ਮਨੁੱਖੀ ਅਧਿਕਾਰ » ਵਿਦੇਸ਼ » ਸਿਆਸੀ ਖਬਰਾਂ

ਮਨੁੱਖੀ ਹੱਕਾਂ ਦੇ ਰਾਖਿਆਂ ਨੂੰ ਭਾਰਤ ਵਿਚ ਭਾਰੀ ਖਤਰਾ: ਐਮਨੈਸਟੀ ਵੱਲੋਂ ਜਾਰੀ ਰਿਪੋਰਟ ਵਿਚ ਹੋਇਆ ਖੁਲਾਸਾ

December 5, 2017 | By

ਨਵੀਂ ਦਿੱਲੀ: ਮਨੁੱਖੀ ਹੱਕਾਂ ਦੀ ਕੌਮਾਂਤਰੀ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਅੱਜ ਜਾਰੀ ਕੀਤੀ ਗਈ ਰਿਪੋਰਟ ਵਿਚ ਤੱਥਾਂ ਦੀ ਮਦਦ ਨਾਲ ਦਰਸਾਇਆ ਗਿਆ ਹੈ ਕਿ ਮਨੁੱਖੀ ਹੱਕਾਂ ਦੀ ਰਾਖੀ ਲਈ ਕੰਮ ਕਰਨ ਵਾਲੇ ਕਾਰਕੁੰਨ ਭਾਰਤ ਸਮੇਤ ਪੂਰੀ ਦੁਨੀਆਂ ਵਿਚ ਭਾਰੀ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ। “ਘਾਤਕ ਪਰ ਰੋਕੇ ਜਾ ਸਕਣ ਵਾਲੇ ਹਮਲੇ” (Deadly But Preventable Attacks: Killings and Enforced Disappearances of Those Who Defend Human Rights) ਸਿਰਲੇਖ ਹੇਠ ਜਾਰੀ ਹੋਈ ਇਸ ਰਿਪੋਰਟ ਉਨ੍ਹਾਂ ਕਾਰਕੁੰਨਾਂ ਦੇ ਮਾਮਲਿਆਂ ਨੂੰ ਅਧਾਰ ਬਣਾ ਕੇ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਮਨੁੱਖੀ ਹੱਕਾਂ ਦੀ ਰਾਖੀ ਕਰਨ ਬਦਲੇ ਮਾਰ ਦਿੱਤਾ ਗਿਆ ਜਾਂ ਜ਼ਬਰੀ ਲਾਪਤਾ ਕਰ ਦਿੱਤਾ ਗਿਆ।

ਬੰਗਲੌਰ ਵਿਚ ਕਤਲ ਕੀਤੀ ਗਈ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਗੌਰੀ ਲੰਕੇਸ਼ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਦਿੱਤੇ ਜਾਣ ਦੀ ਤਸਵੀਰ

ਬੰਗਲੌਰ ਵਿਚ ਕਤਲ ਕੀਤੀ ਗਈ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਗੌਰੀ ਲੰਕੇਸ਼ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਦਿੱਤੇ ਜਾਣ ਦੀ ਤਸਵੀਰ

ਇਸ ਰਿਪੋਰਟ ਦੇ ਸਰਵਰਕ ਉੱਤੇ ਹਾਲ ਹੀ ਵਿੱਚ ਬੰਗਲੌਰ ਵਿਚ ਕਤਲ ਕੀਤੀ ਗਈ ਕਾਰਕੁੰਨ ਗੌਰੀ ਲੰਕੇਸ਼ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਦਿੱਤੇ ਜਾਣ ਦੀ ਤਸਵੀਰ ਛਾਪੀ ਗਈ ਹੈ।

ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ 1998 ਤੋਂ ਬਾਅਦ ਸੰਸਾਰ ਭਰ ਵਿੱਚ 3500 ਦੇ ਕਰੀਬ ਲੋਕਾਂ ਨੂੰ ਮਨੁੱਖੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਬਦਲੇ ਮਾਰਿਆ ਗਿਆ ਹੈ। 2015 ਵਿਚ 136 ਅਤੇ 2016 ਵਿਚ 251 ਰਾਖਿਆਂ ਨੂੰ ਮਨੁੱਖੀ ਹੱਕਾਂ ਲਈ ਕੰਮ ਕਰਨ ਬਦਲੇ ਆਪਣੀ ਜਾਨ ਦੇਣੀ ਪਈ। ਰਿਪੋਰਟ ਵਿਚ “ਪੱਤਰਕਾਰਾਂ ਦੀ ਰਾਖੀ ਲਈ ਕਮੇਟੀ” ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 2016 ਵਿਚ ਸੰਸਾਰ ਭਰ ਵਿੱਚ 48 ਪੱਤਰਕਾਰਾਂ ਨੂੰ ਮਨੁੱਖੀ ਹੱਕਾਂ ਦੇ ਮਾਮਲਿਆਂ ਨਾਲ ਸੰਬੰਧਤ ਮਾਮਲਿਆਂ ਨੂੰ ਉਜਾਗਰ ਕਰਨ ਕਰਕੇ ਕਤਲ ਕਰ ਦਿੱਤਾ ਗਿਆ।

ਸਬੰਧਤ ਖ਼ਬਰ:

ਕੰਨੜ ਪੱਤਰਕਾਰ ਗੌਰੀ ਲੰਕੇਸ਼ ਦਾ ਬੈਂਗਲੁਰੂ ‘ਚ ਕਤਲ, ਹਿੰਦੂਵਾਦੀ ਵਿਚਾਰਧਾਰਾ ਦੀ ਸੀ ਵਿਰੋਧੀ …

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿਚ ਪੱਤਰਕਾਰ, ਆਦਿਵਾਸੀਆਂ, ਦਲਿਤਾਂ ਅਤੇ ਨਸਲੀ ਤੇ ਧਾਰਮਿਕ ਘੱਟਗਿਣਤੀਆਂ ਦੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਖਤਰੇ ਵਿੱਚ ਹਨ ਅਤੇ ਜ਼ਮੀਨ ਤੇ ਵਾਤਾਵਰਣ ਨਾਲ ਜੁੜੇ ਹੱਕਾਂ ਦੇ ਮਾਮਲਿਆਂ ‘ਤੇ ਆਵਾਜ਼ ਬੁਲੰਦ ਕਰਨ ਵਾਲਿਆਂ ਲਈ ਭਾਰਤ ਸੰਸਰ ਭਰ ਵਿੱਚ ਸਭ ਤੋਂ ਘਾਤਕ ਖਿੱਤਾ ਹੈ।

ਸਬੰਧਤ ਖ਼ਬਰ:

ਭਾਜਪਾ ਆਗੂ ਨੇ ਕਿਹਾ; ਜੇ ਆਰ.ਐਸ.ਐਸ. ਖਿਲਾਫ ਨਾ ਲਿਖਿਆ ਹੁੰਦਾ ਤਾਂ ਸ਼ਾਇਦ ਜਿਉਂਦੀ ਹੁੰਦੀ ਗੌਰੀ ਲੰਕੇਸ਼ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,