June 28, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ ( 27 ਮਈ 2015): ਗੁਜਰਾਤ ਵਿੱਚ ਸੰਨ 2002 ਵਿੱਚ ਹੋਏ ਮੁਸਲਮਾਨਾ ਦੇ ਕਤਲੇਆਮ ਵਿੱਚ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਕਾਰਜ਼ਸੀਲ ਅਤੇ ਕਤਲੇਆਮ ਦੇ ਦੋਸੀਆਂ ਨੂੰ ਅਦਾਲਤੀ ਕਟਹਿਰੇ ਤੱਕ ਲਿਜਾਣ ਵਾਲੀ ਮਨੁੱਖੀ ਅਧਿਕਾਰ ਕਾਰਕੂਨ ਅਤੇ ਸਮਾਜ ਸੇਵਕਾ ਤੀਸਤਾ ਸੀਤਲਵਾੜ ਨਾਲ ਸਬੰਧਿਤ ਸੰਸਥਾ ਸਬਰੰਗ ਕਮਿੳੂਨੀਕੇਸ਼ਨ ਅੈਂਡ ਪਬਲਿਸ਼ਿੰਗ ਪ਼ਾੲੀਵੇਟ ਲਿਮਿਟਡ ਨੂੰ ਵਿਤੀ ਸਹਾੲਿਤਾ ਦੇਣ ਦੇ ਮਾਮਲੇ ਦੀ ਜਾਂਚ ਸੀਬੀਅਾੲੀ ਨੂੰ ਸੌਂਪ ਦਿੱਤੀ ਹੈ। ਕੇਂਦਰ ਸਰਕਾਰ ਨੇ ਸਬਰੰਗ ਕਮਿੳੂਨੀਕੇਸ਼ਨ ੳੁੱਤੇ ਵਿਦੇਸ਼ੀ ਸਹਾੲਿਤਾ ਸਬੰਧੀ ਨਿਯਮਾਂ ਦੀ ੳੁਲੰਘਣਾ ਦਾ ਦੋਸ਼ ਲਾੲਿਅਾ ਹੈ।
ਮਨੁੱਖੀ ਅਧਿਕਾਰ ਕਾਰਕੂਨ ਤੀਸਤਾ ਸੀਤਲਵਾੜ ਤੇ ਉਸ ਦੇ ਪਤੀ ‘ਤੇ ਦੋਸ਼ ਹੈ ਕਿ ਉਨ੍ਹਾਂ ਸਾਲ 2002 ਵਿੱਚ ਗੁਜਰਾਤ ਵਿੱਚ ਹੋਏ ਮੁਸਲਮਾਨਾ ਦੇ ਸਮੂਜਿਕ ਕਤਲੇਆਮ ਤੋਂ ਪ੍ਰਭਾਵਿਤ ਗੁਲਬਗਾ ਸੁਸਾਇਟੀ ਵਿੱਚ ਕਤਲੇਆਮ ਦੀ ਯਾਦ ‘ਚ ਅਜਾਇਬ ਘਰ ਬਣਾਉਣ ਲਈ ਇਕੱਤਰ ਕੀਤੀ ਰਾਸ਼ੀ ਦੀ ਕਥਿਤ ਦੁਰਵਰਤੋਂ ਕੀਤੀ ਹੈ।
ਸੀਤਲਵਾੜ ਦਾ ਕਹਿਣਾ ਹੈ ਕਿ ਉਸਨੂੰ ਗੁਜਰਾਤ ਮੁਸਲਿਲ ਕਤਲੇਆਮ ਦੇ ਪੀੜਤਾਂ ਦੀ ਹਮਾਇਤ ਕਰਨ ਕਰਕੇ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ।ਉਸਨੇ ਕਿਹਾ ਕਿ ਉਸਦੇ ਅਤੇ ਉਸਦੇ ਪਤੀ ਖਿਲਾਫ ਇੱਕ ਰਾਜਸੀ ਪਾਰਟੀ ਦੇ ਕਹਿਣ ਤੇ ਜੂਠੇ ਦਾਅਵਿਆਂ ਦੇ ਅਧਾਰ ‘ਤੇ ਪਰਚਾ ਦਰਜ਼ ਕੀਤਾ ਗਿਆ ਹੈ।
