ਸਿਆਸੀ ਖਬਰਾਂ » ਸਿੱਖ ਖਬਰਾਂ

ਐਨ.ਆਈ.ਏ. ਅਦਾਲਤ ਨੇ ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਦੇ ਪੁਲਿਸ ਰਿਮਾਂਡ ‘ਚ 4 ਦਿਨ ਦਾ ਵਾਧਾ ਕੀਤਾ

November 27, 2017 | By

ਮੋਹਾਲੀ: ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ‘ਕੌਮੀ ਜਾਂਚ ਏਜੰਸੀ’ (ਐਨ.ਆਈ.ਏ.) ਨੇ ਰਮਨਦੀਪ ਸਿੰਘ ਚੂਹੜਵਾਲ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਅੱਜ (27 ਨਵੰਬਰ, 2017) ਮੋਹਾਲੀ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ‘ਚ ਪੇਸ਼ ਕੀਤਾ। ਐਨ.ਆਈ.ਏ. ਨੇ 12 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਜੱਜ ਅਨਸ਼ੁਲ ਬੇਰੀ ਨੇ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ। ਦੋਵਾਂ ਨੂੰ ਹੁਣ 1 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ।

ਰਮਨਦੀਪ ਸਿੰਘ ਚੂਹੜਵਾਲ (ਲੁਧਿਆਣਾ), ਹਰਦੀਪ ਸਿੰਘ ਸ਼ੇਰਾ (ਫਤਿਹਗੜ੍ਹ ਸਾਹਿਬ)

ਰਮਨਦੀਪ ਸਿੰਘ ਚੂਹੜਵਾਲ (ਲੁਧਿਆਣਾ), ਹਰਦੀਪ ਸਿੰਘ ਸ਼ੇਰਾ (ਫਤਿਹਗੜ੍ਹ ਸਾਹਿਬ)

ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਵਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ। ਇਸ ਦੌਰਾਨ ਰਮਨਦੀਪ ਸਿੰਘ ਦੇ ਮਾਤਾ ਪਿਤਾ ਅਦਾਲਤ ਦੇ ਬਾਹਰ ਮੌਜੂਦ ਸਨ। ਅਦਾਲਤ ਵਲੋਂ ਇਜਾਜ਼ਤ ਮਿਲਣ ‘ਤੇ ਰਮਨਦੀਪ ਸਿੰਘ ਦੇ ਮਾਤਾ-ਪਿਤਾ ਨਾਲ ਉਨ੍ਹਾਂ ਦੀ ਮੁਲਾਕਾਤ ਕੁਝ ਮਿੰਟਾਂ ਲਈ ਅਦਾਲਤ ਵਿਚ ਹੀ ਕਰਵਾਈ ਗਈ।

ਜ਼ਿਕਰਯੋਗ ਹੈ ਕਿ ਕੌਮੀ ਜਾਂਚ ਏਜੰਸੀ, ਨਵੀਂ ਦਿੱਲੀ ਨੇ ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਐਨ.ਆਈ.ਏ. ਦੇ ਮੁਕੱਦਮਾ ਨੰ: 18/2017/ਐਨ.ਆਈ.ਏ./ਡੀ.ਐਲ.ਆਈ. ਮਿਤੀ 16.11.2017 ਤਹਿਤ ਗ੍ਰਿਫਤਾਰ ਕੀਤਾ ਸੀ। ਇਹ ਮਾਮਲਾ ਆਰ.ਐਸ.ਐਸ. ਦੇ ਕਾਰਜਕਰਤਾ ਰਵਿੰਦਰ ਗੋਸਾਈਂ ਦੇ ਕਤਲ ਦੇ ਸਬੰਧ ‘ਚ ਪੰਜਾਬ ਪੁਲਿਸ ਵਲੋਂ ਐਫ.ਆਈ.ਆਰ. ਨੰ: 442/2017 ਮਿਤੀ 17.10.2017 ਨੂੰ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀਆਂ ਧਾਰਾਵਾਂ 10, 12 ਅਤੇ 13 , ਆਈ.ਪੀ.ਸੀ. ਦੀ ਧਾਰਾ 302 ਅਤੇ 34, ਅਸਲਾ ਐਕਟ 1925 ਦੀਆਂ ਧਾਰਾ 25 ਤਹਿਤ ਥਾਣਾ ਜੋਧੇਵਾਲ, ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਐਨ.ਆਈ.ਏ. ਇਸ ਮੁਕੱਦਮੇ ਨੂੰ ਦੁਬਾਰਾ 18/2017/ਐਨ.ਆਈ.ਏ./ਡੀ.ਐਲ.ਆਈ. ਤਹਿਤ ਦਰਜ ਕੀਤਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

NIA court extends police remand of Ramandeep Singh and Hardeep Singh Shera for 4 More days …

ਐਨ.ਆਈ.ਏ. ਵਲੋਂ 17/10/2017 ਨੂੰ ਜਾਰੀ ਪ੍ਰੈਸ ਬਿਆਨ ‘ਚ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਸੀ, “ਮਾਮਲੇ ਦੇ ਪਿਛੋਕੜ ‘ਚ ਇਹ ਹੈ ਕਿ 17.10.2017 ਨੂੰ ਸਵੇਰੇ ਦੋ ਅਣਪਛਾਤੇ ਬੰਦਿਆਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਘੂਨਾਥ ਨਗਰ ਸ਼ਾਖਾ ਦੇ ਆਗੂ ਰਵਿੰਦਰ ਗੋਸਾਈਂ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਗਗਨਦੀਪ ਕਲੋਨੀ, ਲੁਧਿਆਣਾ ‘ਚ ਆਪਣੇ ਘਰ ਦੇ ਬਾਹਰ ਬੈਠਿਆ ਹੋਇਆ ਸੀ।”

ਸਬੰਧਤ ਖ਼ਬਰ:

ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਅਤੇ ਹੋਰ ਸਬੰਧਤ ਮੁਕੱਦਮਿਆਂ ‘ਚ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਵਿਸ਼ੇਸ਼ ਗੱਲਬਾਤ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,