January 24, 2018 | By ਨਰਿੰਦਰ ਪਾਲ ਸਿੰਘ
ਚੰਡੀਗੜ: ਪੰਜਾਬੀ ਮਾਂ ਬੋਲੀ ਨੂੰ ਪ੍ਰਮੁਖ ਸੜਕਾਂ ਤੇ ਸਰਕਾਰੀ ਸਮਾਰਕਾਂ ਅਤੇ ਅਦਾਰਿਆਂ ਵਿੱਚ ਬਣਦਾ ਸਤਿਕਾਰ ਦਿਵਾਉਣ ਲਈ ਆਰੰਭੇ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ ਦੇ ਮੁਖ ਬੋਰਡ ਉਤੇ ਪੰਜਾਬੀ ਭਾਸ਼ਾ ਤੀਸਰੇ ਨੰਬਰ ਤੇ ਸੀ ਜੋ ਅੱਜ ਪਹਿਲੇ ਨੰਬਰ ਤੇ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਬੋਰਡ ਬਦਲ ਰਹੇ ਕਾਰੀਗਰਾਂ ਨੇ ਇਹ ਤਾਂ ਨਹੀ ਦੱਸਿਆ ਕਿ ਅਜੇਹਾ ਕਿਸਦੇ ਹੁਕਮ ਤੇ ਕੀਤਾ ਗਿਆ ਹੈ ਲੇਕਿਨ ਉਨ੍ਹਾਂ ਇਹ ਜਰੂਰ ਕਿਹਾ ਕਿ ‘ਉਪਰੋਂ ਹੁਕਮ ਆਏ ਹਨ’।ਜਿਕਰਯੋਗ ਹੈ ਕਿ ਸੂਬੇ ਦੀਆਂ ਪ੍ਰਮੁਖ ਸੜਕਾਂ ਤੇ ਸਰਕਾਰੀ ਸਮਾਰਕਾਂ ਅਤੇ ਅਦਾਰਿਆਂ ਦੇ ਬੋਰਡ ਉਪਰ ਪੰਜਾਬੀ ਭਾਸ਼ਾ ਨੂੰ ਤੀਸਰਾ ਦਰਜਾ ਦਿੱਤੇ ਜਾਣ ਖਿਲਾਫ ਸੂਬੇ ਦੀਆਂ ਕੁਝ ਮਾਂ ਬੋਲੀ ਪੇ੍ਰਮੀ ਸੰਸਥਾਵਾਂ ਵਲੋਂ ਬਕਾਇਦਾ ਸੰਘਰਸ਼ ਆਰੰਭਿਆ ਗਿਆ ਸੀ ।
ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਨੇ ਜਲਿਆਂਵਾਲਾ ਬਾਗ ਦੇ ਬਾਹਰ 24 ਅਕਤੂਬਰ 2017 ਨੂੰ ਇੱਕ ਸ਼ਾਂਤਮਈ ਰੋਸ ਮੁਜਾਹਰਾ ਕੀਤਾ ਸੀ ਤੇ ਮੰਗ ਕੀਤੀ ਸੀ ਕਿ ਇਸ ਯਾਦਗਾਰ ਦੇ ਮੁਖ ਦਰਵਾਜੇ ਅਤੇ ਹੋਰ ਥਾਵਾਂ ਤੇ ਲੱਗੇ ਬੋਰਡਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਵੇ।
Related Topics: jallianwala bagh, Narinder pal Singh, Punjabi Language