ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਜਗਮੀਤ ਬਰਾੜ ਵੱਲੋਂ ਕਾਂਗਰਸ ਵਿੱਚ ਮੁੜ ਬਹਾਲੀ ਲਈ ਹੱਥ ਪੈਰ ਮਾਰਨੇ ਸ਼ੁਰੂ

June 22, 2015 | By

ਨਵੀ ਦਿੱਲੀ ( 21 ਜੂਨ, 2015): ਪੰਜਾਬ ਦੇ ਸਾਬਕਾ ਐੱਮ ਪੀ ਜਗਮੀਤ ਸਿੰਘ ਬਰਾੜ ਜਿੰਨਾਂ ਨੂੰ ਕਾਂਗਰਸ ਪਾਰਟੀ ਦੇ ਸਿਖਰਲੇ ਆਗੂਆਂ ਵਿਰੁੱਧ ਬਿਆਨਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਪਾਰਟੀ ਵਿੱਚ ਕੱਢ ਦਿੱਤ ਗਿਆ ਸੀ, ਨੇ ਦੁਬਾਰਾ ਕਾਂਗਰਸ ਪਾਰਟੀ ਵਿੱਚ ਆਪਣੀ ਬਹਾਲੀ ਕਰਵਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰਦਿੱਤੇ ਹਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਬਿਆਨ ਦੇਣ ਕਰਕੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।

ਸਾਬਕਾ ਐੱਮ ਪੀ ਜਗਮੀਤ ਸਿੰਘ ਬਰਾੜ

ਸਾਬਕਾ ਐੱਮ ਪੀ ਜਗਮੀਤ ਸਿੰਘ ਬਰਾੜ

ਅੱਜ ਸ਼ਾਮ ਇਥੇ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਦੋ ਘੰਟੇ ਚੱਲੀ ਇਸ ਮੁਲਾਕਾਤ ਦੌਰਾਨ ਬਰਾੜ ਨੇ ਪਾਰਟੀ ਵਿੱਚ ਆਪਣੀ ਵਾਪਸੀ ਦਾ ਮੁੱਦਾ ਵਿਚਾਰਿਆ।

 ਬਰਾੜ ਨੂੰ ਪਿਛਲੇ   ਸਾਲ 14 ਅਗਸਤ ਨੂੰ ਮੁਅੱਤਲ ਕਰ ਦਿੱਤਾ ਸੀ। ੳੁਪਰੰਤ ਇਸ ਸਾਲ ਪੰਜ ਜਨਵਰੀ ਨੂੰ ਬਰਾਡ਼ ਨੇ ਆਪਣੇ 25 ਹਮਾਇਤੀਆਂ ਨਾਲ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ੳੁਦੋਂ ਇਹ ਅਫ਼ਵਾਹਾਂ ਜ਼ੋਰਾਂ ’ਤੇ ਸਨ ਕਿ ਸ੍ਰੀ ਬਰਾੜ ਹੁਣ ਭਾਜਪਾ ਵਿੱਚ ਸ਼ਾਮਲ ਹੋਣਗੇ, ਪਰ ਇਸ ਕਾਂਗਰਸੀ ਆਗੂ ਨੇ ਸਾਰੇ ਵਿਕਲਪ ਖੁੱਲ੍ਹੇ ਰੱਖੇ।

ਸ੍ਰੀ ਸ਼ਕੀਲ ਅਹਿਮਦ ਨੇ ਸੰਪਰਕ ਕਰਨ ’ਤੇ ਬਰਾਡ਼ ਨਾਲ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ। ੳੁਨ੍ਹਾਂ ਕਿਹਾ, ‘ਇਸ ਮੁਲਾਕਾਤ ਦੌਰਾਨ ਬਰਾੜ ਦੀ ਪਾਰਟੀ ’ਚ ਵਾਪਸੀ ਦਾ ਮੁੱਦਾ ਵਿਚਾਰਿਆ ਗਿਆ ਹੈ, ਪਰ ਇਹ ਸ਼ੁਰੂਆਤੀ ਗੱਲਬਾਤ ਹੈ। ਅਜੇ ਇਸ ਸਬੰਧੀ ਕੁਝ ਵੀ ਫਾੲੀਨਲ ਨਹੀਂ ਹੋਇਆ, ਪਰ ਇਹ ਗੱਲ ਤਾਂ ਪੱਕੀ ਹੈ ਕਿ ਕਾਂਗਰਸ ਅਤੇ ਬਰਾੜ ਇਕ ਦੂਜੇ ਨੂੰ ਪਸੰਦ ਕਰਦੇ ਹਨ।’

ਇਸ ਦੌਰਾਨ ਬਰਾੜ ਨੇ ਕਿਹਾ ਕਿ ੳੁਹ ਕਾਂਗਰਸ ਵਿੱਚ ਮੁਡ਼ ਸ਼ਾਮਲ ਹੋਣ ਦਾ ਆਖਰੀ ਫ਼ੈਸਲਾ ਸੋਨੀਆ ਅਤੇ ਰਾਹੁਲ ਨਾਲ ਮਿਲਣ ਤੋਂ ਬਾਅਦ ਲੈਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,