June 15, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਬੁੱਧਵਾਰ (15 ਜੂਨ) ਨੂੰ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਨਿੰਦਾ ਕੀਤੀ ਕਿ ਉਸਨੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਪੰਜਾਬ ਦੇ ਬੁੱਚੜ ਕੇ.ਪੀ.ਐਸ. ਗਿੱਲ ਨੂੰ ਪੰਜਾਬ ਵਿਧਾਨ ਸਭਾ ‘ਚ ਸ਼ਰਧਾਂਜਲੀ ਦਿੱਤੀ। ਖਾਲੜਾ ਮਿਸ਼ਨ ਵਲੋਂ ਜਾਰੀ ਇਕ ਲਿਖਤੀ ਬਿਆਨ ‘ਚ ਕਿਹਾ ਗਿਆ ਕਿ ਕੇ.ਪੀ.ਐਸ. ਗਿੱਲ ਵਰਗੇ ਪੰਜਾਬ ਦੇ ਬੁੱਚੜ ਨੂੰ ਸ਼ਰਧਾਂਜਲੀ ਦੇ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੇ ਸਿੱਖਾਂ ਸਿਰ ਇਕ ਹੋਰ ਭਾਜੀ ਚਾੜ੍ਹ ਦਿੱਤੀ ਹੈ।
ਖਾਲੜਾ ਮਿਸ਼ਨ ਨੇ ਬਾਦਲ ਦਲ ਬਾਰੇ ਕਿਹਾ ਕਿ ਲੰਬਾ ਸਮਾਂ ਪੰਜਾਬ ਦੀ ਸੱਤਾ ‘ਚ ਰਹੇ ਬਾਦਲ ਦਲ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਬੁੱਚੜ ਕੇ.ਪੀ.ਐਸ. ਗਿੱਲ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਬਾਦਲ ਦਲ ਨੇ ਵਿਧਾਨ ਸਭਾ ‘ਚ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦਾ ਵਿਰੋਧ ਕੀਤਾ ਸੀ।
ਮਨੁੱਖੀ ਅਧਿਕਾਰਾਂ ਦੀ ਜਥੇਬੰਦੀ ਨੇ ਆਮ ਆਦਮੀ ਪਾਰਟੀ ਦੇ ਆਗੂ ਐਚ.ਐਸ. ਫੂਲਕਾ ਦੀ ਨਿੰਦਾ ਕੀਤੀ ਕਿ ਉਸਨੇ “ਧਰਮ ਨਿਰਪੱਖਤਾ” ਦੇ ਦਿਖਾਵੇ ਲਈ ਝੂਠੇ ਮੁਕਾਬਲੇ ਬਣਾਉਣ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦੀ ਹਮਾਇਤ ਕੀਤੀ।
ਖਾਲੜਾ ਮਿਸ਼ਨ ਨੇ ਆਪ ਦੇ ਵਿਧਾਇਕ ਕੰਵਰ ਸੰਧੂ ਦੀ ਤਰੀਫ ਕੀਤੀ ਕਿ ਉਨ੍ਹਾਂ ਮੰਗ ਕੀਤੀ ਕਿ ਕੇ.ਪੀ.ਐਸ. ਗਿੱਲ ਵਲੋਂ ਕੀਤੇ ਕੰਮਾਂ ਦੀ ਵਿਧਾਨ ਸਭਾ ‘ਚ ਚਰਚਾ ਹੋਣੀ ਚਾਹੀਦੀ ਹੈ।
ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਜਾਰੀ ਪੂਰਾ ਬਿਆਨ ਪੜੋ:
Related Topics: Advocate Harwinder Singh Phoolka, Captain Amrinder Singh Government, Human Rights, Kanwar Sandhu, Khalra Mission Organization, KPS Gill