August 16, 2015 | By ਸਿੱਖ ਸਿਆਸਤ ਬਿਊਰੋ
“ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਸੱਦੇ ਹੋਇਆ ਭਾਰੀ ਇਕੱਠ”
ਲੰਡਨ (15 ਅਗਸਤ, 2015): ਹਰ ਸਾਲ ਦੀ ਤਰਾਂ ਲੰਡਨ ਸਥਿਤ ਭਾਰਤੀ ਅੰਬੈਸੀ ਮੂਹਰੇ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਅਜਾਦੀ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਵਲੋਂ ਪੰਦਰਾਂ ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਵਿਸ਼ਾਲ ਰੋਸ ਮੁਜਾਹਰਾ ਕੀਤਾ ਗਿਆ।
ਮੁਜ਼ਾਹਰਾ ਕਰ ਰਹੇ ਖਾਲਿਸਤਾਨੀ ਸਿੱਖਾਂ ਵਲੋਂ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ,ਬਾਪੂ ਸੂਰਤ ਸਿੰਘ ਖਾਲਸਾ ਅਤੇ ਖਾਲਿਸਤਾਨ ਦੇ ਹੱਕ ਵਿੱਚ ਅਕਾਸ਼ ਗੂੰਜਾਊ ਨਾਹਰੇ ਲਗਾਏ ਗਏ।
ਸਿੱਖ ਸਿਆਸਤ ਨੂੰ ਭੇਜੇ ਲਿਖਤੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿਸਿੱਖਾਂ ਦੀਆਂ ਨੱਬੇ ਫੀਸਦੀ ਤੋਂ ਵੱਧ ਕੁਰਬਾਨੀਆਂ ਨਾਲ ਅਜ਼ਾਦ ਹੋਏ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਨਾਲ ਧੱਕਾ ਅਤੇ ਵਿਤਕਰਾ ਲਗਾਤਾਰ ਜਾਰੀ ਹੈ।
ਭਾਰਤੀ ਫੌਜ ਵਲੋਂ ਜੂਨ 1984 ਦਾ ਖੂਨੀ ਘੱਲੂਘਾਰਾ ,ਨਵੰਬਰ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਸਿੱਖ ਨੌਜਵਾਨਾਂ ਦੀਆਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਅਣਗਿਣਤ ਸ਼ਹਾਦਤਾਂ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ।
ਪਿਛਲੇ 68 ਸਾਲਾਂ ਵਿੱਚ ਜਿੰਨੇ ਜ਼ੁਲਮ ਸਿੱਖਾਂ ਤੇ ਇਸ ਅਖੌਤੀ ਅਜਾਦ ਭਾਰਤ ਵਿੱਚ ਸਿੱਖਾਂ ਤੇ ਹੋਏ ਹਨ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਸਿੱਖ ਇਸ ਆਪਣਾ ਬੇਗਾਨਾ ਦੇਸ਼ ਸਮਝਣ ਲਈ ਮਜਬੂਰ ਹਨ ਅਤੇ ਜੂਨ 1984 ਤੋਂ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ ।
