June 16, 2015 | By ਸਿੱਖ ਸਿਆਸਤ ਬਿਊਰੋ
ਨਾਭਾ: ਪੰਜਾਬ ਵਿਚ ਦਿਨੋਂ ਦਿਨ ਪੀਣ ਵਾਲੇ ਪਾਣੀ ਦੀ ਵਧ ਰਹੀ ਸਮੱਸਿਆ ਦੇ ਮੱਦੇਨਜ਼ਰ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਸਿੰਘਾਂ ਦੀ ਅਪੀਲ ਨੂੰ ਪ੍ਰਵਾਣ ਕਰਦਿਆਂ ਜੇਲ੍ਹ ਪ੍ਰਸ਼ਾਸਨ ਵਲੋਂ ਬੰਦੀ ਸਿੰਘਾਂ ਨੂੰ ਆਪਣੇ ਖਰਚੇ ਉਤੇ ਇਕ ਹੋਰ ਆਰ.ਓ. ਸਿਸਟਮ ਲਗਾਉਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਜਰਮਨੀ ਦੇ ਸਿੱਖ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਇਹ ਸੇਵਾ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਇਸ ਤੋਂ ਪਹਿਲਾਂ ਦੋਨਾ ਨਾਨਕਾ (ਫਾਜ਼ਿਲਕਾ) ਦੇ ਸਰਕਾਰੀ ਸਕੂਲ ਵਿਚ ਸਬਮਰਸੀਬਲ ਮੋਟਰ ਦੀ ਸੇਵਾ ਕੀਤੀ ਗਈ ਸੀ ਅਤੇ ਅਪਰੈਲ 2012 ਵਿਚ ਨਾਭਾ ਜੇਲ੍ਹ ਵਿਚ ਬੰਦੀ ਸਿੰਘਾਂ ਦੀ ਸਿਹਤ ਦੇ ਮੱਦੇਨਜ਼ਰ ਪਾਣੀ ਸਾਫ ਕਰਨ ਵਾਲਾ ਇਹ ਸਿਸਟਮ (ਆਰ.ਓ) ਲਗਾਇਆ ਗਿਆ ਸੀ ਅਤੇ ਹੁਣ ਇਕ ਹੋਰ ਆਰ.ਓ. ਸਿਸਟਮ ਲਗਾਇਆ ਗਿਆ ਹੈ, ਜਿਸ ਦਾ ਫਾਇਦਾ ਕੇਵਲ ਬੰਦੀ ਸਿੰਘਾਂ ਨੂੰ ਹੀ ਨਹੀਂ ਸਗੋਂ ਸਾਰੇ ਬੰਦੀਆਂ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਭਰਪੂਰ ਹੋਵੇਗਾ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਬੰਦੀ ਸਿੰਘਾਂ ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਹਰਮਿੰਦਰ ਸਿੰਘ ਮਿੰਟੂ, ਭਾਈ ਭਾਈ ਪਾਲ ਸਿਘ ਫਰਾਂਸ, ਭਾਈ ਮੱਖਣ ਸਿੰਘ ਗਿੱਲ, ਭਾਈ ਦਿਲਬਾਗ ਸਿੰਘ ਬਾਘਾ, ਭਾਈ ਬਲਬੀਰ ਸਿੰਘ ਬੀਰਾ, ਭਾਈ ਰਤਨਦੀਪ ਸਿੰਘ, ਭਾਈ ਰਮਨਦੀਪ ਸਿੰਘ ਗੋਲਡੀ, ਭਾਈ ਹਰਮਿੰਦਰ ਸਿੰਘ ਲੁਧਿਆਣਾ, ਭਾਈ ਦਰਸ਼ਨ ਸਿੰਘ ਮੁਕਾਰੋਂਪੁਰ, ਭਾਈ ਜਗਮੋਹਨ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਅਤੇ ਆਮ ਕੈਦੀਆਂ ਵਲੋਂ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਕੀਤੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਹੈ।
Read this news in English:
Nabha jail inmates, staff to be benefitted from initiative of Germany based Sikh leader
Related Topics: Bhai Gurmeet Singh Khuniyan, Sikhs in Germany, Sikhs in Jails