ਸਿਆਸੀ ਖਬਰਾਂ

ਕਿਸ ‘ਚ ਹਿੰਮਤ ਹੈ ਦੇਸ਼ ‘ਚ ਰਹਿੰਦੇ ਹੋਏ ‘ਭਾਰਤ ਮਾਤਾ ਦੀ ਜੈ’ ਨਾ ਕਹੇ: ਮਹਾਰਾਸ਼ਟਰ ਮੁੱਖ ਮੰਤਰੀ

April 4, 2016 | By

ਨਾਸਿਕ (3 ਅਪੈ੍ਰਲ, 2016): ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੀ ਚੱਲ ਰਹੀ ਲਹਿਰ ਵਿੱਚ ਆਰਐੱਸਐੱਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਭਗਵਾਵਾਦੀ ਜੱਥੇਬੰਦੀਆਂ ਤੋਂ ਬਾਅਦ ਹੁਣ ਭਾਰਤ ਦੀ ਕੇਂਦਰੀ ਅਤੇ ਕਈ ਸੂਬਿਆਂ ਦੀ ਸਤਾ ‘ਤੇ ਕਾਬਜ਼ ਭਾਜਪਾ ਵੀ ਕੁੱਦ ਪਈ ਹੈ।

ਭਾਜਪਾ ਦੀ ਸਰਕਾਰ ਦੇ ਮਹਾਰਾਸ਼ਟਰ ਵਿੱਚ ਮੁਖ ਮੰਤਰੀ ਦੇਵੇਂਦਰ ਫੜਨਵੀਸ ਨੇ ਇੱਕ ਤਿੱਖਾ ਬਿਆਨ ਦਿੰਦਿਆਂ ਕਿਹਾ ਕਿ ਜੋ ਭਾਰਤ ਮਾਤਾ ਦੀ ਜੈ ਨਹੀਂ ਬੋਲੇਗਾ, ਉਸ ਨੂੰ ਦੇਸ਼ ‘ਚ ਰਹਿਣ ਦਾ ਕੋਈ ਹੱਕ ਨਹੀਂ ਹੈ ।

ਦੇਵੇਂਦਰ ਫੜਨਵੀਸ

ਦੇਵੇਂਦਰ ਫੜਨਵੀਸ

ਨਾਸਿਕ ‘ਚ ਪਾਰਟੀ ਵਰਕਰਾਂ ਦੀ ਰੈਲੀ ‘ਚ ਫੜਨਵੀਸ ਨੇ ਕਿਹਾ ਉਨ੍ਹਾਂ ਕਿਹਾ ਕਿ ਕਿਸ ‘ਚ ਹਿੰਮਤ ਹੈ ਕਿ ਉਹ ਦੇਸ਼ ‘ਚ ਰਹਿੰਦੇ ਹੋਏ ‘ਭਾਰਤ ਮਾਤਾ ਦੀ ਜੈ’ ਨਾ ਕਹੇ । ‘ਭਾਰਤ ਮਾਤਾ ਦੀ ਜੈ’ ਕਹਿਣਾ ਹੀ ਪਵੇਗਾ । ਜੇਕਰ ਕੋਈ ‘ਭਾਰਤ ਮਾਤਾ ਜੀ ਜੈ’ ਨਹੀਂ ਕਹਿੰਦਾ ਤਾਂ ਉਸ ਨੂੰ ਇਸ ਦੇਸ਼ ‘ਚ ਰਹਿਣ ਦਾ ਕੋਈ ਹੱਕ ਨਹੀਂ ਹੈ ।

ਜ਼ਿਕਰਯੋਗ ਹੈ ਕਿ ਦਾਰੂਲ ੳਲੂਮ ਦੇਵਬੰਦ ਨੇ ਫ਼ਤਵਾ ਜਾਰੀ ਕਰਦੇ ਹੋਏ ਕਿਹਾ ਸੀ ਕਿ ਜਿਸ ਤਰ੍ਹਾਂ ਬੰਦੇ ਮਤਰਮ ਨਹੀਂ ਬੋਲ ਸਕਦੇ, ਉਸ ਤਰ੍ਹਾਂ ‘ਭਾਰਤ ਮਾਤਾ ਦੀ ਜੈ’ ਨਹੀਂ ਬੋਲ ਸਕਦੇ । ਫ਼ਤਵਾ ਜਾਰੀ ਕਰਦੇ ਹੋਏ ਦਾਰੂਲ ੳਲੂਮ ਨੇ ਕਿਹਾ ਸੀ ਕਿ ਇਨਸਾਨ ਹੀ ਇਨਸਾਨ ਨੂੰ ਜਨਮ ਦਿੰਦਾ ਹੈ । ਧਰਤੀ ਮਾਤਾ ਕਿਸ ਤਰ੍ਹਾਂ ਮਾਂ ਹੋ ਸਕਦੀ ਹੈ? ਦਾਰੂਲ ੳਲੂਮ ਦੇ ਫ਼ਤਵਾ ‘ਤੇ ਸੰਸਦ ਮੈਂਬਰ ਜੋਗੀ ਆਦਿੱਤਅਨਾਥ ਨੇ ਕਿਹਾ ਸੀ ਕਿ ਧਰਤੀ ਸਾਡੀ ਮਾਤਾ ਹੈ ਤੇ ਅਸੀਂ ਸਾਰੇ ਇਸ ਦੇ ਪੁੱਤਰ ਹਾਂ ।

ਮਾਂ ਦੀ ਜੈ-ਜੈ ਕਰਨੀ ਕਿਸੇ ਲਈ ਸ਼ਰਮ ਨਹੀਂ ਮਾਣ ਦਾ ਵਿਸ਼ੇ ਹੋਣਾ ਚਾਹੀਦਾ ਹੈ । ਜਿਸ ਨੂੰ ਆਪਣੀ ਮਾਂ ‘ਤੇ ਮਾਣ ਮਹਿਸੂਸ ਕਰਨਾ ਨਹੀਂ ਹੁੰਦਾ, ਤਾਂ ਫਿਰ ਮੈਨੂੰ ਉਸਦੇ ਜਨਮ ‘ਤੇ ਹੀ ਸੰਦੇਹ ਹੁੰਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,