April 23, 2015 | By ਸਿੱਖ ਸਿਆਸਤ ਬਿਊਰੋ
ਤਰਨਤਾਰਨ ( 19 ਅਪ੍ਰੈਲ, 2015): ਸਿੱਖ ਯੂਥ ਫਰੰਟ ਵੱਲੋਂ ਭਾਈ ਸੁਖਦੇਵ ਸਿੰਘ ਸਖੀਰਾ ਦਾ 29ਵਾਂ ਸ਼ਹੀਦੀ ਦਿਹਾੜਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਹਿਯੋਗ ਨਾਲ ਪਿੰਡ ਸਖੀਰਾ ਨੇੜੇ ਤਰਨ ਤਾਰਨ 4ਮਈ ਨੂੰ ਮਨਾਇਆ ਜਾ ਰਿਹਾ ਹੈ।ਭਾਈ ਸਖਰਿਾ ਸਿੱਖ ਕੌੰ ਦੇ ਉਨ੍ਹਾਂ ਮਹਾਨ ਯੋਧਿਆਂ ਚਿੱਚ ਇੱਕ ਹਨ, ਜਿੰਨਾ ਨੇ ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੌਂ ਕੀਤੇ ਹਮਲੇ ਤੋਂ ਬਾਅਦ ਸਿੱਖ ਸੰਘਰਸ਼ ਨੂੰ ਸਿਖਰਾਂ ‘ਤੇ ਪਹੁੰਚਾਇਆ ਸੀ।
ਸਿੱਖ ਸਿਆਸਤ ਨਾਲ ਫੋਨ ‘ਤੇ ਗੱਲ ਕਰਦਿਆਂ ਸਿੱਖ ਯੂਥ ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਸੁਖਜੀਤ ਸਿੰਘ ਖੇਲਾ ਨੇ ਕਿਹਾ ਕਿ ਭਾਈ ਸਖੀਰਾ ਵੱਲੋਂ ਕੀਤੀ ਕੁਰਬਾਨੀ ਨੂੰ ਕੌਮ ਹਮੇਸ਼ਾਂ ਯਾਦ ਰੱਖੇਗੀ।
ਉਨ੍ਹਾਂ ਦੱਸਿਆਂ ਕਿ ਜਦੋਂ ਇਸ ਕੌਮੀ ਹੀਰੇ ਦੀ ਸ਼ਹਾਦਤ ਦੀ ਖ਼ਬਰ ਦਾ ਪਤਾ ਬਾਬਾ ਜੋਗਿੰਦਰ ਸਿੰਘ ਰੋਡੇ ਨੂੰ ਲੱਗਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ ਸਨ।
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਡਾ. ਗੁਰਜਿੰਦਰ ਸਿੰਘ ਨੇ ਕਿਹਾ ਕਿ ਸਿੱਖ ਸੰਘਰਸ਼ ਲਈ ਆਪਣੀਆਂ ਜਾਨਾਂ ਕੌਮ ਦੇ ਲੇਖੇ ਲਾਉਣ ਵਾਲੇ ਸ਼ਹੀਦ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਸਾਡਾ ਫਰਜ਼ ਹੈ। ਸਿੱਖ ਸੰਘਰਸ਼ ਦੇ ਨਾਇਕਾਂ ਪ੍ਰਤੀ ਅਗਲੀ ਪੀੜੀ ਨੂੰ ਜਾਣੂ ਕਰਵਉਣਾ ਸਮੇਂ ਦੀ ਲੋੜ ਹੈ।
ਸਿੱਖ ਯੂਥ ਫਰੰਟ ਦੇ ਜਨਰਲ ਸਕੱਤਰ ਭਾਈ ਪਪਲਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਸਖੀਰਾ ਸਿੱਖ ਇਤਿਹਾਸ ਦਾ ਚਮਕਦਾ ਸਿਤਾਰਾ ਹੈ ਅਤੇ ਸਿੱਖ ਨੌਜਵਾਨੀ ਲਈ ਇੱਕ ਆਦਰਸ਼ ਹੈ।
Related Topics: Sikh Youth Federation (Bhindranwale), Sikh Youth Front