ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਕਾਂਗਰਸ ਦੀ ਤਰ੍ਹਾਂ ਸਜੱਣ-ਟਾਇਟਲਰ ਨਾਲ ਮਿਲੇ ਹੋਏ ਹਨ ਮੋਦੀ ਅਤੇ ਬਾਦਲ: ਸੰਜੇ ਸਿੰਘ

June 8, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕੇਂਦਰ ਦੀ ਐਨਡੀਏ ਸਰਕਾਰ ’ਤੇ ਵਰਦੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਾਂਗਰਸ ਜਿਹੀ ਭੂਮਿਕਾ ਨਿਭਾ ਰਹੇ ਹਨ। ਜਿਸਦੇ ਵਿਚ ਗਠਜੋੜ ਦਾ ਹਿੱਸਾ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਉਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ। ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਿਖਆ ਹੈ ਜਾਂ ਤਾਂ ਕੇਂਦਰ ਸਰਕਾਰ ਵਲੋਂ 1984 ਦੇ ਸਿੱਖ ਕਤਲੇਆਮ ‘ਤੇ ਗਠਨ ਵਿਸ਼ੇਸ ਜਾਂਚ ਦਲ (ਐਸਆਈਟੀ) ਨੂੰ ਪ੍ਰਭਾਵਸ਼ਾਲੀ ਬਣਾ ਕੇ ਜਾਂਚ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ, ਜਾਂ ਫਿਰ ਦਿੱਲੀ ਸਰਕਾਰ (ਕੇਜੀਰਵਾਰ) ਨੂੰ ਮੌਕਾ ਦਿੱਤਾ ਜਾਵੇ।

ਸੰਜੇ ਸਿੰਘ ਮੰਗਲਵਾਰ ਨੂੰ ਸਥਾਨਕ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿੱਲ, ਬੁਲਾਰੇ ਸੁਖਪਾਲ ਸਿੰਘ ਖਹਿਰਾ, ਯਾਮਨੀ ਗੌਮਰ, ਇੰਡਸਟਰੀ ਅਤੇ ਟ੍ਰੇਡ ਵਿੰਗ ਦੇ ਪ੍ਰਧਾਨ ਅਮਨ ਅਰੋੜਾ, ਜਨਰਲ ਸਕੱਤਰ ਸੁਰਿੰਦਰ ਸਿੰਘ ਰਾਜਪੁਰਾ ਅਤੇ ਕਿਸਾਨ ਵਿੰਗ ਦੇ ਆਗੂ ਕਰਨਵੀਰ ਸਿੰਘ ਟੀਵਾਣਾ ਮੌਜੂਦ ਸਨ।

Arvind-Kejriwal-L-A-File-Photo-of-November-1984-Sikh-Massacre-C-Rajnath-Singh-R-File-Photos-440x200

ਸੰਜੇ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਿਤ 30 ਸਾਲ ਤੱਕ ਇਨਸਾਫ ਦੇ ਲਈ ਇਕ ਵਿਸ਼ੇਸ਼ ਜਾਂਚ ਦਲ (ਐਸਆਈਟੀ) ਦੀ ਮੰਗ ਕਰਦੇ ਆ ਰਹੇ ਸੀ, ਪਰ ਨਾ ਕਾਂਗਰਸ, ਨਾ ਭਾਜਪਾ ਅਤੇ ਅਕਾਲੀ ਦਲ ਨੇ ਪੀੜਿਤ ਸਿੱਖਾਂ ਦੀ ਛੋਟੀ ਜਿਹੀ ਮੰਗ ਨੂੰ ਪੂਰੀ ਨਹੀਂ ਕੀਤਾ। ਜਦੋਂ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ 49 ਦਿਨਾਂ ਦੀ ਸਰਕਾਰ ਆਈ ਤਾਂ ਪੀੜਿਤ ਸਿੱ

ਸਿੱਖ ਕਤਲੇਆਮ

ਸਿੱਖ ਕਤਲੇਆਮ 1984

ਖ ਪਰਿਵਾਰਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਖਤ ਦਿਵਾਉਣ ਲਈ ਅਰਵਿੰਦ ਕੇਜਰੀਵਾਲ ਨੇ ਐਸਆਈਟੀ ਦਾ ਗਠਨ ਕਰ ਦਿੱਤਾ। ਸੱਜਣ ਕੁਮਾਰ ਅਤੇ ਜਗਦੀਸ ਟਾਇਟਲਰ ਵਰਗੇ ਸਾਰੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਇਹ (ਕਾਂਗਰਸ, ਭਾਜਪਾ ਅਤੇ ਅਕਾਲੀ) ਇਸ ਫਿਰਾਕ ਵਿਚ ਲਗ ਗਏ ਹਨ ਕਿ ਅਰਵਿੰਦ ਕੇਜਰੀਵਾਲ ਵਲੋਂ ਗਠਨ ਕੀਤੀ ਗਈ ਐਸਆਈਟੀ ਨੂੰ ਕੰਮ ਕਰਨ ਤੋਂ ਕਿਵੇਂ ਰੋਕਿਆ ਜਾਵੇ।

