ਸਿੱਖ ਖਬਰਾਂ

ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਲਾਸ ਏਜ਼ਲਸ ਵਿੱਚ ਹੋਇਆ ਵਿਸ਼ਾਲ ਮਾਰਚ

November 14, 2015 | By

ਕੈਲੀਫੋਰਨੀਆਂ (13 ਨਵੰਬਰ, 2015): ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਸਿੱਖਾਂ ਦੀ ਯੋਜਨਾਬੰਦੀ ਤਰੀਕੇ ਨਾਲ ਕੀਤੀ ਗਈ ਨਸਲਕੁਸ਼ੀ ਦੀ 31ਵੀਂ ਵਰੇਗੰਢ ਮੋਖੇ ਇੱਥੇ  ਸਿੱਖਾਂ ਨੇ ਬੇਵਰਲੀ ਹਿੱਲਜ਼ ਵਿਚ ਮਾਰਚ ਕੀਤਾ, ਜਿਸ ਵਿੱਚ ਸਥਾਨਿਕ ਰਾਜਸੀ ਆਗੂਆਂ ਨੇ ਵੀ ਭਾਗ ਲਿਆ।

ਇਸ ਮਾਰਚ ਵਿੱਚ ਸਿੱਖ ਨਸਲਕੁਸ਼ੀਦੇ ਦੋਸ਼ੀਆਂ ਦੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਪੁਸ਼ਤਪਨਾਹੀ ਅਤੇ ਪੀੜਤਾਂ ਨੂੰ ਪਿਛਲੇ 31 ਸਾਲਾਂ ਤੋਂ ਇਨਸਾਫ ਤੋਂ ਕੀਤੇ ਜਾ ਰਹੇ ਇਨਕਾਰ ਨੂੰ ਜੱਗ ਜ਼ਾਹਿਰ ਕੀਤਾ ਗਿਆ।

ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਲਾਸ ਏਜ਼ਲਸ ਵਿੱਚ ਹੋਇਆ ਵਿਸ਼ਾਲ ਮਾਰਚ

ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਲਾਸ ਏਜ਼ਲਸ ਵਿੱਚ ਹੋਇਆ ਵਿਸ਼ਾਲ ਮਾਰਚ

ਬੇਵਰਲੀ ਸੈਂਟਰ ਤੋਂ ਲਾਸ ਏਾਜਲਸ ਮਿਊਜ਼ੀਅਮ ਆਫ ਹੋਲੋਕਾਸਟ ਤੱਕ ਕੀਤੇ ਗਏ ਇਸ ਮਾਰਚ ਵਿਚ ਮਰਦ-ਔਰਤਾਂ ਤੇ ਬੱਚੇ ਤਖਤੀਆਂ ਚੁੱਕੀ ਜਾ ਰਹੇ ਸਨ, ਜਿਨ੍ਹਾਂ ‘ਤੇ ਲਿਖਿਆ ਸੀ – ‘ਭਾਰਤ ਨੇ 1984 ਵਿਚ ਸਿੱਖਾਂ ਖਿਲਾਫ ਨਸਲਕੁਸ਼ੀ ਕੀਤੀ’  ।ਇਸ ਦੇ ਨਾਲ ਇਕ ਬਹੁਤ ਵੱਡਾ ਨਸਲਕੁਸ਼ੀ ਫਲੋਟ ਚੱਲ ਰਿਹਾ ਸੀ ਜਿਸ ‘ਤੇ ਉਸ ਹਿੰਸਾ ਦੇ ਪੀੜਤ ਤੇ ਉਸ ਤੋਂ ਬਚੇ ਲੋਕ ਜਾ ਰਹੇ ਸਨ  ।

