ਸਿਆਸੀ ਖਬਰਾਂ

ਦਲ ਖਾਲਸਾ ਵਲੋਂ ਸੰਘ ਪਰਿਵਾਰ ਅਤੇ ਏਬੀਵੀਪੀ ਖਿਲਾਫ ਸਿਧਾਂਤਕ ਲੜਾਈ ਲੜਨ ਦਾ ਸੱਦਾ

February 28, 2017 | By

ਅੰਮ੍ਰਿਤਸਰ: ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਨੇ ਕਿਹਾ ਹੈ ਕਿ ਸੰਘ ਪਰਿਵਾਰ ਅਤੇ ਇਸ ਦਾ ਵਿਦਿਆਰਥੀ ਵਿੰਗ ਏਬੀਵੀਪੀ ਭਾਰਤ ਅੰਦਰ ਇੱਕ ਨਵੇਂ ਤਰ੍ਹਾਂ ਦੀ ਅਸਿਹਣਸ਼ੀਲਤਾ ਅਤੇ ਨਫਰਤ ਦੀ ਗੰਦੀ ਰਾਜਨੀਤੀ ਨੂੰ ਹਵਾ ਦੇ ਰਹੇ ਹਨ, ਜਿਸ ਦੇ ਨਤੀਜੇ ਗੰਭੀਰ ਅਤੇ ਭਿਆਨਕ ਨਿਕਲਣਗੇ। ਜਥੇਬੰਦੀ ਨੇ ਫਾਸੀਵਾਦੀ ਬਿਰਤੀ ਖਿਲਾਫ ਸਿਧਾਂਤਕ ਲੜਾਈ ਲੜਨ ਦਾ ਸੰਕਲਪ ਕੀਤਾ।

ਦਲ ਖਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ ਅਤੇ ਯੂਥ ਵਿੰਗ ਦੇ ਮੁੱਖੀ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਤਾਕਤ ਏਬੀਵੀਪੀ ਦੇ ਦਿਮਾਗ ਨੂੰ ਸਿਰ ਚੜ੍ਹ ਬੋਲ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਰਾਮਜਸ ਕਾਲਜ ਵਿੱਚ ਤਰਥੱਲੀ ਮਚਾਉਣ ਤੋਂ ਬਾਅਦ, ਸੱਤਾ ਦੇ ਨਸ਼ੇ ਵਿੱਚ ਚੂਰ ਇਹਨਾਂ ਸ਼ਰਾਰਤੀ ਅਨਸਰਾਂ ਨੇ ਉਹੀ ਕੁਝ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਕੀਤਾ।

Dal Khalsa leaders

ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ, ਹਰਚਰਨਜੀਤ ਸਿੰਘ ਧਾਮੀ ਅਤੇ ਸਿੱਖ ਯੂਥ ਆਫ ਪੰਜਾਬ ਦੇ ਆਗੂ ਪਰਮਜੀਤ ਸਿੰਘ ਟਾਂਡਾ ਮੀਡੀਆ ਨਾਲ ਗੱਲ ਕਰਦੇ ਹੋਏ

