March 20, 2018 | By ਸਿੱਖ ਸਿਆਸਤ ਬਿਊਰੋ
ਦਿੱਲੀ: ਨਵੰਬਰ 2016 ਵਿਚ ਵਿਚ ਹੋਏ ਨਾਭਾ ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਦਿੱਲੀ ਵਿਚੋਂ ਹੋਈ ਗ੍ਰਿਫਤਾਰੀ ਦੇ ਮਾਮਲੇ ਵਿੱਚ ਦਿੱਲੀ ਅਦਾਲਤ ਵਲੋਂ ਅੱਜ ਹੋਈ ਸੁਣਵਾਈ ਵਿੱਚ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
ਭਾਈ ਮਿੰਟੂ ਵਲੋਂ ਦਿੱਲੀ ਵਿੱਚ ਚੱਲਦੇ ਇਸ ਮਾਮਲੇ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਗਈ ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਕੱਟੀ-ਕਟਾਈ ਮਿਆਦ ਦੀ ਸਜ਼ਾ ਸੁਣਾਈ।
ਸਪੈਸ਼ਲ ਸੈਲ ਵਲੋਂ ਭਾਈ ਮਿੰਟੂ ਨੂੰ ਨਾਭਾ ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਇਕ ਰਿਵਾਲਵਰ ਦੇ ਨਾਲ ਗਿਰਫਤਾਰ ਕੀਤਾ ਗਿਆ ਸੀ ਤੇ ਭਾਈ ਮਿੰਟੂ ਤੇ ਧਾਰਾ 186, 353, ਅਸਲਾ ਧਾਰਾ 25,27,54,59 ਅਧੀਨ ਐਫ ਆਈ ਆਰ ਨੰ 66/16 ਦਰਜ਼ ਕਰਕੇ ਮਾਮਲਾ ਚਲਾਇਆ ਜਾ ਰਿਹਾ ਸੀ।
ਜੱਜ ਸਿਧਾਰਥ ਸ਼ਰਮਾ ਫੈਸਲਾ ਸੁਣਾਉਂਦਿਆਂ ਧਾਰਾ 186 ਅਧੀਨ ਤਿੰਨ ਮਹੀਨੇ ਹੋਰ ਜੇਲ੍ਹ ਦੀ ਸਜਾ ਸੁਣਾਈ ਗਈ। ਧਾਰਾ 353 ਅਤੇ ਅਸਲੇ ਦੀ ਧਾਰਾਵਾਂ 25/27/54/59 ਵਿਚ ਜਿਤਨੀ ਸਜਾ ਭਾਈ ਮਿੰਟੂ ਭੁਗਤ ਚੁਕਿਆ ਹੈ ਉਸ ਨੂੰ ਹੀ ਮੰਨਿਆ ਗਿਆ ਹੈ।
Related Topics: Harminder Singh Mintoo, Nabha Jail Break Case