July 10, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (9 ਜੁਲਾਈ, 2015): ਕਾਂਗਰਸ ਪਾਰਟੀ ਵਿੱਚੋਂ ਪਿਛਲੇ ਸਮੇਂ ਬਾਹਰ ਕੱਢੇ ਗਏ ਪੰਜਾਬ ਦੇ ਤੇਜ ਤਰਾਰ ਆਗੂ ਅਤੇ ਸਾਬਕਾ ਐੱਮ. ਪੀ ਜਗਮੀਤ ਬਰਾੜ ਵੱਲੋਂ ਪਾਰਲੀਮੈਂਟ ਇਜਲਾਸ ਤੋਂ ਪਹਿਲਾਂ ਕਾਂਗਰਸ ਵਿੱਚ ਵਾਪਸ ਪਰਤ ਜਾਣ ਦੀ ਸੰਭਾਵਨਾ ਹੈ।
ਬਰਾੜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮੈਂ ਹੁਣ ਕਾਂਗਰਸ ਹਾਈ ਕਮਾਂਡ ਨਾਲ ਦਿੱਲੀ ‘ਚ ਪੂਰੀ ਤਰ੍ਹਾਂ ਸੰਪਰਕ ‘ਚ ਹਾਂ । ਉਮੀਦ ਹੈ ਕਿ 21 ਜੁਲਾਈ ਨੂੰ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਇਜਲਾਸ ਤੋਂ ਪਹਿਲਾਂ-ਪਹਿਲਾਂ ਬੇੜਾ ਬੰਨੇ ਲੱਗ ਜਾਏਗਾ । ਇਸ ਦੇ ਨਾਲ ਹੀ ਉਨ੍ਹਾਂ ਇਸ਼ਾਰਾ ਕੀਤਾ ਕਿ ਪੰਜਾਬ ‘ਚ ਅਸਲ ਝਗੜਾ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਚੌਧਰ ਦਾ ਹੈ । ਅਸਲ ‘ਚ ਇਸ ਮਾਮਲੇ ਨੇ ਹੀ ਕਈ ਗੁੰਝਲਾਂ ਪੈਦਾ ਕਰ ਰੱਖੀਆਂ ਹਨ ।
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਡਾ: ਸ਼ਕੀਲ ਅਹਿਮਦ ਨੇ ਪ੍ਰਗਟਾਵਾ ਕੀਤਾ ਹੈ ਕਿ ਕਾਂਗਰਸ ‘ਚੋਂ ਕਈ ਮਹੀਨੇ ਪਹਿਲਾਂ ਮੁਅੱਤਲ ਕੀਤੇ ਜਾ ਚੁੱਕੇ ਜਗਮੀਤ ਸਿੰਘ ਬਰਾੜ ਕਾਂਗਰਸ ‘ਚ ਵਾਪਸ ਆਉਣਾ ਚਾਹੁੰਦੇ ਹਨ ।
ਉਨ੍ਹਾਂ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਉਹ ਹੁਣ ਵੀ ਕਾਂਗਰਸ ਨੂੰ ਪਿਆਰ ਕਰਦੇ ਹਨ । ਬਰਾੜ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਤੇ ਮੇਰੇ ਨਾਲ ਸੰਪਰਕ ‘ਚ ਹਨ । ਡਾ: ਅਹਿਮਦ ਨੇ ਵਿਚਾਰ ਪ੍ਰਗਟ ਕੀਤਾ ਕਿ ਬਰਾੜ ਨਾਲ ਗੱਲਬਾਤ ਚੱਲ ਰਹੀ ਹੈ ।
Related Topics: Congress Government in Punjab 2017-2022, Jagmeet Singh Brar, Punjab Politics