ਗੁਲਬਰਗ ਸੁਸਾਇਟੀ ਫੰਡ ਗਬਨ ਮਾਮਲੇ ‘ਚ ਗੁਜਰਾਤ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਸਬੰਧੀ ਅਰਜ਼ੀ ਖਾਰਜ ਹੋਣ ਪਿੱਛੋਂ ਸਮਾਜ ਸੇਵਿਕਾ ਤੀਸਤਾ ਸੀਤਲਵਾੜ ਦੀ ਗ੍ਰਿਫਤਾਰੀ ‘ਤੇ ਰੋਕ ਲਾ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਤੀਸਤਾ ਸੀਤਲਵਾੜ ਨੇ ਗੁਜਰਾਤ ਵਿੱਚ ਮੁਸਲਮਾਨਾਂ ਦੇ ਹੋਏ ਕਤਲੇਆਮ ਵਿੱਚ ਪੀੜਤਾਂ ਨੂੰ ਇਨਸਾਫ ਦੁਆਉਣ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਬੰਦ ਕਰਵਾਉਣ ਲਈ ਲੰਬੀ ਜਦੋਜਹਿਦ ਕੀਤੀ ਹੈ। ਉਸਨੇ ਕਤਲੇਆਮ ਤੋਂ ਭੈਭੀਤ ਲੋਕਾਂ ਨੂੰ ਲੱਭਿਆ, ਉਨਾਂ ਨੂੰ ਮਾਨਸਿਕ ਤੌਰ ‘ਤੇ ਨਿਆ ਪ੍ਰਾਪਤ ਕਰਨ ਲਈ ਤਿਆਰ ਕੀਤਾ ਅਤੇ ਫਿਰ ਥਾਂ-ਥਾਂ ਘੁੰਮਕੇ ਪੀੜਤਾਂ ਤੋਂ ਦੋਸ਼ੀਆਂ ਵਿਰੁੱਧ ਹਲਫਨਾਮੇ ਇਕੱਠੇ ਕਰਕੇ ਅਦਾਲਤੀ ਚਾਰਾਜੋਈ ਸ਼ੁਰੂ ਕਰਵਾਈ।
ਕਤਲੇਆਮ ਦੇ ਪੀੜਤਾਂ ਦੇ ਹੱਕ ਵਿੱਚ ਖੜਨ ਕਰਕੇ ਤੀਸਤਾ ਸੀਲਤਵਾੜ ਕਾਫੀ ਸਮੇਂ ਤੋਂ ਸੱਤਾਧਾਰੀ ਧਿਰ ਦੀਆਂ ਅੱਖਾਂ ਵਿੱਚ ਰੜਕ ਰਹੀ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਕਿ ਉਸ ‘ਤੇ ਇਲਜ਼ਾਮ ਲਾਏ ਗਏ ਹਨ, ਇਸਤੋਂ ਪਹਿਲਾਂ ਵੀ ਉਸਤੇ ਕਤਲੇਆਮ ਪੀੜਤਾਂ ਦੇ ਝੂਠੇ ਹਲਫੀਆਂ ਬਿਆਨ ਇਕੱਠੇ ਕਰਨ ਦੇ ਦੋਸ਼ ਵੀ ਲਾਏ ਗਏ ਸਨ ਤਾਂ ਕਿ ਉਹ ਪੀੜਤਾਂ ਦੇ ਹੱਕ ਵਿੱਚ ਆਵਾਜ਼ ਉਠਾਉਣੀ ਬੰਦ ਕਰ ਦੇਵੇ।
Related Topics: CBI, Gujrat Muslims Massacre, Indian Government