June 21, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਅੰਦਰੂਨੀ ਸੰਕਟ ਹੋਰ ਗਹਿਰਾਉਂਦਾ ਜਾ ਰਿਹਾ ਹੈ। ਆਪ ਦੀ ਪੰਜਾਬ ਇਕਾਈ ਵਿਚ ਅੰਦਰੂਨੀ ਕਲੇਸ਼ ਅਤੇ ਤਾਕਤ ਹਾਸਿਲ ਕਰਨ ਦੀ ਹੋੜ ਇਕ ਵਾਰ ਫੇਰ ਪ੍ਰਤੱਖ ਨਜ਼ਰ ਆ ਰਹੀ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ‘ਰੈਫਰੈਂਡਮ 2020’ ਦੀ ਹਮਾਇਤ ਵਿਚ ਦਿੱਤੇ ਗਏ ਬਿਆਨ ਤੋਂ ਬਾਅਦ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂ ਵੀ ਉਨ੍ਹਾਂ ਖਿਲਾਫ ਖੜ੍ਹ ਗਏ ਹਨ। ਹਲਾਂਕਿ ਖਹਿਰਾ ਨੇ ਆਪਣੇ ਉਸ ਬਿਆਨ ਤੋਂ ਪੈਰ ਪਿੱਛੇ ਖਿੱਚਦਿਆਂ ਕਿਹਾ ਹੈ ਕਿ ਉਹ ਰੈਫਰੈਂਡਮ 2020 ਦਾ ਸਮਰਥਨ ਨਹੀਂ ਕਰਦੇ।
ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਵਲੋਂ ‘ਰੈਫਰੈਂਡਮ 2020’ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਲੋਂ ਇਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਦੇ ਬਿਆਨ ਨੂੰ ਨਿਜੀ ਦੱਸਿਆ ਸੀ ਤੇ ਖਹਿਰਾ ਤੋਂ ਜਵਾਬਤਲਬੀ ਕਰਨ ਦੀ ਗੱਲ ਕਹੀ ਸੀ।
ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਡਾ. ਬਲਬੀਰ ਸਿੰਘ ਤੇ ਦੋਸ਼ ਲਾਇਆ ਕਿ ਬਲਬੀਰ ਸਿੰਘ ਨੇ ਬਿਨ੍ਹਾਂ ਉਨ੍ਹਾਂ ਨਾਲ ਗੱਲ ਕੀਤਿਆਂ ਇਹ ਬਿਆਨ ਜਾਰੀ ਕਰ ਦਿੱਤਾ ਜਦਕਿ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਖਹਿਰਾ ਨੇ ਉਨ੍ਹਾਂ ਦਾ ਫੋਨ ਹੀ ਨਹੀਂ ਸੁਣਿਆ।
ਇਸ ਦੌਰਾਨ ਖਬਰਾਂ ਹਨ ਕਿ ਆਪ ਦੇ ਕੇਂਦਰੀ ਆਗੂ ਮਨੀਸ਼ ਸਿਸੋਦੀਆ ਨੇ ਸੁਖਪਾਲ ਸਿੰਘ ਖਹਿਰਾ ਨਾਲ ਇਸ ਮਾਮਲੇ ਵਿਚ ਨਰਾਜ਼ਗੀ ਪ੍ਰਗਟ ਕੀਤੀ ਤੇ ਪੰਜਾਬ ਦੇ ਆਗੂਆਂ ਨੂੰ ਪਾਰਟੀ ਦੇ ਕੰਮਾਂ ਵੱਲ ਧਿਆਨ ਦੇਣ ਲਈ ਕਿਹਾ। ਇਸ ਸਭ ‘ਤੇ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ ਦੀ ਐਨ.ਆਰ.ਆਈ ਇਕਾਈ ਨੇ ਸੁਖਪਾਲ ਸਿੰਘ ਖਹਿਰਾ ਦਾ ਸਮਰਥਨ ਕਰਨ ਦਾ ਫੈਂਸਲਾ ਕੀਤਾ ਹੈ। ਪਾਰਟੀ ਦੀ ਐਨ.ਆਰ.ਆਈ ਇਕਾਈ ਵਲੋਂ ਮਨੀਸ਼ ਸਿਸੋਦੀਆ ਦੇ ਨਾ ਇਕ ਖੁੱਲ੍ਹੀ ਚਿੱਠੀ ਲਿਖੀ ਗਈ ਹੈ ਜਿਸ ਦੀ ਨਕਲ ਸਿੱਖ ਸਿਆਸਤ ਕੋਲ ਵੀ ਪਹੁੰਚੀ।
ਸਿੱਖ ਸਿਆਸਤ ਦੇ ਪਾਠਕਾਂ ਲਈ ਅਸੀਂ ਉਸ ਚਿੱਠੀ ਨੂੰ ਇੱਥੇ ਸਾਂਝਾ ਕਰ ਰਹੇ ਹਾਂ:
Related Topics: Aam Aadmi Party, dr. balbir singh, Manish Sisodia, Sukhpal SIngh Khaira