ਸਿੱਖ ਖਬਰਾਂ

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ’ਗੱਤਕਾ ਅਖਾੜਿਆਂ’ ਦੀ ਹਵਾਲਾ ਪੁਸਤਕ ਛਾਪੇਗੀ

March 21, 2016 | By

ਗੱਤਕਾ ਰਸਾਲਾ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ

ਸ੍ਰੀ ਫਤਹਿਗੜ੍ਹ ਸਾਹਿਬ (20 ਮਾਰਚ,. 2016): ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੁਨੀਆਂ ਭਰ ਵਿਚ ਸਰਗਰਮ ਗੱਤਕਾ ਅਖਾੜਿਆਂ ਅਤੇ ਗੱਤਕਾ ਸਿਖਲਾਈ ਕੇਂਦਰਾਂ ਦੀ ਜਾਣਕਾਰੀ ਇਕੱਠੀ ਕਰਕੇ ਇਕ ਕੌਮਾਂਤਰੀ ਪੱਧਰ ਦੀ ਡਾਇਰੈਕਟਰੀ ਤਿਆਰ ਕਰੇਗੀ ਅਤੇ ਉਨ੍ਹਾਂ ਨੂੰ ਅਕੈਡਮੀ ਨਾਲ ਜੋੜੇਗੀ ਤਾਂ ਜੋ ਪਹਿਲੀ ਵਾਰ ਇਸ ਸਬੰਧੀ ਇਕ ਪਲੇਠੀ ਹਵਾਲਾ ਪੁਸਤਕ ਪ੍ਰਕਾਸ਼ਿਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸਿੱਖ ਮਾਰਸ਼ਲ ਆਰਟ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਅਕੈਡਮੀ ਵੱਲੋਂ ਇਸ ਪੂਰੇ ਸਾਲ ਵਿਚ ਦੇਸ਼ ਭਰ ਵਿੱਚ ਵੱਖ-ਵੱਖ ਥਾਂਵਾਂ ’ਤੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਏ ਜਾਣਗੇ।

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅਕੈਡਮੀ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅਕੈਡਮੀ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

ਇਨਾਂ ਪ੍ਰੋਗਰਾਮਾਂ ਨੂੰ ਅੱਜ ਇੱਥੇ ਅਕੈਡਮੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਸਾਲਾਨਾ ਮੀਟਿੰਗ ਵਿਚ ਇਸ ਸਬੰਧੀ ਸਹਿਮਤੀ ਦਿੱਤੀ ਗਈ ਜਿਸ ਵਿਚ ਅਕੈਡਮੀ ਦੇ ਸਾਰੇ ਅਹੁਦੇਦਾਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਹਾਜ਼ਰ ਸਨ। ਵਧੇਰੇ ਜਾਣਕਾਰੀ ਦਿੰਦਿਆਂ ਗਰੇਵਾਲ ਨੇ ਦ¤ਸਿਆ ਕਿ ਅਕੈਡਮੀ ਨੇ ਭਾਰਤ ਅਤੇ ਬਾਕੀ ਦੁਨੀਆਂ ਵਿਚ ਚੱਲਦੇ ਸਾਰੇ ਗੱਤਕਾ ਅਖਾੜਿਆਂ ਅਤੇ ਗੱਤਕਾ ਸਿਖਲਾਈ ਕੇਂਦਰਾਂ ਦੇ ਜਥੇਦਾਰਾਂ ਤੇ ਮੁਖੀਆਂ ਨੂੰ ਕਿਹਾ ਹੈ ਕਿ ਉਹ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਨਾਲ ਆਪਣਾ ਨਾਂ ਰਜਿਸਟਰ ਕਰਵਾਉਣ ਤਾਂ ਜੋ ਜਾਣਕਾਰੀ ਭਰਪੂਰ ਡਾਇਰੈਕਟਰੀ ਅਤੇ ਹਵਾਲਾ ਪੁਸਤਕ ਦੇ ਪਹਿਲੇ ਐਡੀਸ਼ਨ ਦੀ ਪ੍ਰਕਾਸ਼ਨਾ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅਕੈਡਮੀ ਨਾਲ ਜੁੜਨ ਵਾਲੇ ਸਮੂਹ ਅਖਾੜਿਆਂ ਅਤੇ ਗੱਤਕਾ ਕੇਂਦਰਾਂ ਨੂੰ ਬਹੁਤ ਸਾਰੇ ਫਾਇਦੇ ਹੋਣਗੇ ਜਿਸ ਸਬੰਧੀ ਸਾਰੀ ਜਾਣਕਾਰੀ ਅਕੈਡਮੀ ਦੀ ਵੈ¤ਬਸਾਈਟ ’ਤੋਂ ਪ੍ਰਾਪਤ ਹੋ ਸਕੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਗੱਤਕਾ ਡਾਇਰੈਕਟਰੀ ਇਸ ਗੱਤਕਾ ਖੇਡ ਲਈ ਬਹੁਤ ਉਦੇਸ਼ਪੂਰਨ ਅਤੇ ਮੱਦਦਗਾਰ ਸਾਬਤ ਹੋਵੇਗੀ ਜਿਸ ਦਾ ਆਮ ਲੋਕਾਂ, ਖਿਡਾਰੀਆਂ ਅਤੇ ਕੋਚਾਂ ਨੂੰ ਵੀ ਵੱਡਾ ਲਾਭ ਮਿਲੇਗਾ ਕਿਉਂਕਿ ਸਿੱਖ ਮਾਰਸ਼ਲ ਆਰਟ ਸਬੰਧੀ ਸਾਰੀ ਜਾਣਕਾਰੀ ਤੁਰੰਤ ਅਤੇ ਇਕੋ ਥਾਂ ’ਤੇ ਮਿਲ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਾਰੇ ਕੰਮ ਲਈ ਇਕ ਸੰਪਾਦਕੀ ਮੰਡਲ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਕਿ ਡਾਇਰੈਕਟਰੀ ਦੇ ਪ੍ਰਕਾਸ਼ਨ ਸਬੰਧੀ ਸਾਰੀ ਜਾਣਕਾਰੀ ਇਕੱਠੀ ਕਰੇਗਾ।

ਗੱਤਕੇ ਨੂੰ ਵਿਸ਼ਵ ਪੱਧਰ ’ਤੇ ਪ੍ਰਫੁੱਲਤ ਕਰਨ ਵਾਲੇ ਅਤੇ ਰਾਜ ਪੱਧਰੀ ਐਵਾਰਡ ਜੇਤੂ ਗਰੇਵਾਲ ਨੇ ਭਵਿੱਖ ਦੀਆਂ ਗਤੀਵਿਧੀਆਂ ਸਬੰਧੀ ਦੱਸਿਆ ਕਿ ਅਕੈਡਮੀ ਦੇ ਬੋਰਡ ਵੱਲੋਂ ਗੱਤਕੇ ਸਬੰਧੀ ਇਕ ਦੁਮਾਸਿਕ ਰਸਾਲਾ ਪ੍ਰਕਾਸ਼ਿਤ ਕਰਨ ਦੀ ਵੀ ਸਹਿਮਤੀ ਦੇ ਦਿੱਤੀ ਹੈ ਜਿਸ ਵਿਚ ਗੱਤਕੇ ਦੀਆਂ ਗਤੀਵਿਧੀਆਂ ਨੂੰ ਉਭਾਰਿਆ ਜਾਇਆ ਕਰੇਗਾ ਅਤੇ ਦੁਨੀਆਂ ਭਰ ਦੇ ਲੋਕਾਂ ਨੂੰ ਇਤਿਹਾਸਕ ਖੇਡ ਗੱਤਕੇ ਸਬੰਧੀ ਜਾਗਰੂਕ ਕਰਨ ਲਈ ਵੀ ਉਚੇਚੇ ਯਤਨ ਕੀਤੇ ਜਾਇਆ ਕਰਨਗੇ। ਉਨਾਂ ਦੱਸਿਆ ਕਿ ਅਕੈਡਮੀ ਨੇ ਗੱਤਕੇ ਦੀ ਪ੍ਰਫੁੱਲਤਾ ਲੲਂ ਇਕ ਵਿਆਪਕ ਯੋਜਨਾ ਤਿਆਰ ਕੀਤੀ ਹੈ ਤਾਂ ਜਿਸ ਤਹਿਤ ਦੇਸ਼ ਭਰ ਵਿੱਚ ਗੱਤਕਾ ਸਿਖਲਾਈ ਕੈਂਪ, ਗੱਤਕਾ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਜਾਵੇਗਾ ਜਿੱਥੇ ਸਿੱਖਿਅਤ ਗੱਤਕਾ ਕੋਚ ਅਤੇ ਉਘੇ ਬੁੱਧੀਜੀਵੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਿਆ ਕਰਨਗੇ ਜਿਸ ਨਾਲ ਉੱਭਰਦੇ ਖਿਡਾਰੀਆਂ ਨੂੰ ਮਹੱਤਵਪੂਰਣ ਜਾਣਕਾਰੀ ਅਤੇ ਨੁਕਤੇ ਮਿਲ ਸਕਣਗੇ।

