February 27, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤੀ ਖਬਰਖਾਨੇ ਵਿੱਚ ਖਬਰਾਂ ਹਨ ਕਿ ਭਾਰਤੀ ਫੌਜ ਦਾ ਇੱਕ ਜਹਾਜ ਕਿਸੇ ਕਾਰਣ ਕਰਕੇ ਹਵਾ ‘ਚ ਦੋ ਟੋਟੇ ਹੋ ਕੇ ਜੰਮੂ-ਕਸ਼ਮੀਰ ਦੇ ਬੁਲਗਾਮ ‘ਚ ਡਿੱਗ ਪਿਆ ਹੈ।
ਭਾਰਤੀ ਅਫਸਰਾਂ ਦੇ ਬਿਆਨ ਵੀ ਛਪੇ ਹਨ ਕਿ ਇਸ ਜਹਾਜ ਦੇ ਡਿੱਗਣ ਦਾ ਪਾਕਿ ਦੀ ਫੌਜੀ ਕਾਰਵਾਈ ਨਾਲ ਕੋਈ ਸੰਬੰਧ ਨਹੀਂ।
ਜਨਰਲ ਅਸਿਫ ਗਫੂਰ ਨੇ ਇਸ ਮਗਰੋਂ ਪਾਕਿਸਤਾਨ ਦੀ ਕਾਰਵਾਈ ਬਾਰੇ ਪ੍ਰੈਸ ਕਾਨਫਰੰਸ ਕਰਕੇ ਕਿਹਤ ਕਿ “ਅੱਜ ਪਾਕਿਸਤਨ ਨੇ ਭਾਰਤੀ ਸਰਹੱਦ ਤੇ ਛੇ ਨਿਸ਼ਾਨਿਆਂ ‘ਤੇ ਕਾਰਵਾਈ ਕੀਤੀ।”
“ਜੋ ਭਾਰਤ ਨੇ ਕੀਤਾ ਉਸ ਮਗਰੋਂ ਸਾਡੇ ਕੋਲ ਜਵਾਬ ਦੇਣ ਤੋਂ ਛੁੱਟ ਹੋਰ ਕੋਈ ਚਾਰਾ ਨਹੀਂ ਸੀ।
ਇਸ ਹਮਲੇ ਦੀ ਵੀਡੀੳ ਵੀ ਜਾਰੀ ਕੀਤੀ ਜਾਵੇਗੀ।”
“ਪਾਕਿਸਤਾਨੀ ਫੌਜ ਵਲੋਂ ਡੇਗੇ ਦੋ ਭਾਰਤੀ ਜਹਾਜਾਂ ਚੋਂ ਇੱਕ ਭਾਰਤੀ ਕਬਜੇ ਹੇਠਲੇ ਕਸ਼ਮੀਰ ‘ਚ ਡਿੱਗਾ ਇੱਕ ਪਾਕਿਸਤਾਨ ਵੱਲ੍ਹ ਡਿੱਗਾ।”
ਪਾਕਿਸਤਾਨੀ ਜਨਰਲ ਨੇ ਕਿਹਾ ਕਿ ” ਸਾਡੀ ਇਹ ਕਾਰਵਾਈ ਬਚਾਅ ਪੱਖ ਤੋਂ ਹੈ, ਜੰਗ ਵਿੱਚ ਕਿਸੇ ਦੀ ਵੀ ਜਿੱਤ ਨਹੀਂ ਹੁੰਦੀ।
ਪਾਕਿਸਤਾਨ ਵਲੋਂ ਫੜੇ ਗਏ ਫੌਜੀ ਨੇ ਆਪਣਾ ਨਾਂ ਅਭਿਨੰਦਨ ਦੱਸਿਆ ਹੈ।