April 29, 2016 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਪੰਥਕ ਧਿਰਾਂ ਵੱਲੋਂ 10 ਨਵੰਬਰ 2016 ਨੂੰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿੱਚ ਸੱਦੇ ਸਰਬੱਤ ਖਾਲਸਾ ਦੇ ਸਮਾਗਮ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਅਸਹਿਮਤੀ ਜ਼ਾਹਿਰ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੰਜ ਪਿਆਰਿਆਂ ਨੇ ਸਪੱਸ਼ਟ ਕੀਤਾ ਕਿ ਉਹ ਕੁਝ ਜਥੇਬੰਦੀਆਂ ਵੱਲੋਂ ਨਵੰਬਰ-2016 ‘ਚ ਬੁਲਾਏ ਜਾਣ ਵਾਲੇ ਸਰਬੱਤ ਖ਼ਾਲਸਾ ਦੇ ਨਾਲ ਸਹਿਮਤ ਨਹੀਂ ਹਨ ।
ਪੰਜ ਪਿਆਰਿਆਂ ‘ਚ ਭਾਈ ਮੇਜ਼ਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ ਅਤੇ ਭਾਈ ਸਤਨਾਮ ਸਿੰਘ ਵੱਲੋਂ ਕੀਤੀ ਇਕੱਤਰਤਾ ਤੋਂ ਬਾਅਦ ਇਕ ਬਿਆਨ ਰਾਹੀਂ ਦੱਸਿਆ ਕਿ ਬੈਠਕ ‘ਚ ਮੌਜੂਦਾ ਪੰਥਕ ਹਾਲਾਤ ਅਤੇ ਬੀਤੇ ਦਿਨ ਕੁਝ ਅਖ਼ਬਾਰਾਂ ‘ਚ ਨਵੰਬਰ-2016 ਨੂੰ ਕੁਝ ਜਥੇਬੰਦੀਆਂ ਵੱਲੋਂ ਸੱਦੇ ਗਏ ਸਰਬੱਤ ਖ਼ਾਲਸਾ ਨੂੰ ਸਮਰਥਨ ਕੀਤੇ ਜਾਣ ਸਬੰਧੀ ਪ੍ਰਕਾਸ਼ਿਤ ਖ਼ਬਰਾਂ ਦਾ ਨੋਟਿਸ ਲਿਆ ਗਿਆ ਹੈ, ਉਨ੍ਹਾਂ ਇਨ੍ਹਾਂ ਖ਼ਬਰਾਂ ਨੂੰ ਮਨਘੜ੍ਹਤ ਦੱਸਿਆ ਹੈ ।
ਉਨ੍ਹਾਂ ਕਿਹਾ ਕਿ ਉਹ ਪੰਥਕ ਮਸਲਿਆਂ ਨੂੰ ਗੁਰਮਤਿ ਦੀ ਰੌਸ਼ਨੀ ‘ਚ ਗੱਲਬਾਤ ਰਾਹੀਂ ਆਪਸੀ ਵਿਚਾਰ-ਵਟਾਂਦਰੇ ਰਾਹੀਂ ਹੱਲ ਕਰਨ ਦੇ ਇਛੁੱਕ ਹਨ ।ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਦਰਪੇਸ਼ ਪੰਥਕ ਮਸਲਿਆਂ ਦਾ ਹੱਲ ਕਰਨ ਲਈ ਸਰਬੱਤ ਖਾਲਸਾ ਹੀ ਇਕ ਆਖਰੀ ਆਸ ਹੈ ਪਰ ਸਮੁੱਚਾ ਪੰਥ ਇਕਮੁੱਠ ਹੋ ਕੇ ਸਾਰੀਆਂ ਜਥੇਬੰਦੀਆਂ, ਟਕਸਾਲਾਂ, ਸਿੰਘ ਸਭਾਵਾਂ ਅਤੇ ਨਿਹੰਗ ਜਥੇਬੰਦੀਆਂ ਆਪਸ ‘ਚ ਰਲਕੇ ਸਰਬੱਤ ਖ਼ਾਲਸਾ ਦਾ ਵਿਧੀ ਵਿਧਾਨ ਤਿਆਰ ਕਰਕੇ ਇਸ ਨੂੰ ਪੰਥਕ ਇਕੱਠ ‘ਚ ਪ੍ਰਵਾਨ ਕਰਨ ਤਾਂ ਅਗਲੇ ਸਰਬੱਤ ਖ਼ਾਲਸਾ ਬਾਰੇ ਐਲਾਨ ਹੋਵੇ ।
Related Topics: Former Panj Pyare of Akal Takht Shaib, Sarbat Khalsa 2016