ਸਿੱਖ ਖਬਰਾਂ

1984 ਸਿੱਖ ਕਤਲੇਆਮ ਨਾਲ ਸਬੰਧਤ ਕੇਸ ‘ਚ ਟਾਈਟਲਰ ਨੇ “ਝੂਠ ਫੜਨ ਵਾਲਾ” ਟੈਸਟ ਦੇਣ ਤੋਂ ਕੀਤਾ ਇਨਕਾਰ

February 11, 2017 | By

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ 10 ਫਰਵਰੀ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਕਿਹਾ ਕਿ 1984 ਦੇ ਸਿੱਖ ਕਤਲੇਆਮ ਕੇਸ ’ਚ ਸੀਬੀਆਈ ਵੱਲੋਂ ਉਸ ਦਾ ਪੌਲੀਗ੍ਰਾਫ (ਝੂਠ ਫੜਨ ਵਾਲੇ) ਟੈਸਟ ਕਰਨ ਲਈ ਦਿੱਤੀ ਅਰਜ਼ੀ ’ਚ ਕੋਈ ਕਾਰਨ ਨਹੀਂ ਦੱਸਿਆ ਹੈ। ਟਾਈਟਲਰ, ਜੋ ਆਪ ਅਦਾਲਤ ’ਚ ਨਹੀਂ ਆਇਆ, ਨੇ ਆਪਣੇ ਵਕੀਲ ਰਾਹੀਂ ਦਿੱਤੀ ਅਰਜ਼ੀ ’ਚ ਕਿਹਾ ਕਿ ਸੀਬੀਆਈ ਦੀ ਅਰਜ਼ੀ ‘ਕਾਨੂੰਨ ਦੀ ਖੁੱਲ੍ਹੀ ਦੁਰਵਰਤੋਂ ਹੈ’ ਅਤੇ ਇਹ ‘ਬਦਨੀਅਤ’ ਨਾਲ ਦਾਖ਼ਲ ਕੀਤੀ ਗਈ ਹੈ।

ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ (ਫਾਈਲ ਫੋਟੋ)

ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ (ਫਾਈਲ ਫੋਟੋ)

ਅਸਲਾ ਡੀਲਰ ਅਭਿਸ਼ੇਕ ਵਰਮਾ, ਜਿਸ ਨੂੰ ਸੀਬੀਆਈ ਦੀ ਅਰਜ਼ੀ ’ਤੇ ਅਦਾਲਤ ਨੇ ਨੋਟਿਸ ਜਾਰੀ ਕੀਤਾ ਸੀ, ਨੇ ਅਦਾਲਤ ’ਚ ਪੇਸ਼ ਹੋ ਕੇ ਕਿਹਾ ਕਿ ਉਹ ਜਾਂਚ ਏਜੰਸੀ ਨੂੰ ਪਹਿਲਾਂ ਦਿੱਤੇ ਬਿਆਨਾਂ ’ਤੇ ਖੜ੍ਹਾ ਹੈ ਅਤੇ ਜਾਂਚ ’ਚ ਸ਼ਾਮਲ ਹੋਣ ਲਈ ਤਿਆਰ ਹੈ। ਵਰਮਾ ਦੇ ਵਕੀਲ ਨੇ ਸੀਬੀਆਈ ਦੀ ਅਰਜ਼ੀ ਦੇ ਜਵਾਬ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ। ਐਡੀਸ਼ਨਲ ਚੀਫ ਮੈਟਰੋਪਾਲਿਟਨ ਮੈਜਿਸਟਰੇਟ ਸ਼ਿਵਾਲੀ ਸ਼ਰਮਾ ਨੇ ਜਵਾਬ ਦੇਣ ਲਈ ਸਮਾਂ ਦਿੰਦਿਆਂ ਸੀਬੀਆਈ ਦੀ ਅਰਜ਼ੀ ’ਤੇ ਸੁਣਵਾਈ 23 ਫਰਵਰੀ ’ਤੇ ਪਾ ਦਿੱਤੀ।

ਜ਼ਿਕਰਯੋਗ ਹੈ ਕਿ 1984 ਸਿੱਖ ਕਤਲੇਆਮ ਦੇ ਦੋਸ਼ੀ ਆਪਣੀ ਪਹੁੰਚ ਸਦਕਾ ਪਿਛਲੇ 32 ਸਾਲਾਂ ਤੋਂ ਬਚਦੇ ਆ ਰਹੇ ਹਨ। ਸਰਕਾਰ ਚਾਹੇ ਕਿਸੇ ਵੀ ਸਿਆਸੀ ਦਲ ਦੀ ਹੋਵੇ ਉਹ ਸੱਤਾ ਦੇ ਗਲਿਆਰਿਆ ਤਕ ਆਪਣੇ ਅਸਰ ਰਸੂਖ ਕਰਕੇ ਸੁਖ ਮਾਣਦੇ ਰਹਿੰਦੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Jagdish Tytler Refuses to undergo Lie Detection Test in Sikh Genocide 1984 related case …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,