October 1, 2015 | By ਸਿੱਖ ਸਿਆਸਤ ਬਿਊਰੋ
ਪਰਥ (30 ਸਤੰਬਰ , 2015): ਸਿੱਖ ਕੌਮ ਦੇ ਸਰਵਉੱਚ ਅਸਥਾਨ ਤੋਂ ਸਿੱਖ ਕੌਮ ਦੇ ਨਖਿੱਧ ਜੱਥੇਦਾਰਾਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਦੋਸ਼ਾਂ ਦੇ ਭਾਗੀ ਸਰਸੇ ਦੇ ਮਹਾਂਪਾਪੀ ਸੌਦਾ ਸਾਧ ਨੂੰ ਕੌਮਧਤਾੀ ਤਰੀਕੇ ਨਾਲ ਮਾਫ ਕਰਨ ਦੇ ਕੀਤੇ ਡਰਾਮੇ ਵਿਰੁਧ ਭਾਰਤ ਅਤੇ ਭਾਰਤ ਤੋਂ ਬਾਹਰ ਸਿੱਖਾਂ ਸੰਗਤਾਂ ਵੱਲੋਂ ਕਰੜਾ ਵਿਰੋਧ ਜਾਰੀ ਹੈ।
ਸਿੱਖ ਗੁਰਦੁਆਰਾ ਪਰਥ’ ਬੈਨਿਟ ਸਪਰਿੰਗ ਵਿਖੇ ਪਰਥ ਸਿੱਖ ਸੰਗਤ ਵੱਲੋਂ ਸੌਦਾ ਸਾਧ ਨੂੰ ਜਥੇਦਾਰਾਂ ਵੱਲੋਂ ਦਿੱਤੀ ਮੁਆਫੀ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਇਸ ਮੁਆਫੀ ਦਾ ਵਿਰੋਧ ਕਰਦਿਆਂ ਕਿਹਾ ਕਿ ਜਥੇਦਾਰਾਂ ਦਾ ਫੈਸਲਾ ਸਿੱਧੇ ਤੌਰ ‘ਤੇ ਡੇਰੇ ਦੇ ਹੱਕ ਵਿਚ ਹੈ ਅਤੇ ਸਮੁੱਚੇ ਸਿੱਖ ਕੌਮ ਨਾਲ ਧਰੋਹ ਹੈ। ਇਸ ਫੈਸਲੇ ਨਾਲ ਸਿੱਖ ਮਾਨਸਿਕਤਾ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਹੈ।
ਪਰਥ ਸੰਗਤ ਵੱਲੋਂ ਜਥੇਦਾਰਾਂ ਨੂੰ ਸਵਾਲ ਕਰਦਿਆਂ ਕਿਹਾ ਗਿਆ ਹੈ ਕਿ ਇਸ ਸੰਘਰਸ਼ ਵਿਚ ਜਿਨ੍ਹਾਂ ਮਾਵਾਂ ਦੇ ਪੁੱਤਰ ਇਸ ਦੁਨੀਆ ‘ਚੋਂ ਤੁਹਾਡੇ ਦਿੱਤੇ ਪਹਿਲੇ ਹੁਕਮਨਾਮੇ ਕਰਕੇ ਜੇਲ੍ਹ ਗਏ ਹਨ, ਉਨ੍ਹਾਂ ਨੂੰ ਕੀ ਜਵਾਬ ਦੇਣਗੇ।
ਇਸ ਮੀਟਿੰਗ ‘ਚ ਗੁਰਦੀਪ ਸਿੰਘ (ਪ੍ਰਧਾਨ ਸਿੱਖ ਗੁਰਦੁਆਰਾ ਪਰਥ), ਜਰਨੈਲ ਸਿੰਘ ਭੌਰ (ਜਨਰਲ ਸਕੱਤਰ), ਸਰਬਪ੍ਰੀਤ ਸਿੰਘ ਰੋਮੀ (ਸੈਕਟਰੀ), ਅਮਨਦੀਪ ਸਿੰਘ, ਗੁਰਦੀਪ ਸਿੰਘ, ਪ੍ਰਭਜੋਤ ਸਿੰਘ, ਅਮਰਜੀਤ ਸਿੰਘ, ਸੁਖਦੀਪ ਸਿੰਘ, ਜਸ਼ਨਜੋਤ ਸਿੰਘ, ਕੁਲਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਸ਼ਾਮਿਲ ਹੋਏ।
Related Topics: Dera Sauda Sirsa, Sikh Diaspora, Sikh Panth