸਦਾ ਰਹਿਣਗੇ। ਉਨ੍ਹਾਂ ਕਿਹਾ ਕਿ ਭਾਰਤੀ ਨਿਜ਼ਾਮ ਵਲੋਂ ਇਸ ਸਾਕੇ ਅਤੇ ਦੋ ਦਹਾਕਿਆ ਦੌਰਾਨ ਵਹਾਏ ਗਏ ਸਿੱਖਾ ਦੇ ਖ਼ੂਨ ਨੂੰ ਭੁੱਲ ਜਾਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਪਰ ਕਦੇ ਵੀ ਇਸ ਪ੍ਰਤੀ ਪਛਤਾਵਾ ਪ੍ਰਗਟ ਨਹੀਂ ਕੀਤਾ ਗਿਆ। ਭਾਵੇਂ ਦੇਸ਼ ਦੇ ‘ਥਿੰਕ ਟੈਕਾਂ’ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ  ਨਪੇ ਤੁਲੇ ਸ਼ਬਦਾਂ ਵਿੱਚ ‘ਮੁਆਫੀ’ ਜ਼ਰੂਰ ਮੰਗਵਾਈ ਗਈ ਹੈ ਪਰ ਇਸ ਮੁਆਫੀ ਵਿੱਚ ਹੀ ‘ਪਰ’ ਲਫ਼ਜ਼ ਵਰਤ ਕੇ ਹਮਲੇ ਦੀ ਇਸ ਘਿਣਾਉਣੀ ਕਾਰਵਾਈ ਨੂੰ ਜ਼ਾਇਜ਼ ਵੀ ਠਹਿਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੋ ਦਹਾਕੇ ਮਾਰ ਖਾ ਚੁੱਕੀ ਸਿੱਖ ਕੌਮ ਨੇ ਅਪਣੇ ਭੱਵਿਖੀ ਟੀਚਿਆਂ ਦਾ ਫੈਸਲਾ 2 ਜੂਨ 1984 ਨੂੰ ਹੀ ਕਰ ਲਿਆ ਸੀ ਤੇ ਇਸ ਤੋਂ ਸਿੱਖਾਂ ਨੂੰ ਕੋਈ ਡੁਲਾ ਨਹੀਂ ਸਕੇਗਾ। ਭਾਰਤੀ ਨਿਜ਼ਾਮ ‘ਅਤਵਾਦ’ ਦਾ ਲੇਬਲ ਲਗਾ ਕੇ ਸਿੱਖਾਂ ਦੀ ਕਤਲੋਗਾਰਤ ਨੂੰ ਜਾਇਜ਼ ਠਹਿਰਾ ਰਿਹਾ ਹੈ ਜਿਸ ਨਾਲ ਸਿੱਖ ਨੌਜਵਾਨਾਂ ਅੰਦਰ ਅਪਣੇ ਸੁਤੰਤਰ ਰਾਜ ਦੀ ਭਾਵਨਾ ਹੋਰ ਪ੍ਰਚੰਡ ਹੋ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।