ਆਮ ਖਬਰਾਂ

ਲੁਧਿਆਣਾ ਵਿੱਚ ਅਗਵਾ ਕੁੜੀ ਦੀ ਇੱਜ਼ਤ ਲੁੱਟਣ ਤੋਂ ਬਾਅਦ ਕੀਤੀ ਹੱਤਿਆ

September 4, 2015 | By

ਲੁਧਿਆਣਾ (3 ਸਤੰਬਰ, 2015):  ਨਿਊ ਜਨਤਾ ਨਗਰ ਦੀ ਨੌਜਵਾਨ ਲੜਕੀ ਨੂੰ ਅਗਵਾ ਕਰਨ ਪਿਛੋਂ ਉਸਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਦਿਨ ਦਿਹਾੜੇ ਦੋ ਵਜੇ ਮੁਲਜ਼ਮਾਂ ਨੇ ਵਿਦਿਆਰਥਣ ਨੂੰ ਸਰੇਆਮ ਅਗਵਾ ਕੀਤਾ, ਫਿਰ ਉਸ ਨਾਲ ਜਬਰ ਜਨਾਹ ਕੀਤਾ ਅਤੇ ਉਸ ਤੋਂ ਬਾਅਦ ਉਸਦਾ ਕਤਲ ਕਰ ਲਾਸ਼ ਨਹਿਰ ਵਿੱਚ ਸੁੱਟ ਦਿੱਤੀ।

ਮ੍ਰਿਤਕ ਲੜਕੀ ਦਾ ਪਰਿਵਾਰ ਵਿਰਲਾਪ ਕਰਦਾ ਹੋਇਆ

ਮ੍ਰਿਤਕ ਲੜਕੀ ਦਾ ਪਰਿਵਾਰ ਵਿਰਲਾਪ ਕਰਦਾ ਹੋਇਆ

ਜਾਣਕਾਰੀ ਅਨੁਸਾਰ ਨਿਊ ਜਨਤਾ ਨਗਰ ਦੀ ਰਹਿਣ ਵਾਲੀ ਲੜਕੀ ਸ਼ਿਮਲਾਪੁਰੀ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ 12ਵੀਂ ਵਿਚ ਪੜ੍ਹਦੀ ਸੀ।ਬੀਤੇ ਦਿਨ ਉਸਦੇ ਪਿਤਾ ਉਸਨੂੰ ਸਕੂਲ ਛੱਡ ਕੇ ਆਇਆ ਸੀ, ਪਰ ਛੁੱਟੀ ਹੋਣ ਤੋਂ ਬਾਅਦ ਲੜਕੀ ਘਰ ਨਹੀਂ ਪਹੁੰਚੀ।ਦੇਰ ਸ਼ਾਮ ਤੱਕ ਉਸਦੇ ਪਰਿਵਾਰਕ ਮੈਂਬਰ ਲੜਕੀ ਦੀ ਭਾਲ ਕਰਦੇ ਰਹੇ ਅਤੇ ਉਸ ਦੀਆਂ ਸਹੇਲੀਆਂ ਅਤੇ ਸਕੂਲ ‘ਚੋਂ ਵੀ ਪੁੱਛ ਪੜਤਾਲ ਕੀਤੀ, ਪਰ ਉਸਦਾ ਕੁਝ ਪਤਾ ਨਹੀਂ ਲੱਗਾ।ਦੇਰ ਰਾਤ ਲੜਕੀ ਦੇ ਪਿਤਾ ਨੇ ਇਸ ਸਬੰਧੀ ਥਾਣਾ ਸ਼ਿਮਲਾਪੁਰੀ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ।

ਪੁਲਿਸ ਪਾਸ ਲਿਖਵਾਈ ਰਿਪੋਰਟ ਵਿਚ ਭਾਵੇਂ ਲੜਕੀ ਦੇ ਪਿਤਾ ਨੇ ਲੜਕੀ ਨੂੰ ਅਗਵਾ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਸੀ, ਪਰ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਸਧਾਰਨ ਕਾਰਵਾਈ ਕਰਦਿਆਂ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਦਿੱਤੀ ਅਤੇ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ।

ਅੱਜ ਸਵੇਰੇ ਜਦੋਂ ਕੁਝ ਲੋਕਾਂ ਨੇ ਜਵੱਦੀ ਨੇੜੇ ਨਹਿਰ ਵਿਚ ਇੱਕ ਲੜਕੀ ਦੀ ਨਿਰਵਸਤਰ ਹਾਲਤ ਵਿਚ ਲਾਸ਼ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ।ਪੁਲਿਸ ਵੱਲੋਂ ਨਹਿਰ ਦੇ ਕੰਢੇ ਤੋਂ ਲੜਕੀ ਦਾ ਸਕੂਲੀ ਬੈਗ ਵੀ ਬਰਾਮਦ ਕੀਤਾ, ਜਿਸ ਵਿਚ ਲੜਕੀ ਦੇ ਖੂਨ ਨਾਲ ਲਿੱਬੜੇ ਹੋਏ ਕੱਪੜੇ ਸਨ।ਲੜਕੀ ਦੇ ਸਰੀਰ ਤੇ ਕੁਝ ਥਾਵਾਂ ਤੇ ਸੱਟਾਂ ਦੇ ਨਿਸ਼ਾਨ ਵੀ ਸਨ।ਪੁਲਿਸ ਅਧਿਕਾਰੀਆਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਲੜਕੀ ਦੀ ਸ਼ਨਾਖਤ ਕੀਤੀ।

ਦੁਪਹਿਰ ਸਮੇਂ ਡਾਕਟਰਾਂ ਦੇ ਇਕ ਬੋਰਡ ਨੇ ਮਿ੍ਤਕ ਲੜਕੀ ਦਾ ਪੋਸਟਮਾਰਟਮ ਕੀਤਾ।ਡਾਕਟਰਾਂ ਵੱਲੋਂ ਮਿ੍ਤਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ ।ਡਾਕਟਰਾਂ ਅਨੁਸਾਰ ਲੜਕੀ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਹੈ।

ਸੂਤਰਾਂ ਅਨੁਸਾਰ ਭਾਵੇਂ ਡਾਕਟਰਾਂ ਵੱਲੋਂ ਮਿ੍ਤਕ ਲੜਕੀ ਨਾਲ ਜਬਰ ਜਨਾਹ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਲੜਕੀ ਦੇ ਹਾਲਾਤਾਂ ਤੋਂ ਉਸ ਨਾਲ ਜਬਰ ਜਨਾਹ ਕਰਨ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।

ਪੁਲਿਸ ਨੇ ਇਸ ਸਬੰਧ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੂੰ ਇਸ ਮਾਮਲੇ ਵਿਚ ਕੁਝ ਅਹਿਮ ਜਾਣਕਾਰੀਆਂ ਹਾਸਿਲ ਹੋਈਆਂ ਹਨ, ਜਿਸ ਆਧਾਰ ‘ਤੇ ਕੁਝ ਥਾਵਾਂ ਤੇ ਛਾਪਾਮਾਰੀ ਵੀ ਕੀਤੀ ਗਈ ਹੈ।ਘਟਨਾ ਕਾਰਨ ਇਲਾਕੇ ਵਿਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।ਅੱਜ ਦੇਰ ਸ਼ਾਮ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮਿ੍ਤਕ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: