December 19, 2016 | By ਸਿੱਖ ਸਿਆਸਤ ਬਿਊਰੋ
ਹੈਦਰਾਬਾਦ: ਇੰਡੀਅਨ ਮੁਜਾਹਦੀਨ (IM) ਦੇ ਮੋਢੀ ਮੈਂਬਰਾਂ ਵਿਚੋਂ ਯਾਸੀਨ ਭਟਕਲ ਅਤੇ ਚਾਰ ਹੋਰਾਂ ਨੂੰ ਸਾਲ 2013 ‘ਚ ਹੈਦਰਾਬਾਦ ਦੇ ਦਿਲਸੁਖਨਗਰ ‘ਚ ਹੋਏ ਦੂਹਰੇ ਬੰਬ ਧਮਾਕੇ ਦੇ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਦਿਲਸੁਖਨਗਰ ‘ਚ ਹੋਏ ਇਨ੍ਹਾਂ ਧਮਾਕਿਆਂ ‘ਚ 18 ਜਣਿਆਂ ਦੀ ਮੌਤ ਹੋ ਗਈ ਸੀ ਅਤੇ 130 ਜ਼ਖਮੀ ਹੋ ਗਏ ਸੀ। ਸਾਲ 2010 ‘ਚ ਭਾਰਤ ਸਰਕਾਰ ਵਲੋਂ ਇੰਡੀਅਨ ਮੁਜਾਹਦੀਨ ਨੂੰ “ਦਹਿਸ਼ਤਗਰਦ ਜਥੇਬੰਦੀ” ਐਲਾਨ ਦਿੱਤਾ ਗਿਆ ਸੀ ਅਤੇ ਇਸਤੇ ਪਾਬੰਦੀ ਲਾ ਦਿੱਤੀ ਗਈ ਸੀ।
ਭਾਰਤ ਸਰਕਾਰ ਮੁਤਾਬਕ 2013 ‘ਚ ਭਟਕਲ ਨੂੰ ਬਿਹਾਰ ‘ਚ ਨੇਪਾਲ ਨਾਲ ਲਗਦੀ ਸਰਹੱਦ ਨੇੜਿਉਂ ਗ੍ਰਿਫਤਾਰ ਕੀਤਾ ਗਿਆ ਸੀ। ਇੰਡੀਅਨ ਮੁਜਾਹਦੀਨ ਦਾ ਇਕ ਹੋਰ ਚੋਟੀ ਦਾ ਆਗੂ ਰਿਆਜ਼ ਭਟਕਲ ਭਾਰਤ ਸਰਕਾਰ ਦੀ ‘ਮੋਸਟ ਵਾਂਟਡ’ ਸੂਚੀ ਵਿਚ ਸ਼ਾਮਲ ਹੈ ਅਤੇ ਭਾਰਤ ਸਰਕਾਰ ਦੇ ਦਾਅਵਿਆਂ ਮੁਤਾਬਕ ਉਹ ਪਾਕਿਸਤਾਨ ‘ਚ ਰਹਿੰਦਾ ਹੈ।
ਸਬੰਧਤ ਖ਼ਬਰ:
ਯਾਸੀਨ ਭਟਕਲ ਦੇ ਖਿਲਾਫ ਹੋਰ ਵੀ ਕਈ ਮਾਮਲੇ ਚੱਲ ਰਹੇ ਹਨ। ਜਿਨ੍ਹਾਂ ਵਿਚ 7 ਸਤੰਬਰ 2011 ‘ਚ ਦਿੱਲੀ ਹਾਈਕੋਰਟ ਦੇ ਬਾਹਰ ਹੋਇਆ ਬੰਬ ਧਮਾਕਾ ਸ਼ਾਮਲ ਹੈ। ਐਨ.ਆਈ.ਏ. ਦੇ ਦੋਸ਼ਾਂ ਮੁਤਾਬਕ 2010 ‘ਚ ਜਰਮਨ ਬੇਕਰੀ, ਪੁਣੇ ‘ਚ ਹੋਏ ਬੰਬ ਧਮਾਕੇ ‘ਚ ਵੀ ਭਟਕਲ ਦਾ ਹੀ ਹੱਥ ਸੀ।
ਪੁਲਿਸ ਮੁਤਾਬਕ 2010 ‘ਚ ਬੈਂਗਲੁਰੂ ‘ਚ ਕ੍ਰਿਕਟ ਸਮੇਟਡੀਅਮ ‘ਚ ਹੋਏ ਧਮਾਕੇ ਲਈ ਵੀ ਭਟਕਲ ਹੀ ਜ਼ਿੰਮੇਵਾਰ ਹੈ।
Related Topics: Indian Mujaihdeen, Indian Satae, Minorities in India, Muslims in India, Yasin Bhatkal