ਨਵੰਬਰ 1984 ਵਿਚ ਸਿੱਖ ਔਰਤਾਂ ਖਿਲਾਫ ਕੀਤੇ ਘਿਨਾਉਣੇ ਅਪਰਾਧ ਨੂੰ ਜੱਗ ਜ਼ਾਹਿਰ ਕਰਨ ਲਈ ਬੀਬੀ ਗੁਰਦੀਪ ਕੌਰ ਦੀ ਇਕ ਆਦਮ ਕੱਦ ਤਸਵੀਰ ਫਲੋਟ ‘ਤੇ ਲਗਾਈ ਹੋਈ ਸੀ ਜਿਸ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਗਿਆ ਸੀ  ।ਪੀੜਤਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਅਮਰੀਕੀ ਕਾਂਗਰਸੀ ਆਗੂ ਡੇਵਿਡ ਜੀ ਵਾਲਾਡਾਓ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਮਹੀਨੇ ਨੂੰ 1984 ਦੇ ਸਿੱਖ ਵਿਰੋਧੀ ਹਿੰਸਾ ਦੀ 31ਵੀਂ ਵਰ੍ਹੇਗੰਢ ਵਜੋਂ ਯਾਦ ਕੀਤਾ ਜਾਂਦਾ ਹੈ  ।

49 ਸਾਲਾ ਜਾਨਕੀ ਕੌਰ, ਜਿਸ ਦੇ ਪਤੀ ਨੂੰ 1984 ਵਿਚ ਗਲੇ ਵਿਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਸੀ, ਨੇ ਇਕੱਠ ਨੂੰ ਸੰਬੋਧਨ ਕਰਦਿਆਂ ਉਸ ਭਿਆਨਕ ਦਿ੍ਸ਼ ਦਾ ਵਰਣਨ ਕੀਤਾ ਜਦੋਂ ਉਸ ਨੇ ਵੇਖਿਆ ਸੀ ਕਿ ਉਦੋਂ ਦੇ ਸੰਸਦ ਮੈਂਬਰ ਐੱਚ. ਕੇ. ਐੱਲ. ਭਗਤ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੇ ਵਰਕਰ ਨਵੀਂ ਦਿੱਲੀ ਵਿਚ ਇੰਦਰਾ ਦੇ ਕਤਲ ਦਾ ਬਦਲਾ ਲੈਣ ਦੇ ਨਾਅਰੇ ਲਗਾ ਰਹੇ ਸਨ ਤੇ ਛੋਟੇ-ਛੋਟੇ ਬੱਚਿਆਂ ਨੂੰ ਮਾਰ ਰਹੇ ਸੀ  ।

ਇਕੱਠ ਨੂੰ ਸੰਬੋਧਨ ਕਰਦਿਆਂ ਕਰਮਨ ਸ਼ਹਿਰ ਦੇ ਮੇਅਰ ਸਟੀਫਨ ਬੀ ਹਿੱਲ ਨੇ ਕਿਹਾ ਕਿ 1984 ਸਿੱਖ ਵਿਰੋਧੀ ਦੰਗਿਆਂ ਨਾਲੋਂ ਕਿਤੇ ਵੱਧ ਹੈ  ।ਇਹ ਲੋਕਾਂ ਦਾ ਨਾਮੋ ਨਿਸ਼ਾਨ ਮਿਟਾਉਣ ਵਾਲੀ ਯੋਜਨਾਬੱਧ ਹਿੰਸਾ ਸੀ ਜੋ ਕਿ ਨਸਲਕੁਸ਼ੀ ਦੀ ਪਰਿਭਾਸ਼ਾ ਵਿਚ ਆਉਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਨਸਲਕੁਸ਼ੀ ਨੂੰ ਸਥਾਨਕ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਵਿਸ਼ਵ ਵਿਆਪੀ ਨਜ਼ਰੀਏ ਨਾਲ ਵੇਖਿਆ ਜਾਣਾ ਚਾਹੀਦਾ ਹੈ  ।

ਮਨੁੱਖੀ ਅਧਿਕਾਰ ਸੰਗਠਨ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 1984 ਦੀ ਹਿੰਸਾ ਦੇ ਸਿੱਖ ਪੀੜਤਾਂ ਨੂੰ ਇਨਸਾਫ ਤੋਂ ਜਦੋਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਉਦੋਂ ਤੋਂ ਹੀ ਭਾਰਤੀ ਪ੍ਰਣਾਲੀ ਵਿਚ ਧਾਰਮਿਕ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਕ ਰਵਾਇਤ ਘਰ ਕਰ ਗਈ ਹੈ ਙ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,