ਸਿੱਖ ਖਬਰਾਂ

ਕਿਰਨ ਬੇਦੀ ਨੂੰ ਬਣਾਇਆ ਜਾ ਰਿਹਾ ਹੈ ਬਲੀ ਦਾ ਬੱਕਰਾ: ਕੇਜਰੀਵਾਲ

January 29, 2015 | By

ਨਵੀਂ ਦਿੱਲੀ(29 ਜਨਵਰੀ,2015): ਅੱਜ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇਤਾਵਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਦਿੱਲੀ ਚੋਣ ‘ਚ ਪਾਰਟੀ ਦੀ ਉਮੀਦਵਾਰ ਕਿਰਨ ਬੇਦੀ ‘ਬਲੀ ਦਾ ਬੱਕਰਾ’ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਕਈ ਉੱਘੇ ਨੇਤਾ ਕਦੀ ਉਨ੍ਹਾਂ ਦੀ ਸਹਿਯੋਗੀ ਰਹੀ ਕਿਰਨ ਬੇਦੀ ਦੇ ਖਿਲਾਫ ਸਾਜ਼ਸ਼ ਰਚ ਰਹੇ ਹਨ।

kejri-kiran

ਕਿਰਨ ਬੇਦੀ ਅਤੇ ਨੂੰ ਕੇਜਰੀਵਾਲ

ਦਿੱਲੀ ‘ਚ ਚੋਣ ਮੈਦਾਨ ਪੂਰੀ ਤਰਾਂ ਭੱਖ ਚੁੱਕਿਆ ਹੈ ਅਤੇ ਇਸ ਸਮੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਬਾਜਪਾ ਵਿਚਾਕਾਰ ਹੈ। ਭਾਜਪਾ ਨੇ ਚੋਣਾਂ ਦੌਰਾਨ ਹੀ ਕਿਰਨ ਬੇਦੀ ਨੂੰ ਕੁਝ ਦਿਨ ਪਹਿਲ਼ਾਂ ਹੀ ਪਾਰਟੀ ਵਿੱਚ ਸ਼ਾਮਲ ਕਰਕੇ ਉਸਨੂੰ ਭਾਜਪਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਰਾਜਸੀ ਹਲਕਿਆਂ ‘ਚ ਇਹ ਚਰਚਾ ਹੈ ਕਿ ਦਿੱਲੀ ਵਿੱਚ ਭਾਜਪਾ ਦੀ ਉਹ ਚੜਤ ਨਹੀਂ ਹੈ ਜੋ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਵੱਖ ਵੱਖ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸੀ।

ਭਾਜਪਾ ਨੇ ਇਸ ਤੋਂ ਪਹਿਲਾਂ ਸਾਰੀਆਂ ਚੋਣਾਂ ਨਰਿੰਦਰ ਮੋਦੀ ਦੇ ਨਾਮ ‘ਤੇ ਲੜੀਆਂ ਸਨ, ਪਰ ਦਿੱਲੀ ਵਿੱਚ ਸਥਿਤੀ ਕੁਝ ਵੱਖਰੀ ਹੈ। ਇੱਥੇ ਆਮ ਆਦਮੀ  ਪਾਰਟੀ ਦਾ ਪੱਲੜਾ ਭਾਰੀ ਹੋਣ ਕਰਕੇ ਭਾਜਪਾ ਨੇ ਇਨਾਂ ਚੋਣਾਂ ਨੂੰ ਮੋਦੀ ਬਨਾਮ ਕੇਜਰੀਵਾਲ ਬਣਾਉਣ ਦੀ ਬਜ਼ਾਏ ਕਿਰਨ ਬੇਦੀ, ਜੋ ਕਦੇ ਪਾਰਟੀ ਦੀ ਮੁੱਢਲੀ ਮੈਂਬਰ ਵੀ ਨਹੀਂ ਰਹੀ, ਨੂੰ ਭਾਜਪਾ ਨੇ ਸਿੱਧਾ ਮੁੱਖ ਮੰਤਰੀ ਦਾ ਉਮੀਦਵਾਰ ਬਣਾ ਧਰਿਆਂ, ਦੁਝੇ ਸ਼ਬਦਾਂ ਵਿੱਚ ਬਲੀ ਦਾ ਬੱਕਰ ਬਣਾ ਦਿੱਤਾ। ਕਿਉਂਕਿ ਜੇ ਕਰ ਇਸ ਚੋਣਾਂ ‘ਚ ਭਾਜਪਾ ਦੀ ਹਾਰ ਹੋਈ ਤਾਂ ਉਸਦੀ ਜਿਮੇਵਾਰ ਕਿਰਨ ਬੇਦੀ, ਜੇ ਜਿੱਤ ਹੋਈ ਤਾਂ ਭਾਜਪਾ ਦੀ।

ਕੇਜਰੀਵਾਲ ਨੇ ਇਕ ਟੀਵੀ ਚੈਨਲ ਨੂੰ ਕਿਹਾ ਕਿ ਬੇਦੀ ‘ਬਲੀ ਦਾ ਬੱਕਰਾ’ ਹੈ, ਵਿਜੈ ਗੋਇਲ, ਸਤੀਸ਼ ਉਪਾਧਿਆਏ, ਹਰਸ਼ਵਰਧਨ ਉਨ੍ਹਾਂ ਦੇ ਖਿਲਾਫ ਸਾਜ਼ਸ਼ ਰਚ ਰਹੇ ਹਨ। ਗੌਰਤਲਬ ਹੈ ਕਿ ਬੇਦੀ ਅਤੇ ਕੇਜਰੀਵਾਲ ਭ੍ਰਿਸ਼ਟਾਚਾਰ ਖਿਲਾਫ ਅੰਦੋਲਨ ‘ਚ ਅੰਨਾ ਹਜ਼ਾਰੇ ਦੀ ਟੀਮ ‘ਚ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,