August 9, 2016 | By ਸਿੱਖ ਸਿਆਸਤ ਬਿਊਰੋ
ਸਿੱਖਾਂ ਨਾਲ ਹਰ ਜਗ੍ਹਾ ਵਿਤਕਰਾ ਤੇ ਬੇਇਨਸਾਫੀਆਂ ਜਾਰੀ: ਕਰਨੈਲ ਸਿੰਘ ਪੀਰ ਮੁਹੰਮਦ
ਨਵੀਂ ਦਿੱਲੀ: ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਅੰਦਰ ਕਾਂਗਰਸੀ ਨੇਤਾ ਸੱਜਣ ਕੁਮਾਰ ਕੇਸ ਦਾ ਫੈਸਲਾ ਆਉਣ ਦੀ ਆਸ ਸੀ ਪਰ ਅਦਾਲਤ ਨੇ ਫਿਰ 5 ਸਤੰਬਰ ਪਾ ਦਿੱਤੀ। ਅਦਾਲਤ ਵਿਚ ਸੱਜਣ ਕੁਮਾਰ ਕੇਸ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਗਵਾਹ ਜੰਗਸ਼ੇਰ ਸਿੰਘ, ਬੀਬੀ ਨਿਰਪ੍ਰੀਤ ਕੌਰ ਦੋਵਾਂ ਧਿਰਾਂ ਦੇ ਵਕੀਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਨੂੰਨੀ ਸੈਲ ਦੇ ਮੁਖੀ ਰਵਿੰਦਰ ਸਿੰਘ ਜੌਲੀ, ਐਡਵੋਕੇਟ ਕਾਮਨਾ ਵਹੋਰਾ, ਐਡਵੋਕੇਟ ਡੀ ਪੀ ਸਿੰਘ ਵੀ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।
Related Topics: Bibi Jagdish Kaur, Indian Judiciary, Indian Satae, Karnail Singh Peer Mohammad, Sajjan Kumar, Sikhs in India, ਸਿੱਖ ਨਸਲਕੁਸ਼ੀ 1984 (Sikh Genocide 1984)