December 26, 2014 | By ਸਿੱਖ ਸਿਆਸਤ ਬਿਊਰੋ
ਸਿਡਨੀ (25 ਦਸੰਬਰ, 2014): ਸਿੱਖ ਕੌਮ ਦੀ ਆਨ ਸ਼ਾਨ ਲਈ ਆਪਣਾ ਘਰ ਬਾਹਰ ਤਿਆਗਕੇ ਆਪੀ ਜੁਆਨੀਆਂ ਨੂੰ ਕੌਮ ਲੇਖੇ ਲਾਉਣ ਤੁਰੇ ਸਿੱਖ ਜੂਝਾਰੂਆਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਵੱਖ- ਵੱਖ ਸੁਬਿਆਂ ਦੀਆਂ ਸਰਕਾਰਾਂ ਰਿਹਾਅ ਨਹੀਂਕਰ ਰਹੀਆਂ ।
ਉਹਨਾਂ ਦੀ ਰਿਹਾਈ ਦੀ ਰਿਹਾਈ ਲਈ ਅੰਬਾਲਾ ਵਿੱਚ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਤੇ ਬੈਠੇ ਬਾਈ ਗੁਰਬਖਸ਼ ਸਿੰਘ ਨੂੰ 42 ਦਿਨਾਂ ਦਾ ਸਮਾ ਹੋ ਗਿਆ ਹੈ।ਉਨਾਂ ਵੱਲੋਂ ਕੀਤੀ ਅਪੀਲ ‘ਤੇ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਨੇ ਭੁੱਖ ਹੜਤਾਲ ਕੀਤੀ।
ਇਥੇ ਸਿਡਨੀ ਵਿੱਚ ਵੀ ਸੈਂਕੜੇ ਲੋਕਾਂ ਨੇ ਗੁਰਦੁਆਰਾ ਰਿਵਸਬੀ ਅਤੇ ਗਲੈਨਵੁੱਡ ਵਿਖੇ ਇਕੱਠੇ ਹੋ ਕੇ ਸਮੂਹਕ ਭੁੱਖ ਹੜਤਾਲ ਆਰੰਭ ਕੀਤੀ। ਉਨ੍ਹਾਂ ਇਹ ਭੁੱਖ ਹੜਤਾਲ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤੀ।
ਗੁਰਦੁਆਰਾ ਰਿਵਸਬੀ ਵਿੱਚ ਸਵੇਰ ਵੇਲੇ ਕਰੀਬ 100 ਸ਼ਰਧਾਲੂ ਭੁੱਖ ਹੜਤਾਲ ‘ਚ ਸ਼ਾਮਲ ਹੋਏ। ਇਨ੍ਹਾਂ ਭੁੱਖ ਹੜਤਾਲੀਆਂ ਵਿੱਚ ਬੱਚੇ, ਨੌਜਵਾਨ, ਬੀਬੀਆਂ ਤੇ ਬਜ਼ੁਰਗ ਵੀ ਸ਼ਾਮਲ ਸਨ। ਗੁਰੁਦਆਰਾ ਗਲੈਨਵੁੱਡ ਵਿਖੇ ਕਰੀਬ 200 ਸ਼ਰਧਾਲੂਆਂ ਨੇ ਸਵੇਰੇ 10 ਤੋਂ 3 ਵਜੇ ਬਾਅਦ ਦੁਪਹਿਰ ਤੱਕ ਸਿੱਖ ਕੈਦੀਆਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦਾ ਪਾਠ ਤੇ ਅਰਦਾਸ ਕੀਤੀ ਗਈ।
ਗੁਰਦੁਆਰਾ ਰਿਵਸਬੀ ਕਮੇਟੀ ਦੇ ਸਹਾਇਕ ਸਕੱਤਰ ਉਪਕਾਰ ਸਿੰਘ, ਗੁਰਿੰਦਰ ਸਿੰਘ, ਯਾਦਵਿੰਦਰ ਸਿੰਘ, ਕੰਵਲਜੀਤ ਸਿੰਘ, ਰਾਜਵਿੰਦਰ ਸਿੰਘ ਤੇ ਨਵਦੀਪ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਭਰ ‘ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਇਥੇ ਆਸਟਰੇਲੀਅਨ ਸਿੱਖ ਭਾਈਚਾਰਾ ਉਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਰਿਹਾ ਹੈ।
ਇਸ ਮੌਕੇ ਭਾਈ ਦਰਸ਼ਨ ਸਿੰਘ ਤੇ ਭਾਈ ਇਕਬਾਲ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
Related Topics: Gurbaksh Singh Khalsa, Sikhs in Australia, Sikhs in Jails