ਚੇਅਰਮੈਨ ਗਰੇਵਾਲ ਨੇ ਕਿਹਾ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਜਲਦ ਹੀ ਆਪਣੇ ਰਾਜ ਪੱਧਰੀ ਅਤੇ ਕੌਮਾਂਤਰੀ ਕੋਆਰਡੀਨੇਟਰਾਂ ਦੇ ਨਾਂਵਾਂ ਦਾ ਐਲਾਨ ਕਰੇਗੀ ਤਾਂ ਜੋ ਅੰਤਰ-ਰਾਜੀ ਅਤੇ ਕੌਮਾਂਤਰੀ ਗੱਤਕਾ ਮੁਕਾਬਲੇ ਕਰਵਾਏ ਜਾ ਸਕਣ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮੌਕੇ ਅਕੈਡਮੀ ਵੱਲੋਂ ਗੱਤਕਾ ਟੂਰਨਾਮੈਂਟ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਜਿਸ ਵਿਚ ਬਾਕੀ ਸੂਬਿਆਂ ਦੇ ਖਿਡਾਰੀਆਂ ਵੀ ਆਪਣੀ ਜੰਗਜੂ ਕਲਾ ਦਾ ਮੁਜ਼ਾਹਰਾ ਕਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਚੇਅਰਮੈਨ ਅਵਤਾਰ ਸਿੰਘ ਗੱਤਕਾ ਕੋਚ ਅਤੇ ਰਘਵੀਰ ਚੰਦ ਚੰਡੀਗੜ੍ਹ, ਸਕੱਤਰ ਉਦੈ ਸਿੰਘ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸੰਯੁਕਤ ਸਕੱਤਰ ਗੁਰਮੀਤ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਬਲਦੇਵ ਸਿੰਘ ਜਲੰਧਰ, ਸੱਚਨਾਮ ਸਿੰਘ ਹੁਸ਼ਿਆਰਪੁਰ, ਹਰਜੀਤ ਸਿੰਘ ਗਿੱਲ ਬਠਿੰਡਾ, ਲਖਵਿੰਦਰ ਸਿੰਘ ਫਿਰੋਜ਼ਪੁਰ, ਹਰਜਿੰਦਰ ਸਿੰਘ ਤਰਨਤਾਰਨ, ਮਨਜੀਤ ਸਿੰਘ ਬੁਟਾਹਰੀ ਲੁਧਿਆਣਾ, ਕਿਰਨਜੀਤ ਸਿੰਘ ਫਤਹਿਗੜ੍ਹ ਸਾਹਿਬ, ਸੁਖਦਰਸ਼ਨ ਸਿੰਘ ਫਰੀਦਕੋਟ, ਜਸਬੀਰ ਸਿੰਘ ਸੰਗਰੂਰ, ਜੀਵਨ ਸਿੰਘ, ਧੰਨਾ ਸਿੰਘ, ਲਵਪ੍ਰੀਤ ਸਿੰਘ, ਗੁਰਮੀਤ ਸਿੰਘ, ਗੁਰਜੋਤ ਸਿੰਘ, ਚਤਰ ਸਿੰਘ ਅਤੇ ਰਮਣੀਕ ਸਿੰਘ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,