ਭਾਰਤ ਵਿੱਚ ਸਿੱਖਾਂ ਦੇ 68 ਸਾਲਾਂ ਦੌਰਾਨ ਹੋਏ ਸਰਕਾਰੀ ਜ਼ੁਲਮਾਂ ਦੇ ਮੁਕਾਬਲੇ ਅਬਦਾਲੀ,ਮੀਰ ਮੰਨੂ,ਜ਼ਕਰੀਏ ,ਹਿਟਲਰ ਵਰਗਿਆਂ ਦੇ ਜ਼ੁਲਮ ਵੀ ਬੌਣੇ ਨਜ਼ਰ ਆ ਰਹੇ ਹਨ । ਭਾਰਤੀ ਪ੍ਰਸਾਸ਼ਨ ਅਤੇ ਨਿਆਂ ਪਾਲਿਕਾ ਪੂਰੀ ਤਰਾਂ ਭਗਵੇਂਕਰਨ ਦਾ ਸਿ਼ਕਾਰ ਹੋ ਚੁੱਕੀ ਹੈ ।
ਇਹ ਪੱਖਪਾਤੀ ਅਤੇ ਸਿੱਖ ਦੁਸ਼ਮਣ ਸਿਸਟਮ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਕੌਮੀ ਅਜ਼ਾਦੀ ਦੇ ਸੰਘਰਸ਼ ਦੇ ਜੇਹਲਾਂ ਵਿੱਚ ਬੰਦ ਸਿੱਖ ਨਾਇਕਾਂ ਨੂੰ ਅਦਾਲਤਾਂ ਵਲੋਂ ਦਿੱਤੀਆਂ ਸਾਜਾਵਾਂ ਤੋਂ ਦੁਗਣਾ ਸਮਾਂ ਜੇਹਲਾਂ ਵਿੱਚ ਬਤੀਤ ਕਰਨ ਦੇ ਬਾਵਜੂਦ ਵੀ ਰਿਹਾਅ ਨਹੀਂ ਕਰ ਰਿਹਾ ਅਤੇ ਦੂਜੇ ਪਾਸੇ 70 ਮੁਸਲਮਾਨਾਂ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਸਵਾਮੀ ਅਸੀਮਾ ਨੰਦ ਦੀ ਹਾਲ ਹੀ ਦੌਰਾਨ ਜ਼ਮਾਨਤ ਕਰ ਰਿਹਾ ।
ਭਾਰਤੀ ਮੀਡੀਏ ਦਾ ਵੱਡਾ ਹਿੱਸਾ ਭਗਵੇਂ ਰੰਗ ਵਿੱਚ ਰੰਗਿਆ ਜਾ ਚੁੱਕਾ ਹੈ ।ਜਿਹੜਾ ਸਿੱਖਾਂ ਸਮੇਤ ਘੱਟ ਗਿਣਤੀਆਂ ਨਾਲ ਸਬੰਧਤ ਕਿਸੇ ਚੰਗੀ ਖਬਰ ਨੂੰ ਨਸ਼ਰ ਕਰਨ ਦੀ ਜਰੂਰਤ ਨਹੀਂ ਸਮਝਦਾ ਪਰ ਛੋਟੀ ਜਿਹੀ ਮਾੜੀ ਘਟਨਾ ਨੂੰ ਕਈ ਕਈ ਦਿਨ ਮਸਾਲਾ ਲਗਾ ਲਗਾ ਕੇ ਊਛਾਲਦਾ ਹੈ । ਅੰਨ੍ਹਾ ਹਜ਼ਾਰੇ ਦੀ ਚਾਰ ਦਿਨ ਦੀ ਭੁੱਖ ਹੜਤਾਲ ਨਾਲ ਤੜਫਣ ਵਾਲਾ ਮੀਡੀਆ ਉਸਦੀ ਪਲ ਪਲ ਦੀ ਖਬਰ ਨਸ਼ਰ ਕਰਦਾ ਹੈ ਪਰ ਸੱਤ ਮਹੀਨਿਆਂ ਤੋਂ ਭੁੱਖ ਹੜਤਾਲ ਤੇ ਬੈਠਾ ਬਾਪੂ ਸੂਰਤ ਸਿੰਘ ਖਾਲਸਾ ਉਸਨੂੰ ਨਜ਼ਰ ਨਹੀਂ ਆ ਰਿਹਾ ।
ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਤੇ ਸਰਕਾਰੀ ਅੱਤਿਆਚਾਰ ਲਗਾਤਾਰ ਜਾਰੀ ਹਨ। ਸਿੱਖਾਂ ਸਮੇਤ ਭਾਰਤ ਦੀਆਂ ਵਸਨੀਕ ਸਮੂਹ ਘੱਟ ਗਿਣਤੀ ਕੌਮਾਂ ਤੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਉਣ ਨਾਲ ਉਹ ਵਾਰ ( ਜ਼ੁਲਮ) ਸਪੱਸ਼ਟ ਰੂਪ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਿਹੜੇ ਇਹਨਾਂ ਦੇ ਫਿਰਕੂ ਏਜੰਡੇ ਵਿੱਚ ਸ਼ਾਮਲ ਸਨ ।
ਭਾਰਤ ਦੇ ਵਸਨੀਕ ਸਵਾ ਅਰਬ ਤੋਂ ਵੱਧ ਵਸਨੀਕਾਂ ਨੂੰ ਹਿੰਦਤਵ ਦੇ ਭਗਵੇਂ ਅਤੇ ਖਾਰੇ ਸਮੁੰਦਰ ਵਿੱਚ ਜ਼ਜ਼ਬ ਕਰਨ ਲਈ ਭਾਜਪਾ,ਆਰ.ਐੱਸ.ਐੱਸ ,ਬਜਰੰਗ ਬ੍ਰਿਗੇਡ ਵਰਗੀਆਂ ਮੁਤੱਸਵੀ ਜਮਾਤਾਂ ਵਲੋਂ ਯਤਨ ਸ਼ੁਰੂ ਹੋ ਚੁੱਕੇ ਹਨ। ਇਸ ਵੰਗਾਰ ਨੂੰ ਕਬੂਲ ਕਰਦਿਆਂ ਸੁਚੇਤ ਹੋ ਕੇ ਭਾਰਤ ਦੀਆਂ ਸਮੂਹ ਘੱਟ ਗਿਣਤੀ ਕੌਮਾਂ ਨੂੰ ਸਾਂਝੇ ਤੌਰ ਤੇ ਆਪੋ ਆਪਣੀ ਕੌਮੀ ਅਜ਼ਾਦੀ ਦੇ ਸੰਘਰਸਾਂ਼ ਤੇਜ਼ ਕਰਨ ਦੀ ਲੋੜ ਹੈ ।
ਜਿਸ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਸਮੇਤ ਸਿੱਖ ਫੈਡਰੇਸ਼ਨ ਯੂ,ਕੇ ਦੇ ਮੁਖੀ ਭਾਈ ਅਮਰੀਕ ਸਿੰਘ ਗਿੱਲ, ਭਾਈ ਹਰਦੀਸ਼ ਸਿੰਘ, ਕੌਂਸਲ ਆਫ ਖਾਲਿਸਤਾਨ ਦੇ ਭਾਈ ਅਮਰੀਕ ਸਿੰਘ ਸਹੋਤਾ ,ਭਾਈ ਰਣਜੀਤ ਸਿੰਘ ਸਰਾਏ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਭਾਈ ਸੁਖਵਿੰਦਰ ਸਿੰਘ ਖਾਲਸਾ, ਭਾਈ ਬਲਦੇਵ ਸਿੰਘ , ਸ਼੍ਰੋਮਣੀ ਅਕਾਲੀ ਦਲ ਯੂ,ਕੇ ਦੇ ਭਾਈ ਗੁਰਦੇਵ ਸਿੰਘ ਚੌਹਾਨ ,ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਰਜਿੰਦਰ ਸਿੰਘ ਚਿੱਟੀ ,ਭਾਈ ਸਰਬਜੀਤ ਸਿੰਘ ਅਤੇ ਦਲ ਖਾਲਸਾ ਦੇ ਭਾਈ ਮਨਮੋਹਣ ਸਿੰਘ ਖਾਲਸਾ ,ਧਰਮਯੁੱਧ ਜਥਾ ਦਮਦਮੀ ਟਕਸਾਲ ਦੇ ਭਾਈ ਬਲਵਿੰਦਰ ਸਿੰਘ ,ਇੰਟਰਨੈਸ਼ਨਲ ਪੰਥਕ ਦਲ ਦੇ ਭਾਈ ਰਘਬੀਰ ਸਿੰਘ ਸਮੇਤ ਸਿੱਖ ਜਥੇਬੰਦੀਆਂ ਦੇ ਅਨੇਕਾਂ ਆਗੂ ਸ਼ਾਮਲ ਹੋਏ।
Related Topics: Federation Of Sikh Organizations UK, FSO UK, Indian Satae, Sikhs in United Kingdom