ਕੌਮਾਂਤਰੀ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਜਰਮਨ ਪੁਲਿਸ ਵੱਲੋਂ ਬਿਲੀਫੀਲਡ ਵਿੱਚ ਇੱਹ ਹੋਰ ਭਾਰਤੀ ਜਾਸੂਸ ਗ੍ਰਿਫਤਾਰ, ਸਿੱਖਾਂ ਉੱਤੇ ਕਰਦਾ ਸੀ ਜਾਸੂਸੀ

February 26, 2016 | By

ਬਿਲੀਫੀਲਡ, ਜਰਮਨੀ: ਪਿਛਲੇ ਦਿਨੀਂ ਜਰਮਨ ਪੁਲਿਸ ਨੇ ਸ਼ਲਾਘਾਯੋਗ ਕੰਮ ਕਰਦਿਆਂ ਭਾਰਤੀ ਖੁਫੀਆ ਏਜੰਸੀਆ ਦੇ ਇੱਕ ਹੋਰ ਸ਼ੱਕੀ ਜਾਸੂਸ ਨੂੰ ਬਿਲੀਫੀਲਡ ਵਿੱਚ ਗ੍ਰਿਫਤਾਰ ਕੀਤਾ ਹੈ।

ਜਰਮਨੀ ਵਿੱਚ ਭਾਰਤੀ ਜਾਸੂਸ ਗ੍ਰਿਫਤਾਰ

ਜਰਮਨੀ ਵਿੱਚ ਭਾਰਤੀ ਜਾਸੂਸ ਗ੍ਰਿਫਤਾਰ

ਜਰਮਨ ਦੀ ਬਿਲਡ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਅਟਾਰਨੀ ਜਨਰਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 58 ਸਾਲਾ ਇਹ ਵਿਅਕਤੀ, ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ, ਇਮੀਗ੍ਰੇਸ਼ਨ ਦਫਤਰ ਵਿੱਚ ਕੰਮ ਕਰਦਾ ਸੀ । ਇਸ ਵਿਅਕਤੀ ਨੇ ਭਾਰਤ ਸਰਕਾਰ ਦਾ ਵਿਰੋਧ ਕਰਨ ਵਾਲੇ ਸਿੱਖਾਂ ਦੇ ਬਾਰੇ ਵਿੱਚ ਜਾਣਕਾਰੀ ਆਪਣੇ ਆਕਾਵਾਂ ਨੂੰ ਮੁਹੱਈਆ ਕਰਵਾਈ ਸੀ। ਉਸ ਨੇ ਇਮੀਗ੍ਰੇਸ਼ਨ ਦਫਤਰ ਵਿੱਚ ਆਪਣੀ ਪਹੁੰਚ ਦਾ ਵੀ ਗਲਤ ਇਸਤੇਮਾਲ ਕੀਤਾ ਸੀ।

ਰਿਪੋਰਟ ਅਨੁਸਾਰ ਇਸ ਜਾਸੂਸ ਨੂੰ ਬਿਲੀਫੀਲਡ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਉਸ ਦਾ ਖਿਲਾਫ ਅੱਗੇ ਹੀ ਇੱਕ ਹੋਰ ਵਾਰੰਟ ਵੀ ਨਿਕਲਿਆ ਹੋਇਆ ਸੀ । ਉਸ ਨੂੰ 18 ਫਰਵਰੀ ਨੂੰ ਜਰਮਨ ਦੀ ਫੈਡਰਲ ਅਦਾਲਤ ਕਾਰਲਸਰੂਹੇ ਵਿੱਚ ਪੇਸ਼ ਕੀਤਾ ਗਿਆ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਜਰਮਨ ਪੁਲਿਸ ਨੇ ਪਿਛਲੇ ਸਾਲ ਇੱਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਸੀ, ਇਸ ਦੂਸਰੀ ਗ੍ਰਿਫਤਾਰੀ ਤੋਂ ਇਹ ਗੱਲ ਇੱਕ ਵਾਰੀ ਫਿਰ ਸਾਬਤ ਹੋ ਗਈ ਹੈ ਕਿ ਭਾਰਤ ਸਰਕਾਰ ਕਿਸ ਤਰ੍ਹਾਂ ਭਾਰਤ ਵਿਰੋਧੀ ਸਿੱਖਾਂ ਨੂੰ ਆਪਣੇ ਲਈ ਖਤਰਾ ਸਮਝ ਕੇ ਉਹਨਾਂ ਖਿਲਾਫ ਆਪਣੇ ਜਾਸੂਸਾਂ ਨੂੰ ਸਰਗਰਮ ਰੱਖਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: