ਸਿਆਸੀ ਖਬਰਾਂ

ਬਾਦਲ ਸਿੱਖ ਕਤਲੇਆਮ ਦੇ ਦੋਸ਼ੀ ਕਮਲਨਾਥ ਨੂੰ ਬਚਾ ਰਹੇ ਹਨ: ਐਚ.ਐਸ. ਫੂਲਕਾ

June 16, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਉੱਘੇ ਆਗੂ ਐਚ.ਐਸ ਫੂਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਉੱਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਨੇਤਾ ਕਮਲ ਨਾਥ ਦੇ ਨਾਲ ਡੂੰਘੇ ਸਬੰਧਾਂ ਦੇ ਦੋਸ਼ ਲਗਾਏ ਹਨ। ਫੂਲਕਾ ਨੇ ਚੁਣੌਤੀ ਦਿੱਤੀ ਹੈ ਕਿ ਜੇਕਰ ਬਾਦਲ ਪਰਿਵਾਰ ਅਸਲ ਵਿਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣਾ ਚਾਹੁੰਦੇ ਹਨ ਤਾਂ ਗੁਰਦੁਆਰਾ ਰਕਾਬਗੰਜ ਸਾਹਬਿ ਉੱਤੇ ਹੋਏ ਹਮਲੇ ਦਾ ਮਾਮਲਾ ਵੀ 75 ਰੀ-ਓਪਨ ਕੀਤੇ ਜਾ ਰਹੇ ਮਾਮਲਿਆਂ ਦੇ ਨਾਲ ਖੁਲਵਾਉਣ। ਇਸਦੇ ਲਈ ਫੂਲਕਾ ਨੇ ਬਾਦਲ ਨੂੰ ਦੋ ਮਹੀਨੀਆਂ ਦਾ ਸਮਾਂ ਦਿੱਤਾ ਹੈ।

ਬੁੱਧਵਾਰ ਨੂੰ ਇੱਥੇ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਐਚ.ਐਸ. ਫੂਲਕਾ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਨਵ ਨਿਯੁਕਤ ਇੰਚਾਰਜ ਕਮਲ ਨਾਥ ਦੇ ਮੁੱਦੇ ਉੱਤੇ ਬਾਦਲਾਂ ਦੇ ਨਾਲ-ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਕੈਪਟਨ ਕੁਰਸੀ ਦੀ ਮਜਬੂਰੀ ਵਿਚ ਸਿੱਖਾਂ ਦੇ ਕਤਲ ਦੇ ਦੋਸ਼ੀ ਕਾਂਗਰਸੀਆਂ ਨੂੰ ਕਲੀਨ ਚਿਟ ਵੰਡ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ‘ਆਪ’ ਦੇ ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿੱਲ ਅਤੇ ਮਹਿਤਲ ਵਿੰਗ ਦੀ ਪ੍ਰਦੇਸ਼ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਵੀ ਮੌਜੂਦ ਸਨ।

ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਐਚ.ਐਸ. ਫੂਲਕਾ, ਹਿੰਮਤ ਸਿੰਘ ਸ਼ੇਰਗਿੱਲ, ਪ੍ਰੋਫੈਸਰ ਬਲਜਿੰਦਰ ਕੌਰ

ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਐਚ.ਐਸ. ਫੂਲਕਾ, ਹਿੰਮਤ ਸਿੰਘ ਸ਼ੇਰਗਿੱਲ, ਪ੍ਰੋਫੈਸਰ ਬਲਜਿੰਦਰ ਕੌਰ

1984 ਦੇ ਸੱਿਖ ਕਤਲੇਆਮ ਦੇ ਪੀੜਤਾਂ ਨੂੰ ਇਨਸਾ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪਿਛਲੇ 32 ਸਾਲ ਤੋਂ ਕਾਨੂੰਨੀ ਲੜਾਈ ਲੜ ਰਹੇ ਐਚ. ਐਸ. ਫੂਲਕਾ ਨੇ ਕਿਹਾ ਕਿ ਕੈਪਟਨ ਨੇ ਆਪਣੀ ਫਿਤਰਤ ਦੇ ਅਨੁਸਾਰ ਕੁਰਸੀ ਲਈ ਕਮਲ ਨਾਥ ਨੂੰ ਕਲੀਨ ਚਿੱਟ ਦਿੱਤੀ ਹੈ, ਕਿਉਂਕਿ ਹਾਲੇ ਤੱਕ ਕਾਂਗਰਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐੈਲਾਨ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਪਦ ਦਾ ਉਮੀਦਵਾਰ ਬਣਨ ਲਈ ਪਹਿਲਾਂ ਵੀ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਦੀ ਮਦਦ ਲੈਂਦਾ ਰਿਹਾ ਹੈ ਇਸਦੇ ਲਈ ਦੋਨਾਂ ਨੂੰ ਕਲੀਨ ਚਿੱਟ ਦੇਣਾ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਦੇ ਪ੍ਰਤੀ ਕਮਜ਼ੋਰੀ ਅਤੇ ਰਾਜਨੀਤਕ ਮਜਬੂਰੀ ਹੈ।

Read English version of this news:

Parkash Singh Badal defending Sikh genocide suspenct Kamal Nath, says H S Phoolka …

ਫੂਲਕਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਨਹੀਂ ਜਾਣਦੇ ਕ ਿਕਾਂਗਰਸ ਅਤੇ ਪ੍ਰਸ਼ਾਂਤ ਕਿਸ਼ੋਰ ਜਿਵੇਂ ਕਾਂਗਰਸੀ ਰਣਨੀਤੀ ਦੇ ਕਾਰਣ ਕਮਲ ਨਾਥ ਵਰਗੇ ਦਾਗੀ ਨੇਤਾ ਨੂੰ ਕਿਸ ਮਕਸਦ ਦੇ ਨਾਲ ਪੰਜਾਬ ਦਾ ਇੰਚਾਰਜ ਬਣਾਇਆ ਹੈ? ਪਰੰਤੂ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੌਭਾ ਨਹੀਂ ਦਿੰਦਾ ਕਿ ਉਹ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਕੇ ਕੁਰਸੀ ਦੀ ਖਾਤਰ ਕਮਲ ਨਾਥ ਨੂੰ ਕਲੀਨ ਚਿੱਟ ਦੇਣ।

ਫੂਲਕਾ ਨੇ ਕਿਹਾ, ‘ਅਸੀ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਕੁਰਸੀਆਂ ਛੱਡਦੇ ਰਹੇ ਹਾਂ ਅਤੇ ਕੈਪਟਨ ਅਮਰਿੰਦਰ ਸਿੰਘ ਕੁਰਸੀ ਲਈ ਕਾਤਲਾਂ ਨੂੰ ਕਲੀਨ ਚਟਿ ਵੰਡ ਰਿਹਾ ਹੈ ਅਤੇ ਝੂਠ ਬੋਲ ਰਿਹਾ ਹੈ ‘ਫੂਲਕਾ ਨੇ ਕਿਹਾ, ‘ਕੈਪਟਨ ਅਮਰਿੰਦਰ ਕਹਿ ਰਹੇ ਹਨ ਕਿ ਕਮਲ ਨਾਥ ਦਾ ਨਾਮ ਪਹਿਲੀ ਵਾਰ 2010 ਵਿਚ ਸਾਹਮਣੇ ਆਇਆ ਹੈ, ਜਦੋਂ ਕਿ ਕਮਲਨਾਥ ਦਾ ਨਾਮ ਸਭ ਤੋਂ ਪਹਿਲਾਂ 2 ਨਬੰਵਰ 1984 ਦੇ ਇੰਡੀਆਨ ਐਕਸਪ੍ਰੈਸ ਵਿਚ, ਫਿਰ 3 ਨਵੰਬਰ 1984 ਨੂੰ ਇਕ ਹੋਰ ਅੰਗਰੇਜ਼ੀ ਦੇ ਅਖਬਾਰ ਵਿਚ ਅਤੇ ਫਿਰ ਸਿੱਖ ਕਤਲੇਆਮ ਉੱਤੇ ਪ੍ਰਕਾਸ਼ਿਤ ਹੋਈ ਹੂ ਇਜ਼ ਦ ਗਿਲਟੀ (ਦੋਸ਼ੀ ਕੌਣ?) ਕਿਤਾਬ ਵਿਚ ਅਤੇ ਫਿਰ ਮਿਸ਼ਰਾ ਕਮਿਸ਼ਨ ਅਤੇ ਨਾਨਾਵਤੀ ਕਮਿਸ਼ਨ ਸਮੇਤ ਵੱਿਚ ਵਾਰ-ਵਾਰ ਆਇਆ। 1985 ਵਿਚ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਸੰਜੇ ਸੂਰੀ ਨੇ ਜੋਰ ਦੇ ਕਿਹਾ ਸੀ ਕਿ ਕਮਲ ਨਾਥ ਦੰਗਾ ਕਰਨ ਵਾਲੀ ਭੀੜ ਦੀ ਅਗਵਾਈ ਕਰ ਰਹਿਾ ਸੀ ਅਤੇ ਭੀੜ ਪੂਰੀ ਤਰ੍ਹਾਂ ਕਮਲ ਨਾਥ ਦੇ ਕਾਬੂ ਵੱਿਚ ਰਹਿ ਕੇ ਉਸਦੇ ਦਸ਼ਿਾ-ਨਰਿਦੇਸ਼ਾਂ ਉੱਤੇ ਚੱਲ ਰਹੀ ਸੀ।

