ਸਿਆਸੀ ਖਬਰਾਂ

ਪੰਜਾਬੀ ਬੋਲੀ ਦੇ ਮਾਣ ਲਈ ਪ੍ਰੋ. ਧਰਨੇਤਰ ਨੇ ’ਵਰਸਿਟੀ ਬੋਰਡਾਂ ’ਤੇ ਪੰਜਾਬੀ ਲਿਖਣ ਦਾ ਖ਼ਰਚਾ ਚੁੱਕਿਆ

October 24, 2017 | By

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਕੈਂਪਸ ਦੇ ਸਾਈਨ ਬੋਰਡਾਂ ’ਤੇ ਪੰਜਾਬੀ ਨੂੰ ਪਹਿਲੇ ਸਥਾਨ ’ਤੇ ਦਰਜ ਕਰਨ ਦਾ ਖ਼ਰਚਾ ਪ੍ਰੋ. ਪੰਡਿਤ ਧਰਨੇਤਰ ਨੇ ਚੁੱਕ ਲਿਆ ਹੈ। ਉਨ੍ਹਾਂ ਨੇ ਸਾਈਨ ਬੋਰਡਾਂ ’ਤੇ ਪੰਜਾਬੀ ਦਰਜ ਕਰਨ ਲਈ ਆਉਣ ਵਾਲੇ ਖ਼ਰਚ ਲਈ ਪੰਜ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਉਪ ਕੁਲਪਤੀ ਪ੍ਰੋ. ਅਰੁਣ ਗਰੋਵਰ ਨੂੰ ਚੈੱਕ ਰਾਹੀਂ ਦਿੱਤੀ ਹੈ ਅਤੇ ਅਗਲੀ ਕਿਸ਼ਤ ਤੀਹ ਅਕਤੂਬਰ ਨੂੰ ਨਗਦ ਦੇਣ ਦਾ ਫੈਸਲਾ ਲਿਆ ਹੈ।

ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਪ੍ਰੋ. ਧਰਨੇਤਰ

ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਪ੍ਰੋ. ਧਰਨੇਤਰ

ਪ੍ਰੋ. ਧਰਨੇਤਰ ਵਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੰਜਾਬੀ ਸਿਖਾਉਣ ਵਾਸਤੇ ਰੋਜ਼ਾਨਾ ਇਕ ਘੰਟੇ ਦੀ ਕਲਾਸ ਵੀ ਸ਼ੁਰੂ ਕੀਤੀ ਗਈ ਹੈ। ਪ੍ਰੋ. ਧਰਨੇਤਰ ਨੇ ਸਾਈਨ ਬੋਰਡਾਂ ’ਤੇ ਤਿੰਨ ਭਸ਼ਾਵਾਂ ਵਿਚੋਂ ਪੰਜਾਬੀ ਨੂੰ ਸੱਭ ਤੋਂ ਉਪਰ ਲਿਖਣ ਵਾਸਤੇ ਵੀਸੀ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੰਜ ਹਜ਼ਾਰ ਰੁਪਏ ਦਾ ਚੈੱਕ ਇਸ ਡਰੋਂ ਐਡਵਾਂਸ ਵਿੱਚ ਦਿੱਤਾ ਹੈ ਤਾਂ ਜੋ ਵਿੱਤੀ ਸੰਕਟ ਵਿਚੋਂ ਦੀ ਲੰਘ ਰਹੀ ਯੂਨੀਵਰਸਿਟੀ ਪੈਸੇ ਦੀ ਘਾਟ ਦਾ ਵਾਸਤਾ ਪਾ ਕੇ ਆਨਾਕਾਨੀ ਨਾ ਕਰੇ। ਉਹ ਗੌਰਮਿੰਟ ਪੋਸਟ ਗਰੈਜੂਏਟ ਕਾਲਜ, ਸੈਕਟਰ 46 ਵਿੱਚ ਅਧਿਆਪਕ ਹਨ।

ਸਬੰਧਤ ਖ਼ਬਰ:

ਪੰਜਾਬੀ ਦੇ ਹੱਕ ‘ਚ ਹਿੰਦੀ ਸਾਈਨ ਬੋਰਡਾਂ ‘ਤੇ ਕਾਲਖ ਪੋਤਣ ਵਾਲਿਆਂ ‘ਤੇ ਨੇਹਿਆਂਵਾਲਾ ‘ਚ ਕੇਸ ਦਰਜ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,