ਉਹਨਾਂ ਨੇ ਕਿਹਾ ਕਿ ਅਸਿਹਣਸ਼ੀਲਤਾ ਤੋਂ ਵੀ ਵੱਧ ਇਹ ਹਿੰਦੂਤਵ ਤਾਕਤਾਂ ਰਾਸ਼ਟਰਵਾਦ ਦੀ ਘੜੀ ਹੋਈ ਨਵੀਂ ਪਰਿਭਾਸ਼ਾ ਨੂੰ ਦੂਜਿਆਂ ਉੱਤੇ ਥੋਪਣ ਦੀ ਕੋਸ਼ਿਸ਼ ਵਿੱਚ ਹਨ। ਉਹਨਾਂ ਕਿਹਾ ਕਿ ਅਸਹਿਮਤੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਥਾਂ ਖਤਮ ਹੋ ਗਈ ਹੈ ਅਤੇ ਤ੍ਰਾਸਦੀ ਤਾਂ ਇਹ ਹੈ ਕਿ ਗ੍ਰਹਿ ਮਾਮਲਿਆਂ ਦੇ ਰਾਜ ਮੰਤਰੀ ਕਿਰਨ ਰਿਜੀਜੂ ਸਿਰਫ ਉਹਨਾਂ ਦਾ ਸਮੱਰਥਨ ਹੀ ਨਹੀ ਕਰ ਰਹੇ ਸਗੋਂ ਬੇਕਿਰਕੀ ਨਾਲ ਏਬੀਵੀਪੀ ਦੁਆਰਾ ਕੀਤੀ ਜਾ ਰਹੀ ਨਫਰਤ ਦੀ ਰਾਜਨੀਤੀ ਨੂੰ ਉਤਸ਼ਾਹਿਤ ਵੀ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਏਬੀਵੀਪੀ ਦੀਆਂ ਬੇਹੁਦਾ ਹਰਕਤਾਂ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਅਜਿਹੇ ਲੋਕਾਂ ਨਾਲ ਨਜਿੱਠਿਆ ਜਾਵੇਗਾ। ਆਰਐਸਐਸ ਦੁਆਰਾ ਪ੍ਰਚਲਿਤ ਫਾਸੀਵਾਦੀ ਪ੍ਰਵਿਰਤੀ ਵਾਲਿਆਂ ਖਿਲਾਫ ਆਵਾਜ਼ ਉਠਾਉਣ ਵਾਲੀਆਂ ਜੱਥੇਬੰਦੀਆਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ, ਦਲ ਖਾਲਸਾ ਨੇ ਨੌਜਵਾਨ ਜੱਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਲੱਗ-ਅਲੱਗ ਰਾਜਨੀਤਕ ਵਿਚਾਰਧਾਰਾ ਦੇ ਧਾਰਨੀ ਹੋਣ ਦੇ ਬਾਵਜੂਦ ਆਪਣੀ ਤਾਕਤ ਅਤੇ ਊਰਜ਼ਾ ਨੂੰ ਇਕੱਠਾ ਕਰਕੇ ਇਹਨਾਂ ਫਾਸੀਵਾਦੀ ਅਨਸਰਾਂ ਖਿਲਾਫ ਇੱਕਜੁੱਟ ਹੋਣ।

ਸਬੰਧਤ ਖ਼ਬਰ:

“ਰਾਸ਼ਟਰਵਾਦ ਦੇ ਨਾਂ ‘ਤੇ ਹਿੰਸਾ” ਦਾ ਵਿਰੋਧ ਕਰਨ ਵਾਲੀ ਗੁਰਮਿਹਰ ਨੂੰ ਮਿਲੀ ‘ਬਲਾਤਕਾਰ’ ਦੀ ਧਮਕੀ …

ਉਹਨਾਂ ਸੰਘ ਪਰਿਵਾਰ ਦੇ ਨਾਲ ਜੁੜੇ ਇਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਆੜੇ ਹੱਥੀਂ ਲਿਆ ਜਿਨ੍ਹਾਂ ਗੁਰਮੇਹਰ ਕੌਰ ਨੂੰ ਨੀਵੇਂ ਪੱਧਰ ਦੀਆਂ ਧਮਕੀਆਂ ਦੇਣ ਦੀ ਹਿਮਾਕਤ ਕੀਤੀ ਹੈ।

ਉਹਨਾਂ ਬਹੁਤਾਤ ਨੈਸ਼ਨਲ ਟੀ.ਵੀ.ਚੈਨਲਾਂ ਦੇ ਰੋਲ ਨੂੰ ਵੀ ਨਾਂ-ਪੱਖੀ ਦਸਦਿਆਂ ਕਿਹਾ ਕਿ ਮੀਡੀਆ ਰਾਸ਼ਟਰਵਾਦ ਦੀ ਆੜ ਹੇਠ ਏਬੀਵੀਪੀ ਦੀ ਮਦਦ ਕਰ ਰਿਹਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

RSS And Its Offshoot ABVP Fueling Intolerance, Won’t Tolerate Such Non Sense In Punjab: Dal Khalsa …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,