49 ਦਿਨਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਸਰਕਾਰ ਚਲੀ ਗਈ। ਕੇਂਦਰ ਵਿਚ ਭਾਜਪਾ ਦੀ ਅਗਵਾਈ ‘ਚ ਬਣੀ ਨਰਿੰਦਰ ਮੋਦੀ ਦੀ ਸਰਕਾਰ ਨੇ ਫਰਵਰੀ 2015 ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਲੋਂ ਗਠਨ ਕੀਤੀ ਗਈ ਐਸਆਈਟੀ ਨੂੰ ਅਸਫਲ ਕਰਨ ਲਈ ਅਪਣੀ ਐਸਆਈਟੀ ਗਠਨ ਕਰ ਦਿੱਤੀ ਗਈ, ਜਿਹੜਾ ਕੀ ਅੱਖਾਂ ਵਿਚ ਘੱਟਾ ਪਾਉਣ ਵਾਲਾ ਕਦਮ ਉਭਰ ਕੇ ਸਾਹਮਣੇ ਆਇਆ। ਡੇਢ ਸਾਲ ਗੁਜਰ ਜਾਣ ਦੇ ਬਾਵਜੂਦ ਨਾ ਜਗਦੀਸ਼ ਟਾਇਟਲਰ ਅਤੇ ਨਾ ਸਜੱਣ ਕੁਮਾਰ ਤੋਂ ਕੋਈ ਪੁਛਗਿੱਛ ਕੀਤੀ ਗਈ ਅਤੇ ਨਾ ਹੀ ਸੀਬੀਆਈ ਅਤੇ ਦਿੱਲੀ ਪੁਲਿਸ ਸਮੇਤ ਕਿਸੀ ਵੀ ਜਾਂਚ ਏਜੰਸੀ ਤੋਂ ਫਾਇਲ ਜਾਂ ਜਵਾਬ ਮੰਗਿਆ ਗਿਆ।

ਸੰਜੇ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਐਸਆਈਟੀ ਦੇ ਨਾਮ ‘ਤੇ ਪੀੜਿਤ ਪਰਿਵਾਰਾਂ ਅਤੇ ਦੇਸ਼ ਦੀ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਮੋਦੀ ਦਾ ਪੁਰਾ ਸਾਥ ਦੇ ਰਿਹਾ ਹੈ, ਇਸ ਲਈ ਕੇਂਦਰ ਸਰਕਾਰ ਵਿਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐਸਆਈਟੀ ਦੀ ਪੈਰਵੀ ਕਰਨ ਲਈ ਥੋੜੀ ਬਹੁਤ ਵੀ ਕੋਸ਼ਿਸ ਨਹੀਂ ਕੀਤੀ।

ਛੋਟੇਪੁਰ ਨੇ ਕਿਹਾ ਕਿ ਦਸ਼ਕਾਂ ਤੱਕ ਇਨਸਾਫ ਦੇ ਲਈ ਭਟਕ ਰਹੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਿਤ ਪਰਿਵਾਰਾਂ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਸੇ ਤਰ੍ਹਾਂ ਹਾਂ ਦਾ ਨਾਅਰਾ ਲਗਾਇਆ ਹੈ, ਜਿਵੇਂ ਛੋਟੇ ਸਾਹਿਬਜਾਦਿਆਂ ਲਈ ਮਾਲੇਰਕੋਟਲਾ ਕੇ ਨਵਾਬ ਨੇ ਲਗਾਇਆ ਸੀ, ਪਰੰਤੂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਅਰਵਿੰਦ ਕੇਜਰੀਵਾਲ ਨੂੰ ਇਕਜੁਟ ਹੋ ਕੇ ਰੋਕ ਰਹੇ ਹਨ।

ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਆਰਆਈਟੀ ਦਸਤਾਵੇਜਾਂ ਦਾ ਹਵਾਲਾ ਦਿੰਦੀਆਂ ਦੱਸਿਆ ਕਿ 1984 ਦੇ ਕਾਤਲਾਂ ਨੂੰ ਸਜਾ ਅਤੇ ਪੀੜਿਤਾਂ ਨੂੰ ਇਨਸਾਫ ਦਿਵਾਉਣ ਦੇ ਨਾਮ ‘ਤੇ ਰਾਜਨੀਤਿਕ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਅਤੇ ਭਾਜਪਾ ਸੱਤਾ ਵਿਚ ਆਉਣ ਤੋਂ ਬਾਅਦ ਇਸ ਸੰਵੇਦਨਸ਼ੀਲ ਮੁੱਦੇ ਪ੍ਰਤੀ ਗੰਭੀਰ ਨਹੀਂ ਰਹੀ। 12 ਫਰਵਰੀ 2015 ਨੂੰ ਮੋਦੀ ਸਰਕਾਰ ਨੇ ਜੋ ਐਸਆਈਟੀ ਦਾ ਗਠਨ ਕੀਤਾ ਸੀ ਉਸ ਦੀ ਸੀਮਾ 6 ਮਹੀਨੇ ਸੀ ਅਤੇ ਅਗਸਤ 2015 ਵਿਚ ਮੋਦੀ ਸਰਕਾਰ ਨੇ ਚੁਪਚਾਪ ਹੀ ਉਸਦੀ ਸੀਮਾ 1 ਸਾਲ ਲਈ ਹੋਰ ਅੱਗੇ ਕਰ ਦਿੱਤੀ, ਤਾਂ ਕਿ ਮਾਮਲੇ ਨੂੰ ਕਾਂਗਰਸ ਵੱਲ ਲਟਕਾਇਆ ਜਾ ਸਕੇ।

