March 6, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅੱਜ ਸ਼ਾਮ ਤੋਂ ਆਨ ਲਾਈਨ ਮੀਡੀਆ ਦੇ ਕੁਝ ਹਿੱਸਿਆਂ ਵਲੋਂ ਲੁਧਿਆਣਾ ਦੇ ਡੇਰਾ ਪ੍ਰੇਮੀਆਂ ਦੇ ਕਤਲ ਦੀ ਜ਼ਿੰਮੇਵਾਰੀ ਨਾਲ ਸਬੰਧਤ ਖ਼ਬਰਾਂ ਛਪੀਆਂ ਹਨ। ਖ਼ਬਰਾਂ ‘ਚ ਕਿਹਾ ਗਿਆ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਹ ਜ਼ਿੰਮੇਵਾਰੀ ਲਈ ਹੈ। ਰਿਪੋਰਟਾਂ ‘ਚ ਕਿਹਾ ਗਿਆ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਸਬੀਰ ਸਿੰਘ ਨਾਂ ਦੇ ਸ਼ਖਸ ਨੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ। ਇਹ ਰਿਪੋਰਟਾਂ ਬਹੁਤ ਹੀ ਸ਼ੱਕੀ ਹਨ ਕਿਉਂਕਿ ਹਾਲ ਦੇ ਦਿਨਾਂ ‘ਚ ਸਿੱਖ ਸਟੂਡੈਂਟਸ ਫੈਡਰੇਸ਼ਨ ‘ਚ ਜਸਬੀਰ ਸਿੰਘ ਨਾਂ ਦਾ ਕੋਈ ਵੀ ਆਗੂ ਖ਼ਬਰਾਂ ‘ਚ ਨਹੀਂ ਹੈ।
ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਾਣਿਆ ਪਛਾਣਿਆ ਧੜਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੈਸ਼ਨ (ਪੀਰ ਮੁਹੰਮਦ) ਨੇ ਡੇਰਾ ਪ੍ਰੇਮੀ ਦੋਨੋ ਪਿਉ ਪੁੱਤਰ ਦੇ ਕਤਲ ਸਬੰਧੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਲੈਟਰ ਪੈਡ ਉਪੱਰ ਲਈ ਜ਼ਿੰਮੇਵਾਰੀ ਨਾਲੋਂ ਪੂਰੀ ਤਰ੍ਹਾਂ ਵੱਖ ਹੁੰਦਿਆਂ ਹੋਇਆਂ ਕਿਹਾ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹਿੰਸਾਂ ‘ਚ ਵਿਸ਼ਵਾਸ ਨਹੀਂ ਰੱਖਦੀ। ਪੀਰ ਮੁਹੰਮਦ ਨੇ ਜਾਰੀ ਬਿਆਨ ‘ਚ ਕਿਹਾ ਕਿ ਫੈਡਰੇਸ਼ਨ ਪੁਰ-ਅਮਨ ਤਰੀਕੇ ਨਾਲ ਸੰਘਰਸ਼ ਕਰਦੀ ਹੈ ਅਤੇ ਕਰਦੀ ਰਹੇਗੀ। ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਸਰਕਾਰ ਕੋਲੋਂ ਇਸ ਪੱਤਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
News about Sikh Students Federation’s involvement in Dera followers’ killings is Fake: AISSF …
Related Topics: All India Sikh Students Federation (AISSF), Anti-Sikh Deras, Dera Sauda Sirsa, Punjab Police, Sikh Students Federation