May 6, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸਿੱਖ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਇਕ ਟੀ.ਵੀ. ਇੰਟਰਵਿਊ ਵਿਚ ਕਿਹਾ ਕਿ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਆਪਣਾ ਪੱਖ ਰੱਖਣ ਅਤੇ ਸਪੱਸ਼ਟੀਕਰਨ ਪੇਸ਼ ਕਰਨ ਲਈ ਕਿਹਾ ਹੈ।
ਏਬੀਪੀ ਨਿਊਜ਼ ਦੀ ਖ਼ਬਰ ਮੁਤਾਬਕ ਟਾਈਟਲਰ ਨੇ ਕਿਹਾ, “ਮੈਂ ਅਕਾਲ ਤਖ਼ਤ ਨੂੰ ਪੱਤਰ ਲਿਿਖਆ ਹੈ, ਮੈਨੂੰ ਗੁਰੂ ਗ੍ਰੰਥ ਸਾਹਿਬ ਵਿਚ ਪੂਰਨ ਭਰੋਸਾ ਹੈ, ਜੇ ਅਕਾਲ ਤਖ਼ਤ ਚਾਹੁੰਦਾ ਹੈ ਤਾਂ ਮੈਂ ਮਾਫੀ ਮੰਗਣ ਨੂੰ ਵੀ ਤਿਆਰ ਹਾਂ ਅਤੇ ਦੋਸ਼ੀ ਪਾੲੈ ਜਾਣ ਦੀ ਸੂਰਤ ਵਿਚ ਸਜ਼ਾ ਭੁਗਤਣ ਨੂੰ ਤਿਆਰ ਹਾਂ”।
ਜ਼ਿਕਰਯੋਗ ਹੈ ਕਿ ਦਿੱਲੀ ਦੀ ਇਕ ਅਦਾਲਤ ਨੇ ਪਿਛਲੇ ਮਹੀਨੇ ਸੀ.ਬੀ.ਆਈ. ਨੂੰ ਹੁਕਮ ਜਾਰੀ ਕੀਤਾ ਕਿ ਉਹ ਕਨੇਡਾ ਹਾਈ ਕਮਿਸ਼ਨ ਨੂੰ ਲਿਖਤੀ ਦੇਣ ਕਿ ਜਗਦੀਸ਼ ਟਾਈਟਰ ਨੂੰ ਨਵੰਬਰ 1984 ਦੇ ਸਿੱਖ ਨਸਲਕੁਸ਼ੀ ਦੇ ਸਬੰਧ ਵਿਚ ਕਲੀਨ ਚਿਟ ਦੇ ਦਿੱਤੀ ਗਈ ਸੀ, ਅਤੇ ਬਾਕੀ ਰਹਿੰਦੀ ਜਾਂਚ 2 ਮਹੀਨੇ ਵਿਚ ਪੂਰੀ ਕਰੇ।
4 ਦਸੰਬਰ, 2015 ਨੂੰ ਅਦਾਲਤ ਨੇ ਸੀ.ਬੀ.ਆਈ ਨੂੰ ਹਦਾਇਤ ਕੀਤੀ ਕਿ ਨਵੰਬਰ 1984 ਦੀ ਹਿੰਸਾ ਨਾਲ ਸਬੰਧਤ ਇਕ ਕੇਸ ਦੀ ਪੜਤਾਲ ਕਰੇ ਕਿਉਂਕਿ ਹਥਿਆਰ ਡੀਲਰ ਅਭਿਸ਼ੇਕ ਵਰਮਾ ਨੇ ਕਾਂਗਰਸੀ ਲੀਡਰ ਦੇ ਰੋਲ ਬਾਰੇ ਖੁਲਾਸਾ ਕੀਤਾ ਸੀ।
ਅਦਾਲਤ ਨੇ ਇਹ ਵੀ ਕਿਹਾ ਕਿ ਹੁਣ ਹਰ ਦੋ ਮਹੀਨੇ ਬਾਅਦ ਪੜਾਤਾਲ ਦੀ ਨਿਗਰਾਨੀ ਅਦਾਲਤ ਕਰੇਗੀ, ਕਿਉਂਕਿ ਕਈ ਪੱਖ ਬਿਨਾਂ ਜਾਂਚ ਦੇ ਰਹਿ ਗਏ ਹਨ, ਸੀਬੀਆਈ ਨੇ ਕਈ ਵਾਰ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ।
ਮਾਮਲਾ ਉੱਤਰੀ ਦਿੱਲੀ ਦੇ ਗੁਰਦੁਆਰਾ ਪੁਲਬੰਗਸ਼ ਦਾ ਹੈ ਜਿਥੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1 ਨਵੰਬਰ 1984 ਨੂੰ ਤਿੰਨ ਸਿੱਖ ਕਤਲ ਕਰ ਦਿੱਤੇ ਗਏ ਸੀ।
ਅਦਾਲਤ ਦਾ ਇਹ ਹੁਕਮ ਸ਼ਿਕਾਇਤਕਰਤਾ ਲਖਵਿੰਦਰ ਕੌਰ ਵਲੋਂ ਦਾਇਰ ਰੋਸ ਪਟੀਸ਼ਨ ਦੇ ਜਵਾਬ ਵਿਚ ਆਇਆ ਜਿਸ ਵਿਚ ਜਗਦੀਸ਼ ਟਾਈਟਲਰ ਨੂੰ ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿਚ ਬਰੀ ਕਰ ਦਿੱਤਾ ਗਿਆ ਸੀ।
ਅਦਾਲਤ ਨੇ ਨੋਟ ਕੀਤਾ ਸੀ ਵਰਮਾ ਵਲੋਂ ਸੀਬੀਆਈ ਨੂੰ ਦਿਤਾ ਗਿਆ ਬਿਆਨ ਕਿ ਜਗਦੀਸ਼ ਟਾਈਟਲਰ ਨੇ ਮੁੱਖ ਗਵਾਹ ਸੁਰਿੰਦਰ ਸਿੰਘ ਦੇ ਪੁੱਤਰ ਨੂੰ ਕੈਨੇਡਾ ਭੇਜ ਦਿਤਾ, ਜਾਂਚ ਦੀ ਮੰਗ ਕਰਦਾ ਹੈ।
ਪੁਸ਼ਤਪਨਾਹੀ ਅਤੇ ਇਨਸਾਫ ਦੇ ਇਨਕਾਰ ਦੇ ਤਿੰਨ ਦਹਾਕੇ
ਇਹ ਵੀ ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਭਾਰਤੀ ਪ੍ਰਸ਼ਾਸਨ ਵਿਚ ਸਿੱਖਾਂ ਦੇ ਕਤਲੇਆਮ ਨੂੰ ਮਹਿਮਾਮਈ ਬਣਾਇਆ ਗਿਆ। ਦੋਸ਼ੀਆਂ ਨੂੰ ਉੱਚ ਅਹੁਦੇ ਦੇ ਕੇ ਨਵਾਜਿਆ ਗਿਆ।
Related Topics: CBI, Congress Government in Punjab 2017-2022, Jagdish Tytler, ਸਿੱਖ ਨਸਲਕੁਸ਼ੀ 1984 (Sikh Genocide 1984)