ਖਹਿਰਾ ਨੇ ਦੱਸਿਆ ਕਿ ਭਾਜਪਾ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਇਰਾਦੇ ਨਹੀਂ ਰੱਖਦੀ ਸੀ ਕਿਉਂਕਿ ਕਤਲੇਆਮ ਵਿਚ ਭਾਜਪਾ ਅਤੇ ਆਰਐਸਐਸ ਦੇ 49 ਆਗੂਆਂ ਦੇ ਨਾਮ ਉਭਰ ਕੇ ਸਾਹਮਣੇ ਆਏ ਹਨ ਅਤੇ 14 ਲੋਕਾਂ ਉਪਰ ਤਾਂ ਐਫਆਈਆਰ ਵੀ ਦਰਜ ਹੈ। ਸੁਖਪਾਲ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਜਗਦੀਸ਼ ਟਾਇਟਲਰ ਨੂੰ ਦਿੱਤੀ ਜਾ ਰਹੀ ਕਲੀਨ ਚਿੱਟ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਕੈਪਟਨ ਅਪਣੀ ਦੋਸਤੀ ਨਿਭਾ ਰਹੇ ਹਨ। ਇਸਦੇ ਨਾਲ ਹੀ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਨੈਤਿਕ ਅਧਾਰ ਤੇ ਅਸਤੀਫਾ ਮੰਗਦੇ ਹੋਏ ਕਿਹਾ ਕਿ ਜਦ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਲਬ ਕਰ ਲਿਆ ਹੈ ਤਾਂ ਉਨ੍ਹਾਂ ਨੂੰ ਤਦ ਤਕ ਜਿਮੇਦਾਰੀ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ, ਜਦ ਤਕ ਜਾਂਚ ਅਧਿਕਾਰੀ ਵਲੋਂ ਕਲੀਨ ਚਿੱਟ ਨਹੀਂ ਮਿਲ ਜਾਂਦੀ।

‘ਉਡਦਾ ਪੰਜਾਬ’ ਨਹੀਂ ਮਜੀਠੀਆ ਵਰਗੇ ਨਸ਼ਾ ਸਰਗਨਾਂ ਨੇ ਕੀਤਾ ਪੰਜਾਬ ਨੂੰ ਬਦਨਾਮ

ਪੰਜਾਬ ਵਿਚ ਨਸ਼ੇ ਦੀ ਸਮੱਸਿਆ 'ਤੇ ਆਧਾਰਿਤ ਹੈ ਫਿਲਮ ‘ਉੜਤਾ ਪੰਜਾਬ’

ਪੰਜਾਬ ਵਿਚ ਨਸ਼ੇ ਦੀ ਸਮੱਸਿਆ ‘ਤੇ ਆਧਾਰਿਤ ਹੈ ਫਿਲਮ ‘ਉੜਤਾ ਪੰਜਾਬ’

ਸੰਜੇ ਸਿੰਘ ਨੇ ਪੰਜਾਬ ਦੇ ਨਸ਼ਿਆਂ ਦੀ ਸਮੱਸਿਆ ਉਪਰ ਬਣੀ ਹਿੰਦੀ ਫਿਲਮ ‘ਉਡਦਾ ਪੰਜਾਬ’ ਰਿਲੀਜ ‘ਤੇ ਲਾਈ ਜਾ ਰਹੀ ਪਾਬੰਦੀਆਂ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਕਿ ‘ਉਡਦਾ ਪੰਜਾਬ’ ਦੇ ਰਿਲੀਜ ਹੋਣ ਨਾਲ ਪੰਜਾਬ ਦੀ ਬਦਨਾਮੀ ਨਹੀਂ ਹੋਵੇਗੀ, ਸਗੋਂ ਪੰਜਾਬ ਨੂੰ ਬਦਨਾਮ ਤਾਂ ਸੱਤਾ ਵਿਚ ਬੈਠ ਕੇ ਡਰੱਗ ਮਾਫੀਆ ਨੂੰ ਸ਼ਹਿ ਦੇ ਰਹੇ ਬਿਕਰਮ ਸਿੰਘ ਮਜੀਠੀਆ ਵਰਗੇ ਡਰੱਗ ਸਰਗਨਾਂ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,