June 16, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਦੀ ਕੇਂਦਰ ਸਰਕਾਰ ਨੇ, ਹਾਲ ਹੀ ਵਿਚ ਸਾਬਕਾ ਕੈਟ ਗੁਰਮੀਤ ਪਿੰਕੀ ਜੋ ਪੁਲਿਸ ਵਿਚ ਭਰਤੀ ਹੋ ਗਿਆ ਸੀ, ਤੋਂ “ਬਹਾਦਰੀ ਦੇ ਇਨਾਮ” ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਕ ਕਤਲ ਕੇਸ ਵਿਚ ਸਜ਼ਾ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। 1997 ‘ਚ ਪੰਜਾਬ ਸਰਕਾਰ ਦੀਆਂ ਸਿਫਾਰਸ਼ਾਂ ‘ਤੇ ਉਸਨੂੰ ਇਹ ਅਖੌਤੀ “ਬਹਾਦਰੀ ਲਈ ਪੁਲਿਸ ਤਮਗਾ” ਦਿੱਤਾ ਗਿਆ ਸੀ। ਪੰਜਾਬ ਸਰਕਾਰ ਵਲੋਂ ਸਿਫਾਰਥ ਪੱਤਰ ‘ਚ ਇਸਨੂੰ ਭਾਰਤ ਦੀ ਅਖੰਡਤਾ ਲਈ ਕੰਮ ਕਰਨ ਵਾਲਾ ਦੱਸਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਗੁਰਮੀਤ ਪਿੰਕੀ ਨੂੰ 2001 ‘ਚ ਲੁਧਿਆਣਾ ਦੇ ਅਵਤਾਰ ਸਿੰਘ ਗੋਲਾ ਨਾਂ ਦੇ ਨੌਜਵਾਨ ਦੇ ਕਤਲ ਕਰ ਦਿੱਤਾ ਸੀ, ਇਸ ਕੇਸ ‘ਚ ਉਸਨੂੰ 2006 ‘ਚ ਉਮਰ ਕੈਦ ਦੀ ਸਜ਼ਾ ਹੋਈ ਸੀ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ 7 ਜੂਨ ਨੂੰ ਪੁਲਿਸ ਤਮਗਾ ਵਾਪਸ ਲੈਣ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਕਿਹਾ ਕਿ ਗ੍ਰਹਿ ਮੰਤਰਾਲੇ ਨੂੰ ਜੁਲਾਈ 2015 ‘ਚ ਗੁਰਮੀਤ ਪਿੰਕੀ ਦੀ ਸਜ਼ਾ ਬਾਰੇ ਪਤਾ ਚੱਲਿਆ ਸੀ।
ਗੁਰਮੀਤ ਪਿੰਕੀ ਨੂੰ 2015 ‘ਚ ਪੁਲਿਸ ਵਿਚ ਦੁਬਾਰਾ ਬਹਾਲ ਕਰ ਦਿੱਤਾ ਗਿਆ ਸੀ, ਪਰ ਵਿਵਾਦਾਂ ਕਾਰਨ ਜਲਦ ਹੀ ਉਸਦੀ ਬਹਾਲੀ ਨੂੰ ਵਾਪਸ ਲੈ ਲਿਆ ਗਿਆ ਸੀ। ਬਾਅਦ ‘ਚ ਪੱਤਰਕਾਰ ਕੰਵਰ ਸੰਧੂ ਨਾਲ ਇਕ ਲੰਬੀ ਇੰਟਰਵਿਊ ‘ਚ ਗੁਰਮੀਤ ਪਿੰਕੀ ਨੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਵਲੋਂ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ‘ਤੇ ਉਲੰਘਣਾਵਾਂ ਦਾ ਖੁਲਾਸਾ ਕੀਤਾ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Infamous Former Cat/Cop Gurmeet Pinky Stripped off Medal by Centre …
Related Topics: Gurmeet Pinki, Human Rights, Indian Satae, Police Cats, Punjab Police, Punjab Police Black Cats, Punjab Politics