ਇਸੇ ਤਰ੍ਹਾਂ ਗੁਰਦੁਆਰਾ ਰਕਾਬਗੰਜ ਦੇ ਸਟਾਫ ਦੇ ਮੈਂਬਰ ਅਤੇ ਵਰਤਮਾਨ ਮੈਨੇਜਰ ਮੁਖਤਿਆਰ ਸਿੰਘ ਵੀ ਹਲਫਨਾਮਾ ਦੇ ਕੇ ਦੱਸ ਚੁੱਕੇ ਹਨ ਕਿ ਕਮਲ ਨਾਥ ਰਕਾਬਗੰਜ ਸਾਹਿਬ ਗੁਰਦੁਆਰਾ ਉੱਤੇ ਹਮਲਾ ਕਰਣ ਵਾਲੇ ਸਿੱਖਾਂ ਦੀ ਕਾਤਲ ਭੀੜ ਦੀ ਅਗਵਾਈ ਕਰ ਰਹਿਾ ਸੀ, ਪਰੰਤੂ ਮੌਕੇ ਉੱਤੇ ਹਾਜ਼ਰੀ ਪ੍ਰਮਾਣ ਅਤੇ ਹਲਫਨਾਮਾਂ ਦੇ ਬਾਵਜੂਦ ਕਮਲ ਨਾਥ ਉੱਤੇ ਕੇਸ ਦਰਜ ਨਹੀਂ ਹੋਇਆ। ਐਚ.ਐਸ. ਫੂਲਕਾ ਨੇ ਪ੍ਰਕਾਸ਼ ਸਿੰਘ ਬਾਦਲ ਉੱਤੇ ਵੀ ਕਮਲ ਨਾਥ ਦੀ ਮਦਦ ਕਰਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਇਕ ਫੋਟੋ ਵੀ ਮੀਡੀਆ ਨੂੰ ਜਾਰੀ ਕੀਤੀ ਜਿਸ ਵੱਿਚ ਮੁੱਖ ਮੰਤਰੀ ਬਾਦਲ ਹੱਸਦੇ ਹੋਏ ਕਮਲ ਨਾਥ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਰਹੇ ਹਨ। ਫੂਲਕਾ ਨੇ ਕਿਹਾ ਕਿ ਇਹ ਫੋਟੋ ਕਮਲ ਨਾਥ ਦੇ ਘਰ ਦੀ ਫੋਟੋ ਹੈ ਅਤੇ ਬਾਦਲ ਪਰਿਵਾਰ ਅਤੇ ਕਮਲ ਨਾਥ ਦੇ ਵਿਚ ਬੇਹੱਦ ਡੂੰਘੇ ਸੰਬੰਧ ਹਨ।

ਫੂਲਕਾ ਨੇ ਕਿਹਾ ਕਿ ਅੱਜ ਕੇਂਦਰ ਦੀ ਸਰਕਾਰ ਵਿਚ ਭਾਗੀਦਾਰ ਹੋਣ ਦੇ ਨਾਤੇ ਸ੍ਰੋਮਣੀ ਅਕਾਲੀ ਦਲ ਖਾਸ ਤੌਰ ‘ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਮੌਕਾ ਹੈ ਕ ਿਉਹ ਗੁਰਦੁਆਰਾ ਰਕਾਬਗੰਜ ਨੂੰ ਸਾੜਨ ਅਤੇ ਉੱਥੇ ਸਿੱਖ ਪਿਤਾ-ਪੁੱਤਰ ਨੂੰ ਜ਼ਿੰਦਾ ਸਾੜਨ ਵਾਲੇ ਮਾਮਲੇ ਨੂੰ ਦੁਬਾਰਾ ਖੋਲਿਆ ਜਾਵੇ, ਕਿਉਂਕਿ ਉੱਥੇ ਕਮਲ ਨਾਥ ਦੀ ਹਾਜ਼ਰੀ ਅਤੇ ਉਸ ਦੁਆਰਾ ਹਮਲਾਵਰ ਭੀੜ ਨੂੰ ਉਕਸਾਉਣ ਸਬੰਧੀ ਇਕ ਤੋਂ ਜਆਿਦਾ ਸਬੂਤ ਹਨ। ਭਾਰਤੀ ਦੰਡ ਸਾਹਤਿਾ 149 ਦੇ ਤਹਿਤ ਕਮਲ ਨਾਥ ਪ੍ਰਤੱਖ ਤੌਰ ਉੱਤੇ ਦੋਸ਼ੀ ਬਣਦਾ ਹੈ। ਇਸ ਲਈ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਿਜੀ ਦੋਸਤਾਨੇ ਅਤੇ ਸਿਆਸੀ ਲਾਭ ਨੂੰ ਤਿਆਗ ਕੇ ਪੀੜਤ ਸਿੱਖਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਵੱਿਚ ਮਦਦ ਕਰਨੀ ਚਾਹੀਦੀ ਹੈ। ਜੇਕਰ ਅਗਲੇ ਦੋ ਮਹੀਨੀਆਂ ਵੱਿਚ ਬਾਦਲ ਅਜਿਹਾ ਨਹੀਂ ਕਰਦੇ ਤਾਂ ਬਾਦਲ ਪਰਿਵਾਰ ਅਤੇ ਕਮਲਨਾਥ ਦੇ ਡੂੰਘੇ ਸਬੰਧਾਂ ਦੀ ਪੁਸ਼ਟੀ ਹੋ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,